ਸਰਕਾਰੀ ਮਿਡਲ ਸਕੂਲ ਰਟੋਲਾਂ ਵਿਖੇ ਨੈਸ਼ਨਲ ਪੇਂਟਿੰਗ ਮੁਕਾਬਲੇ ਕਰਵਾਏ
ਮਾਲੇਰਕੋਟਲਾ, 29 ਨਵੰਬਰ (ਮਨਜਿੰਦਰ ਸਿੰਘ ਸਰੌਦ)-ਇਲਾਕੇ ਦੀ ਨਾਮੀ ਵਿੱਦਿਅਕ ਸੰਸਥਾ ਸਰਕਾਰੀ ਮਿਡਲ ਸਕੂਲ ਰਟੋਲਾਂ ਵਿਖੇ ਨੈਸ਼ਨਲ ਪੇਂਟਿੰਗ ਮੁਕਾਬਲੇ ਕਰਵਾਏ ਗਏ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜਵੰਦਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਬੀਬਾ ਤਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਕਮਲੇਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਪੇਂਟਿੰਗ ਮੁਕਾਬਲੇ (ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਮਲੇਰਕੋਟਲਾ) ਦੇ ਉਦੇਸ਼ਾਂ ਅਨੁਸਾਰ ਕਰਵਾਏ ਗਏ ।
ਮਾਲੇਰਕੋਟਲਾ, 29 ਨਵੰਬਰ (ਮਨਜਿੰਦਰ ਸਿੰਘ ਸਰੌਦ)-ਇਲਾਕੇ ਦੀ ਨਾਮੀ ਵਿੱਦਿਅਕ ਸੰਸਥਾ ਸਰਕਾਰੀ ਮਿਡਲ ਸਕੂਲ ਰਟੋਲਾਂ ਵਿਖੇ ਨੈਸ਼ਨਲ ਪੇਂਟਿੰਗ ਮੁਕਾਬਲੇ ਕਰਵਾਏ ਗਏ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜਵੰਦਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਬੀਬਾ ਤਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਕਮਲੇਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਪੇਂਟਿੰਗ ਮੁਕਾਬਲੇ (ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਮਲੇਰਕੋਟਲਾ) ਦੇ ਉਦੇਸ਼ਾਂ ਅਨੁਸਾਰ ਕਰਵਾਏ ਗਏ । ਜਿਸ ਵਿੱਚ ਪ੍ਰਿੰਸੀਪਲ ਰਜਿੰਦਰ ਕੁਮਾਰ, ਬਲਾਕ ਨੋਡਲ ਅਫਸਰ ਮੁਹੰਮਦ ਇਮਰਾਨ, ਮੁੱਖ ਅਧਿਆਪਕ ਮੁਹੰਮਦ ਹਬੀਬ, ਜ਼ਿਲ੍ਹਾ ਨੋਡਲ ਮੁੱਖ ਅਧਿਆਪਕ ਪ੍ਰਵੀਨ ਕੁਮਾਰ ਸਣੇ ਸਮੂਹ ਸਟਾਫ ਸਰਕਾਰੀ ਮਿਡਲ ਸਕੂਲ ਰਟੋਲਾ, ਜੱਜ ਗੁਰਵਿੰਦਰ ਸਿੰਘ, ਹਰਿੰਦਰ ਸਿੰਘ, ਕੁਲਵਿੰਦਰ ਸਿੰਘ ਅਤੇ ਬੀਬਾ ਸਵਰਨ ਕੌਰ ਨੇ ਵਿਦਿਆਰਥੀਆਂ ਦੀ ਪੇਂਟਿੰਗ ਮੁਕਾਬਲਿਆਂ ਵਿੱਚ ਕੀਤੀ ਕਾਰਗੁਜ਼ਾਰੀ ਨੂੰ ਬਹੁਤ ਹੀ ਬਰੀਕੀ ਨਾਲ ਵਾਚਿਆ ਅਤੇ ਉਨ੍ਹਾਂ ਦੀ ਦਰਜਾਬੰਦੀ ਕੀਤੀ । ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਦੀਆਂ ਪੇਂਟਿੰਗਾਂ ਬੇਹੱਦ ਸ਼ਲਾਘਾਯੋਗ ਸਨ । ਮੁਕਾਬਲਿਆਂ ‘ਚ ਕਰੀਬ 29 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਪ੍ਰੋਗਰਾਮ ਨੂੰ ਪਾਏਦਾਰ ਬਣਾਉਣ ਵਾਸਤੇ ਓਵਰ ਆਲ ਇੰਚਾਰਜ ਆਤਮਾ ਸਿੰਘ ਲੈਕਚਰਾਰ ਪੋਲੀਟੀਕਲ ਸਾਇੰਸ, ਗੋਪਾਲ ਸਿੰਘ ਲੈਕਚਰਾਰ ਇਕਨੋਮਿਕਸ, ਸਰਕਾਰੀ ਮਿਡਲ ਸਕੂਲ ਰਟੋਲਾਂ ਤੋਂ ਬੀਬਾ ਅਮਰਜੀਤ ਕੌਰ ਨੇ ਚੰਗਾ ਪ੍ਰਬੰਧ ਕੀਤਾ । ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਦੀ ਕਲਾ-ਕਿਰਤੀ ਦਾ ਸਨਮਾਨ ਕੀਤਾ ਗਿਆ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ । ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜਵੰਦਾ ਨੇ ਆਖਿਆ ਕਿ ਵਿਦਿਆਰਥੀ ਵਰਗ ਨੂੰ ਕਲਾ ਦੇ ਵਿੱਚ ਨਿਪੁੰਨ ਬਣਾਉਣ ਲਈ ਅਜਿਹੇ ਮੁਕਾਬਲੇ ਬੇਹੱਦ ਜ਼ਰੂਰੀ ਹਨ । ਇਸ ਮੌਕੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਸਨ।