ਬਲਾਕ ਸੰਗਰੂਰ-1 ਦੇ ਪ੍ਰਾਇਮਰੀ ਸਕੂਲਾਂ ਦੇ ਵਿੱਦਿਅਕ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਹੋਏ ਸੰਪੰਨ
ਸੰਗਰੂਰ, 21 ਨਵੰਬਰ (ਧੀਰਜ ਪਸੋਰੀਆ)-ਬਲਾਕ ਸੰਗਰੂਰ-1 ਦੇ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਸੁਤੰਤਰਤਾ ਸੰਗਰਾਮੀ ਕਰਤਾਰ ਸਿੰਘ ਦਰਵੇਸ਼ ਸੀਨੀਅਰ ਸੈਕੰਡਰੀ ਐਮੀਨੈਸ ਸਕੂਲ, ਸੰਗਰੂਰ ਵਿਖੇ ਕਰਵਾਏ ਗਏ। ਸਾਰੇ ਮੁਕਾਬਲੇ ਬਿਨਾਂ ਕਿਸੇ ਵਾਦ-ਵਿਵਾਦ ਤੋਂ ਸੰਪੰਨ ਹੋਏ ।
ਵ
ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। ਤਸਵੀਰ-ਮੁਕੇਸ਼ ਕੁਮਾਰ
22-11-2026
ਸੰਗਰੂਰ, 21 ਨਵੰਬਰ (ਧੀਰਜ ਪਸੋਰੀਆ)-ਬਲਾਕ ਸੰਗਰੂਰ-1 ਦੇ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਸੁਤੰਤਰਤਾ ਸੰਗਰਾਮੀ ਕਰਤਾਰ ਸਿੰਘ ਦਰਵੇਸ਼ ਸੀਨੀਅਰ ਸੈਕੰਡਰੀ ਐਮੀਨੈਸ ਸਕੂਲ, ਸੰਗਰੂਰ ਵਿਖੇ ਕਰਵਾਏ ਗਏ। ਸਾਰੇ ਮੁਕਾਬਲੇ ਬਿਨਾਂ ਕਿਸੇ ਵਾਦ-ਵਿਵਾਦ ਤੋਂ ਸੰਪੰਨ ਹੋਏ । ਸਮਾਗਮ ਵਿੱਚ ਇਨਾਮਾਂ ਦੀ ਵੰਡ ਪ੍ਰਿੰਸੀਪਲ ਬਿਪਨ ਚਾਵਲਾ ਵੱਲੋਂ ਕੀਤੀ ਗਈ!ਇਨ੍ਹਾਂ ਮੁਕਾਬਲਿਆਂ ਦੇ ਗਰੁੱਪ-1 ਦੇ ਨਤੀਜਿਆਂ ਅਨੁਸਾਰ ਸੁੰਦਰ ਲਿਖਾਈ ਪੰਜਾਬੀ ਵਿੱਚ ਸਿਮਰਪ੍ਰੀਤ ਕੌਰ (ਕਿਲ੍ਹਾ ਹਕੀਮਾਂ ਸੈਂਟਰ) ਨੇ ਪਹਿਲਾ ਅਤੇ ਆਕਾਸ਼ਦੀਪ (ਹਕੀਕਤਪੁਰਾ -ਖੇੜੀ ਸੈਂਟਰ ) ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਸੁੰਦਰ ਲਿਖਾਈ ਅੰਗਰੇਜ਼ੀ ਵਿੱਚ ਨੂਰਪ੍ਰੀਤ ਕੌਰ (ਕਿਲ੍ਹਾ ਹਕੀਮਾਂ ਸੈਂਟਰ) ਪਹਿਲੇ ਅਤੇ ਮਨਪ੍ਰੀਤ ਕੌਰ ਦੂਜੇ ਸਥਾਨ ‘ਤੇ ਰਹੀ। ਬਾਲਗੀਤ ਮੁਕਾਬਲੇ ਵਿੱਚ ਅਮਾਨਤ ਕੌਰ (ਮੰਗਵਾਲ - ਬਾਲਾ ਬਸਤੀ) ਪਹਿਲੇ ਅਤੇ ਗੁਰਵਿੰਦਰ ਸਿੰਘ (ਖੇੜੀ) ਦੂਜੇ ਸਥਾਨ ‘ਤੇ ਰਹੇ। ਬੋਲ ਲਿਖਤ ਅੰਗਰੇਜ਼ੀ ਵਿੱਚ ਅਰਮਾਨ (ਕਿਲ੍ਹਾ ਹਕੀਮਾਂ ਸੈਂਟਰ) ਪਹਿਲੇ ਤੇ ਤਰੁਣ ਦੂਜੇ ਸਥਾਨ ‘ਤੇ ਰਹੇ। ਕਵਿਤਾ ਉਚਾਰਨ ਵਿੱਚ ਜਸਲੀਨ ਕੌਰ (ਪੁਲਿਸ ਲਾਈਨ) ਪਹਿਲੇ ਅਤੇ ਤਰਨਵੀਰ ਕੌਰ (ਭਾਲਾ ਬਸਤੀ) ਦੂਜੇ ਸਥਾਨ ‘ਤੇ ਰਹੀ, ਜਦਕਿ ਪੰਜਾਬੀ ਪੜ੍ਹਨ ਦੇ ਮੁਕਾਬਲੇ ਵਿੱਚ ਅਮਰਜੀਤ ਸਿੰਘ (ਪੁਲਿਸ ਲਾਈਨ ਸੈਂਟਰ) ਨੇ ਪਹਿਲਾ ਅਤੇ ਅਮਨਪ੍ਰੀਤ ਕੌਰ (ਭਾਲਾ ਬਸਤੀ ਸੈਂਟਰ) ਨੇ ਦੂਜਾ ਸਥਾਨ ਹਾਸਲ ਕੀਤਾ। ਚਿੱਤਰਕਲਾ ਮੁਕਾਬਲੇ ਵਿੱਚ ਗੁਰਪ੍ਰੀਤ ਕੌਰ (ਮੰਗਵਾਲ - ਭਾਲਾ ਬਸਤੀ) ਪਹਿਲੇ ਅਤੇ ਸਿਫ਼ਾਇਤ (ਹਰੀਪੁਰਾ - ਪੁਲਿਸ ਲਾਈਨ) ਦੂਜੇ ਸਥਾਨ ‘ਤੇ ਰਹੇ। ਇਸੇ ਤਰ੍ਹਾਂ ਪਹਾੜਿਆਂ ਦੇ ਮੁਕਾਬਲੇ ਵਿੱਚ ਆਰਿਸ਼ (ਪੁਲਿਸ ਲਾਈਨ ਸੈਂਟਰ) ਨੇ ਪਹਿਲਾ ਤੇ ਹਰਜੋਤ ਸਿੰਘ (ਖੇੜੀ ਸੈਂਟਰ) ਨੇ ਦੂਜਾ ਸਥਾਨ, ਉਚਾਰਨ (ਪੰਜਾਬੀ) ਵਿੱਚ ਲਵਨੀਤ ਕੌਰ (ਕਿਲ੍ਹਾ ਹਕੀਮਾਂ ਸੈਂਟਰ) ਨੇ ਪਹਿਲਾ ਤੇ ਰਵਨੀਤ ਕੌਰ (ਸਾਰੋਂ - ਦੇਹ ਕਲਾਂ ਸੈਂਟਰ) ਨੇ ਦੂਜਾ ਸਥਾਨ, ਅਤੇ ਬੈਸਟ ਆਊਟ ਆਫ ਵੇਸਟ ਵਿੱਚ ਗੁਰਫ਼ਤਿਹ ਸਿੰਘ (ਮੰਗਵਾਲ - ਭਾਲਾ ਬਸਤੀ) ਨੇ ਪਹਿਲਾ ਤੇ ਫਤਿਹ ਸਿੰਘ (ਹਰੀਪੁਰਾ - ਪੁਲਿਸ ਲਾਈਨ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਗਰੁੱਪ-2 ਦੇ ਮੁਕਾਬਲਿਆਂ ਵਿੱਚ ਸੁੰਦਰ ਲਿਖਾਈ ਪੰਜਾਬੀ ਵਿੱਚ ਇਸ਼ਾਨਪ੍ਰੀਤ (ਕਲੋਦੀ - ਭਿੰਡਰਾਂ) ਪਹਿਲੇ ਅਤੇ ਸੀਰਤ (ਖਿਲਰੀਆਂ- ਅਕੋਈ ਸਾਹਿਬ) ਦੂਜੇ ਸਥਾਨ ‘ਤੇ ਰਹੇ, ਸੁੰਦਰ ਲਿਖਾਈ ਅੰਗਰੇਜ਼ੀ ਵਿੱਚ ਜਸਮੀਤ ਕੌਰ (ਕਲੋਦੀ - ਭਿੰਡਰਾਂ) ਨੇ ਪਹਿਲਾ ਤੇ ਜਸਮਨਦੀਪ ਕੌਰ (ਖਿਲਰੀਆਂ- ਅਕੋਈ ਸਾਹਿਬ) ਨੇ ਦੂਜਾ ਸਥਾਨ ਹਾਸਲ ਕੀਤਾ, ਅਤੇ ਸੁੰਦਰ ਲਿਖਾਈ ਹਿੰਦੀ ਵਿੱਚ ਮਾਹੀ ਕੌਰ (ਖੇੜੀ) ਪਹਿਲੇ ਤੇ ਦੀਪਿਕਾ (ਪੁਲਿਸ ਲਾਈਨ) ਦੂਜੇ ਸਥਾਨ ‘ਤੇ ਰਹੀ। ਕਹਾਣੀ ਸੁਣਾਉਣ ਵਿੱਚ ਸੁਖਮਨਪ੍ਰੀਤ ਕੌਰ (ਕਿਲ੍ਹਾ ਹਕੀਮਾਂ ਸੈਂਟਰ) ਪਹਿਲੇ ਅਤੇ ਕਰਨਵੀਰ ਸਿੰਘ (ਦੇਹ ਕਲਾਂ ਸੈਂਟਰ) ਦੂਜੇ ਸਥਾਨ ‘ਤੇ ਰਹੇ, ਜਦਕਿ ਚਿੱਤਰਕਲਾ ਮੁਕਾਬਲੇ ਵਿੱਚ ਗੁਰਸੀਰਤ ਕੌਰ (ਖੇੜੀ ) ਨੇ ਪਹਿਲਾ ਅਤੇ ਭਗਵਾਨ ਸਿੰਘ (ਗੰਗਾ ਸਿੰਘ ਵਾਲਾ - ਦੇਹ ਕਲਾਂ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਆਮ ਗਿਆਨ ਮੁਕਾਬਲੇ ਵਿੱਚ ਖੇੜੀ ਦੀ ਟੀਮ ਪਹਿਲੇ ਅਤੇ ਪੁਲਿਸ ਲਾਈਨ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਲੋਕਗੀਤ ਮੁਕਾਬਲੇ ਵਿੱਚ ਮਨਜੋਤ ਕੌਰ (ਮੰਗਵਾਲ ਭਾਲਾ ਬਸਤੀ) ਨੇ ਪਹਿਲਾ ਤੇ ਗੁਰਨੀਤ ਕੌਰ (ਖੇੜੀ) ਨੇ ਦੂਜਾ ਸਥਾਨ, ਭਾਸ਼ਣ ਮੁਕਾਬਲੇ ਵਿੱਚ ਉੱਤਮਵੀਰ ਸਿੰਘ (ਕਿਲ੍ਹਾ ਹਕੀਮਾਂ) ਨੇ ਪਹਿਲਾ ਤੇ ਗੁਰਸਿਮਰਨ ਕੌਰ (ਖੇੜੀ) ਨੇ ਦੂਜਾ ਸਥਾਨ, ਪਹਾੜਿਆਂ ਦੇ ਮੁਕਾਬਲੇ ਵਿੱਚ ਜਗਮੀਤ ਸਿੰਘ (ਖੇੜੀ ਸੈਂਟਰ) ਨੇ ਪਹਿਲਾ ਤੇ ਅਲੀਸ਼ਾ (ਕਿਲ੍ਹਾ ਹਕੀਮਾਂ ਸੈਂਟਰ) ਨੇ ਦੂਜਾ ਸਥਾਨ, ਤਸਵੀਰ ਲੇਖ ਮੁਕਾਬਲੇ ਵਿੱਚ ਜਸ਼ਨਪ੍ਰੀਤ ਸਿੰਘ (ਕਰਤਾਰਪੁਰਾ- ਪੁਲਿਸ ਲਾਈਨ) ਨੇ ਪਹਿਲਾ ਤੇ ਰਵਨੀਤ ਕੌਰ (ਖੇੜੀ ਸੈਂਟਰ) ਨੇ ਦੂਜਾ ਸਥਾਨ, ਅਤੇ ਬੈਸਟ ਆਊਟ ਆਫ ਵੇਸਟ ਵਿੱਚ ਰਾਜਨੀ (ਮੰਗਵਾਲ - ਭਾਲਾ ਬਸਤੀ) ਨੇ ਪਹਿਲਾ ਤੇ ਆਕਾਸ਼ਦੀਪ ਸਿੰਘ (ਕਲੋਦੀ - ਭਿੰਡਰਾਂ) ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਅਧਿਆਪਕਾਂ ਲਈ ਕਰਵਾਏ ਗਏ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਪੰਜਾਬੀ ਵਿੱਚ ਰਮਨਦੀਪ ਕੌਰ (ਭਿੰਡਰਾਂ) ਪਹਿਲੇ ਤੇ ਰਜਨਦੀਪ ਕੌਰ (ਸੋਹੀਆਂ ਖੁਰਦ - ਭਾਲਾ ਬਸਤੀ) ਦੂਜੇ, ਅੰਗਰੇਜ਼ੀ ਵਿੱਚ ਕਮਲਜੀਤ ਕੌਰ (ਕਿਲ੍ਹਾ ਹਕੀਮਾਂ) ਪਹਿਲੇ ਤੇ ਕਮਲਜੀਤ ਕੌਰ (ਈਲਵਾਲ - ਖੇੜੀ) ਦੂਜੇ, ਅਤੇ ਹਿੰਦੀ ਵਿੱਚ ਸੋਨੂੰ ਸਿੰਗਲਾ (ਖੇੜੀ) ਪਹਿਲੇ ਤੇ ਅਮਨਦੀਪ ਕੌਰ (ਕਾਂਝਲਾ - ਕਿਲ੍ਹਾ ਹਕੀਮਾਂ) ਦੂਜੇ ਸਥਾਨ ‘ਤੇ ਰਹੇ। ਇਸ ਮੌਕੇ ਜੋਤਿੰਦਰ ਸਿੰਘ, ਸੁਖਜਿੰਦਰ ਕੌਰ, ਗੁਰਮੀਤ ਕੌਰ, ਨਵਦੀਪ ਕੌਰ, ਸੁਸ਼ਮਾ ਰਾਣੀ, ਗੁਰਮੀਤ ਕੌਰ, ਰਿਪਨ ਬਾਂਸਲ, ਜਗਜੀਤ ਸਿੰਘ, ਹੰਸਾ ਸਿੰਘ ਸਮੂਹ ਸੀ.ਐਚ.ਟੀ.ਸਹਿਬਾਨ, ਹਾਜ਼ਰ ਰਹੇ। ਸਟੇਜ ਦੀ ਕਾਰਵਾਈ ਮੈਡਮ ਸਪਨਾ ਗਰਗ ਅਤੇ ਨਿਸ਼ਾ ਸ਼ਰਮਾ ਨੇ ਬਾਖੂਬੀ ਨਿਭਾਈ। ਜਗਦੀਸ਼ ਸਿੰਘ ਹੈੱਡ ਟੀਚਰ ਮੰਗਵਾਲ ਵੱਲੋਂ ਪ੍ਰਬੰਧ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਗਈ।