25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਦਸਮੇਸ਼ ਪਬਲਿਕ ਸਕੂਲ ਮਾਝੀ ਵਿਖੇ ਖੋ-ਖੋ ਸੀਨੀਅਰ ਚੈਂਪੀਅਨਸ਼ਿਪ ਦੇ ਲੜਕੇ-ਲੜਕੀਆਂ ਦੇ ਟਰਾਇਲ ਕਰਵਾਏ

ਭਵਾਨੀਗੜ੍ਹ, 24 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਦਸਮੇਸ਼ ਪਬਲਿਕ ਸਕੂਲ ਮਾਝੀ ਵਿਖੇ 57 ਵੀਂ ਖੋ-ਖੋ ਸੀਨੀਅਰ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਦੇ ਟਰਾਇਲ ਕਰਵਾਏ ਗਏ। ਇਨ੍ਹਾਂ ਟਰਾਇਲਾਂ ਵਿੱਚ ਲਗਭਗ 50 ਲੜਕਿਆਂ ਅਤੇ 50 ਲੜਕੀਆਂ ਸਮੇਤ 100 ਖਿਡਾਰੀਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 25-11-2026
ਭਵਾਨੀਗੜ੍ਹ, 24 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਦਸਮੇਸ਼ ਪਬਲਿਕ ਸਕੂਲ ਮਾਝੀ ਵਿਖੇ 57 ਵੀਂ ਖੋ-ਖੋ ਸੀਨੀਅਰ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਦੇ ਟਰਾਇਲ ਕਰਵਾਏ ਗਏ। ਇਨ੍ਹਾਂ ਟਰਾਇਲਾਂ ਵਿੱਚ ਲਗਭਗ 50 ਲੜਕਿਆਂ ਅਤੇ 50 ਲੜਕੀਆਂ ਸਮੇਤ 100 ਖਿਡਾਰੀਆਂ ਨੇ ਭਾਗ ਲਿਆ। ਟਰਾਇਲਾਂ ਦੌਰਾਨ ਚੁਣੇ ਗਏ ਖਿਡਾਰੀ 20 ਤਰੀਕ ਨੂੰ ਭਲੱਥ ਵਿਖੇ ਹੋਣ ਵਾਲੀ ਸੀਨੀਅਰ ਸਟੇਟ ਖੋ-ਖੋ ਚੈਂਪੀਅਨਸ਼ਿਪ ਵਿੱਚ ਸੰਗਰੂਰ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ। ਇਸ ਮੌਕੇ ਸਕੂਲ ਦੇ ਚੇਅਰਮੈਨ ਕੇਵਲ ਸਿੰਘ ਸਿੱਧੂ, ਐਮ.ਡੀ. ਮੈਡਮ ਦਲਜੀਤ ਕੌਰ ਅਤੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਤੋਂ ਇਲਾਵਾ ਖੋ-ਖੋ ਐਸੋਸੀਏਸ਼ਨ ਸੰਗਰੂਰ ਦੇ ਸਕੱਤਰ ਕੁਲਵਿੰਦਰ ਸਿੰਘ ਮਾਹਦਪੁਰ, ਸੀਨੀਅਰ ਮੀਤ ਪ੍ਰਧਾਨ ਹਰਕੀਰਤ ਸਿੰਘ ਭੱਟੀਵਾਲ, ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਡੀ.ਪੀ. ਰਾਏਧਰਾਣਾ, ਟੂਵਿੰਦਰ ਕੁਮਾਰ, ਜਗਸੀਰ ਸਿੰਘ ਡੀ.ਪੀ. ਛਾਹੜ, ਸਪੋਰਟਸ ਵੈਲਫੇਅਰ ਬੋਰਡ ਸੰਗਰੂਰ ਦੇ ਚੇਅਰਮੈਨ ਹਰਪ੍ਰੀਤ ਸਿੰਘ ਘਰਾਚੋਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਾਮ ਸਿੰਗਲਾ ਨੇ 26 ਦੀ ਖ਼ੁਸ਼ਹਾਲ ਪੰਜਾਬ ਰੈਲੀ ਨੂੰ ਲੈ ਕੇ ਕੀਤੀ ਬੈਠਕ ਅਗਲੀ ਖ਼ਬਰ ਖੁਸ਼ਹਾਲ ਪੰਜਾਬ’ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗੀ ਮੋਗਾ ਦੀ ਇਤਿਹਾਸਕ ਰੈਲੀ - ਪ੍ਰੋ. ਗੱਜਣਮਾਜਰਾ
Ad Position 24