09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਤਲਵੰਡੀ ਭਾਈ ਦੇ ਅਕਾਲੀ ਆਗੂਆਂ ਨੂੰ ਵੱਖ-ਵੱਖ ਅਹੁਦੇ ਮਿਲਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 03-01-2026
ਤਲਵੰਡੀ ਭਾਈ, 2 ਜਨਵਰੀ (ਰਵਿੰਦਰ ਸਿੰਘ ਬਜਾਜ)-ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜਥੇਬੰਦਕ ਢਾਂਚੇ ਦੇ ਐਲਾਨ 'ਚ ਤਲਵੰਡੀ ਭਾਈ ਦੇ ਅਕਾਲੀ ਵਰਕਰਾਂ ਨੂੰ ਵੱਖ-ਵੱਖ ਅਹੁਦੇ ਦੇਣ 'ਤੇ ਅਕਾਲੀ ਵਰਕਰਾਂ 'ਚ ਭਾਰੀ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਜਿਨ੍ਹਾਂ 'ਚ ਤਲਵੰਡੀ ਭਾਈ ਦੇ ਮਹਿੰਦਰਪਾਲ ਢੱਲ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦਰਸ਼ਨ ਸਿੰਘ ਹੈਪੀ ਨੂੰ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਬਰਾੜ ਤੇ ਗੁਰਮੀਤ ਸਿੰਘ ਮੀਤਾ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਭੁਪਿੰਦਰ ਸਿੰਘ ਭਾਨਾ ਤੇ ਬਲਵੰਤ ਸਿੰਘ ਕਲਸੀ ਤਲਵੰਡੀ ਭਾਈ ਨੂੰ ਸਹਾਇਕ ਮੀਤ ਪ੍ਰਧਾਨ, ਬਲਵੀਰ ਸਿੰਘ ਰਾਜਾ ਤਲਵੰਡੀ ਭਾਈ ਤੇ ਪਰਮਿੰਦਰ ਸਿੰਘ ਚੌਹਾਨ ਤਲਵੰਡੀ ਭਾਈ ਨੂੰ ਮੈਂਬਰ ਵਰਕਿੰਗ ਕਮੇਟੀ ਨਿਯੁਕਤ ਕੀਤਾ ਗਿਆ ਹੈ | ਇਨ੍ਹਾਂ ਸਾਰੀਆਂ ਹੀ ਨਿਯੁਕਤੀਆਂ 'ਤੇ ਤਲਵੰਡੀ ਭਾਈ ਦੀ ਅਕਾਲੀ ਲੀਡਰਸ਼ਿਪ ਟੀਮ ਨੇ ਸਾਬਕਾ ਹਲਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਤੇ ਜਥੇਦਾਰ ਸਤਪਾਲ ਸਿੰਘ ਮੈਂਬਰ ਐਸ. ਜੀ. ਪੀ. ਸੀ. ਦਾ ਧੰਨਵਾਦ ਕੀਤਾ ਹੈ | ਇਨ੍ਹਾਂ ਸਾਰੇ ਵਰਕਰਾਂ ਦੀਆਂ ਨਿਯੁਕਤੀਆਂ ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਰੁਪਿੰਦਰ ਸਿੰਘ ਮੋਨੂੰ, ਸੰਜੀਵ ਕੁਮਾਰ ਧੀਂਗੜਾ ਸਾਬਕਾ ਕੌਂਸਲਰ, ਲਖਬੀਰ ਸਿੰਘ ਘੜਿਆਲ ਪੰਜਾਬ ਇੰਜ ਵਾਲੇ, ਬਲਵੀਰ ਸਿੰਘ ਧਾਲੀਵਾਲ, ਗੁਰਦੀਪ ਸਿੰਘ ਘੜਿਆਲ, ਹਰਦਿਆਲ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਮਾਸਟਰ ਨਾਇਬ ਸਿੰਘ ਬਰਾੜ, ਠੇਕੇਦਾਰ ਨਵਦੀਪ ਸਿੰਘ ਨੋਨਾ, ਸੋਮ ਪ੍ਰਕਾਸ਼ ਸੋਮੀ ਤੇ ਹੋਰ ਕਈ ਅਕਾਲੀ ਆਗੂਆਂ ਨੇ ਇਨ੍ਹਾਂ ਨਿਯੁਕਤੀਆਂ ਤੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਸਮਾਰਟ ਮੀਟਰ ਬਿਜਲੀ ਦਫਤਰ ਜਮ੍ਹਾਂ ਕਰਵਾਏ ਅਗਲੀ ਖ਼ਬਰ ਦਸੰਬਰ 'ਚ ਟਿਕਟ ਚੈਕਿੰਗ ਰਾਹੀਂ 2.56 ਕਰੋੜ ਦਾ ਮਾਲੀਆ ਹੋਇਆ ਇਕੱਠਾ
Ad Position 24