ਜ਼ੀਰਾ, 2 ਜਨਵਰੀ (ਪ੍ਰਤਾਪ ਸਿੰਘ ਹੀਰਾ)-ਸੀਨੀਅਰ ਸਿਟੀਜ਼ਨ ਕੌਂਸਲ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਅਸ਼ੋਕ ਕੁਮਾਰ ਪਲਤਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਵਿਖੇ ਕੀਤੀ ਗਈ | ਇਸ ਮੌਕੇ ਸੰਸਥਾ ਦੇ ਸਕੱਤਰ ਜਰਨੈਲ ਸਿੰਘ ਭੁੱਲਰ ਨੇ ਸੰਸਥਾ ਵਲੋਂ ਕੀਤੇ ਕੰਮਾਂ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਉਂਦਿਆਂ ਆਉਣ ਵਾਲੇ ਪ੍ਰਾਜੈਕਟਾਂ ਸੰਬੰਧੀ ਮੈਂਬਰਾਂ ਤੋਂ ਸਹਿਮਤੀ ਲਈ ਗਈ ਤੇ ਖ਼ਜ਼ਾਨਚੀ ਬਲਵੀਰ ਸਿੰਘ ਖ਼ਾਲਸਾ ਵਲੋਂ ਹਿਸਾਬ ਕਿਤਾਬ ਦਾ ਵੇਰਵਾ ਪੇਸ਼ ਕੀਤਾ | ਮੀਟਿੰਗ ਦੇ ਅਖੀਰ 'ਚ ਜੋਗਿੰਦਰ ਸਿੰਘ ਝੱਤਰਾ, ਜਰਨੈਲ ਸਿੰਘ ਭੁੱਲਰ, ਹਕੂਮਤ ਰਾਏ ਮਨਚੰਦਾ, ਤਿਲਕ ਰਾਜ ਸ਼ਰਮਾ, ਬਲਬੀਰ ਸਿੰਘ, ਸੁਰਜੀਤ ਸਿੰਘ ਬੇਦੀ, ਜਗਦੀਸ਼ ਸਹਿਗਲ ਆਦਿ ਮੈਂਬਰਾਂ ਦਾ ਜਨਮ ਦਿਨ ਟੇਕ ਕੱਟ ਕੇ ਮਨਾਇਆ | ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਸੰਸਥਾ ਦੀ ਨਵੀਂ ਟੀਮ ਦੀ ਚੋਣ ਕੀਤੀ ਜਾਵੇਗੀ ਨਵੇਂ ਸੈਸ਼ਨ ਦੀ ਚੋਣ ਉਪਰੰਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਦੇ ਭੋਗ ਪਾਏ ਜਾਣਗੇ | ਮੀਟਿੰਗ 'ਚ ਰਿਟਾਇਰਡ ਲੈਕਚਰਾਰ ਨਰਿੰਦਰ ਸਿੰਘ, ਜਸਵੰਤ ਸਿੰਘ ਨਾਮਦੇਵ, ਕਿਰਨ ਗੋਡ, ਅਸ਼ਵਨੀ ਕੁਮਾਰ ਗੋਡ, ਅਸ਼ੋਕ ਕੁਮਾਰ, ਹਰੀਦਾਸ ਚੌਹਾਨ, ਗੁਰਬਖ਼ਸ਼ ਸਿੰਘ ਵਿੱਜ ਦਲਜੀਤ ਸਿੰਘ, ਰਜਿੰਦਰ ਕੁਮਾਰ ਕੱਕੜ, ਅਮਰਜੀਤ ਸਿੰਘ ਸਨੇਰਵੀ, ਪਰਮਜੀਤ ਸਿੰਘ ਕਰੀਰ, ਬਲਵਿੰਦਰ ਸਿੰਘ, ਬਤਰਾ ਤਿਲਕ, ਰਾਜ ਸ਼ਰਮਾ, ਸਰਵਣ ਸਿੰਘ, ਗੁਰਦੀਪ ਸਿੰਘ ਪੰਡੋਰੀ, ਤਜਿੰਦਰ ਸਿੰਘ, ਰਜੇਸ਼ ਮਿੱਤਲ, ਸੁਰਜੀਤ ਸਿੰਘ ਬੇਦੀ, ਕਰਨੈਲ ਸਿੰਘ ਆਦਿ ਮੈਂਬਰ ਹਾਜ਼ਰ ਸਨ |