09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਦਸੰਬਰ 'ਚ ਟਿਕਟ ਚੈਕਿੰਗ ਰਾਹੀਂ 2.56 ਕਰੋੜ ਦਾ ਮਾਲੀਆ ਹੋਇਆ ਇਕੱਠਾ

Ad Position 21
No active advertisement
ਅਜੀਤ ਡੈਸਕ 03-01-2026
ਫ਼ਿਰੋਜ਼ਪੁਰ, 2 ਜਨਵਰੀ (ਰਾਕੇਸ਼ ਚਾਵਲਾ)-ਡਿਵੀਜ਼ਨ ਦੀ ਟਿਕਟ ਚੈਕਿੰਗ ਟੀਮ ਅਣਅਧਿਕਾਰਤ ਯਾਤਰੀਆਂ ਦੀ ਪ੍ਰਥਾ ਨੂੰ ਰੋਕਣ ਲਈ ਰੇਲ ਗੱਡੀਆਂ ਵਿਚ ਲਗਾਤਾਰ ਟਿਕਟ ਚੈਕਿੰਗ ਕਰ ਰਹੀ ਹੈ | ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਤੇ ਮੁੱਖ ਟਿਕਟ ਇੰਸਪੈਕਟਰਾਂ ਨੇ ਦਸੰਬਰ 2025 ਦੀ ਟਿਕਟ ਚੈਕਿੰਗ ਮੁਹਿੰਮ ਦੌਰਾਨ ਕੁਲ 2.56 ਕਰੋੜ ਦਾ ਮਾਲੀਆ ਕਮਾਇਆ, ਜੋ ਕਿ ਦਸੰਬਰ 2024 'ਚ ਪ੍ਰਾਪਤ ਕੀਤੇ 2.18 ਕਰੋੜ ਦੇ ਮੁਕਾਬਲੇ 17 ਫੀਸਦੀ ਵਾਧਾ ਦਰਸਾਉਂਦਾ ਹੈ | ਇਸ ਤੋਂ ਇਲਾਵਾ, ਇਹ ਮਾਲੀਆ ਦਸੰਬਰ 2025 ਲਈ 2.55 ਕਰੋੜ ਦੇ ਟੀਚੇ ਤੋਂ ਵੱਧ ਗਿਆ | ਦਸੰਬਰ 2025 ਦੀ ਮਿਆਦ ਦੌਰਾਨ, ਬਿਨਾਂ ਟਿਕਟ ਯਾਤਰਾ, ਅਨਿਯਮਿਤ ਯਾਤਰਾ, ਬਿਨਾਂ ਬੁੱਕ ਕੀਤੇ ਸਾਮਾਨ, ਕੂੜਾ-ਕਰਕਟ ਵਿਰੋਧੀ ਤੇ ਸਿਗਰਟਨੋਸ਼ੀ ਨਾਲ ਸੰਬੰਧਿਤ ਕੁੱਲ 36,516 ਮਾਮਲਿਆਂ ਵਿਚ ਕਾਰਵਾਈ ਕੀਤੀ ਗਈ | ਅਪ੍ਰੈਲ ਤੋਂ ਦਸੰਬਰ 2025 ਦੀ ਮਿਆਦ ਦੌਰਾਨ ਟਿਕਟ ਚੈਕਿੰਗ ਤੋਂ ਪ੍ਰਾਪਤ ਹੋਇਆ ਮਾਲੀਆ 23.97 ਕਰੋੜ ਸੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਪਗ 13 ਫੀਸਦੀ ਵੱਧ ਹੈ | ਡਿਵੀਜ਼ਨ ਦੇ ਮੁੱਖ ਸਟੇਸ਼ਨਾਂ 'ਤੇ ਸਫ਼ਾਈ ਬਣਾਈ ਰੱਖਣ ਤੇ ਜਨਤਾ ਨੂੰ ਸਟੇਸ਼ਨਾਂ 'ਤੇ ਕੂੜਾ ਸੁੱਟਣ ਤੋਂ ਰੋਕਣ ਅਤੇ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਨਿਯਮਤ ਜਾਂਚ ਕੀਤੀ ਜਾਂਦੀ ਹੈ | ਨਤੀਜੇ ਵਜੋਂ, ਨਵੰਬਰ 'ਚ 416 ਯਾਤਰੀਆਂ ਨੂੰ ਸਟੇਸ਼ਨ ਅਹਾਤੇ 'ਤੇ ਕੂੜਾ ਸੁੱਟਣ ਲਈ 65,000 ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ (ਕਚਰਾ ਵਿਰੋਧੀ ਐਕਟ ਦੇ ਤਹਿਤ) | ਡਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਿਵੀਜ਼ਨ ਯਾਤਰੀਆਂ ਨੂੰ ਟਿਕਟਾਂ ਨਾਲ ਯਾਤਰਾ ਕਰਨ, ਸਫ਼ਾਈ ਬਣਾਈ ਰੱਖਣ ਤੇ ਰੇਲਵੇ ਨਿਯਮਾਂ ਦੀ ਪਾਲਨਾ ਕਰਨ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਟਿਕਟ ਜਾਂਚ ਮੁਹਿੰਮਾਂ ਚਲਾ ਰਿਹਾ ਹੈ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਪ੍ਰਾਪਤੀ ਡਿਵੀਜ਼ਨ ਦੇ ਟਿਕਟ ਜਾਂਚ ਸਟਾਫ਼ ਦੀ ਸਰਗਰਮੀ, ਸਮਰਪਣ ਅਤੇ ਨਿਰੰਤਰ ਯਤਨਾਂ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਡਿਵੀਜ਼ਨ ਭਵਿੱਖ 'ਚ ਵੀ ਟਿਕਟ ਜਾਂਚ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖੇਗਾ, ਤਾਂ ਜੋ ਰੇਲਵੇ ਦੇ ਮਾਲੀਏ ਨੂੰ ਵਧਾਉਣ ਦੇ ਨਾਲ-ਨਾਲ ਯਾਤਰੀਆਂ ਨੂੰ ਇਕ ਸੁਰੱਖਿਅਤ ਤੇ ਅਨੁਸ਼ਾਸਿਤ ਯਾਤਰਾ ਵਾਤਾਵਰਨ ਪ੍ਰਦਾਨ ਕੀਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਤਲਵੰਡੀ ਭਾਈ ਦੇ ਅਕਾਲੀ ਆਗੂਆਂ ਨੂੰ ਵੱਖ-ਵੱਖ ਅਹੁਦੇ ਮਿਲਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ 'ਚ ਸਾਲਾਨਾ ਸ਼ਹੀਦੀ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ
Ad Position 24