ਫ਼ਿਰੋਜ਼ਪੁਰ, 2 ਜਨਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਸਥਿਤ ਸਮਾਜਿਕ ਸੰਸਥਾ ਮਯੰਕ ਫਾੳਾੂਡੇਸ਼ਨ ਨੂੰ ਸੜਕ ਸੁਰੱਖਿਆ ਦੇ ਖੇਤਰ 'ਚ ਕੀਤੇ ਸ਼ਲਾਘਾਯੋਗ ਕਾਰਜਾਂ ਲਈ ਪੰਜਾਬ ਸਰਕਾਰ ਵਲੋਂ ਸਨਮਾਨਿਤ ਕੀਤਾ | ਇਹ ਸਨਮਾਨ ਨਵੇਂ ਸਾਲ ਦੇ ਪਹਿਲੇ ਦਿਨ 'ਰਾਸ਼ਟਰੀ ਸੜਕ ਸੁਰੱਖਿਆ ਮਹੀਨੇ' ਦੇ ਸ਼ੁਭਾਰੰਭ ਮੌਕੇ ਰਾਜਧਾਨੀ ਚੰਡੀਗੜ੍ਹ 'ਚ ਇਕ ਸਮਾਗਮ ਦੌਰਾਨ ਦਿੱਤਾ ਗਿਆ | ਮਯੰਕ ਫਾੳਾੂਡੇਸ਼ਨ ਦੀ ਤਰਫ਼ੋਂ ਦੀਪਕ ਸ਼ਰਮਾ ਨੇ ਇਹ ਸਨਮਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਪ੍ਰਾਪਤ ਕੀਤਾ | ਇਹ ਸਮਾਰੋਹ ਲੀਡ ਏਜੰਸੀ ਆਨ ਰੋਡ ਸੇਫ਼ਟੀ ਟਰਾਂਸਪੋਰਟ ਮੰਤਰਾਲਾ ਪੰਜਾਬ ਸਰਕਾਰ ਵਲੋਂ ਕਰਵਾਇਆ ਗਿਆ ਸੀ | ਇਸ ਮੌਕੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਮਯੰਕ ਫਾੳਾੂਡੇਸ਼ਨ ਦੁਆਰਾ ਤਿਆਰ ਕੀਤੇ ਸੜਕ ਸੁਰੱਖਿਆ ਜਾਗਰੂਕਤਾ ਪੋਸਟਰ ਵੀ ਜਾਰੀ ਕੀਤੇ ਗਏ | ਟਰਾਂਸਪੋਰਟ ਮੰਤਰੀ ਨੇ ਪੋਸਟਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਜਾਗਰੂਕਤਾ ਉਪਰਾਲੇ ਸੜਕ ਹਾਦਸਿਆਂ ਨੂੰ ਘਟਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਸਮਾਜ ਨੂੰ ਸੁਰੱਖਿਅਤ ਬਣਾਉਣ ਵਿਚ ਸਹਾਇਕ ਹਨ | ਇਸ ਮੌਕੇ ਲੀਡ ਏਜੰਸੀ ਦੇ ਮਹਾ ਨਿਰਦੇਸ਼ਕ, ਡੀ. ਜੀ. ਪੀ. ਟ੍ਰੈਫ਼ਿਕ ਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਸੜਕ ਸੁਰੱਖਿਆ ਦੇ ਖੇਤਰ 'ਚ ਮਯੰਕ ਫਾੳਾੂਡੇਸ਼ਨ ਵਲੋਂ ਕੀਤੇ ਜਾ ਰਹੇ ਲਗਾਤਾਰ ਤੇ ਪ੍ਰਭਾਵਸ਼ਾਲੀ ਉਪਰਾਲਿਆਂ ਦੀ ਖੁੱਲ੍ਹ ਕੇ ਸਰਾਹਨਾ ਕੀਤੀ | ਜ਼ਿਕਰਯੋਗ ਹੈ ਕਿ ਮਯੰਕ ਫਾਊਾਡੇਸ਼ਨ ਲੀਡ ਏਜੰਸੀ ਨਾਲ ਰਜਿਸਟਰਡ (ਐਪੈਨਲਡ) ਐਨ. ਜੀ. ਓ. ਹੈ | ਗੌਰਤਲਬ ਹੈ ਕਿ ਭਾਰਤ ਸਰਕਾਰ ਦੇ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਵਲੋਂ ਹਰ ਸਾਲ ਜਨਵਰੀ ਮਹੀਨੇ ਨੂੰ 'ਰਾਸ਼ਟਰੀ ਸੜਕ ਸੁਰੱਖਿਆ ਮਹੀਨਾ' ਵਜੋਂ ਮਨਾਇਆ ਜਾਂਦਾ ਹੈ, ਜਿਸ ਦਾ ਥੀਮ 'ਸੜਕ ਸੁਰੱਖਿਆ-ਜੀਵਨ ਰੱਖਿਆ' ਹੈ | ਇਸ ਮੌਕੇ ਦੀਪਕ ਸ਼ਰਮਾ ਨੇ ਕਿਹਾ, 'ਨਵੇਂ ਸਾਲ ਦੇ ਪਹਿਲੇ ਦਿਨ ਇਹ ਸਨਮਾਨ ਪ੍ਰਾਪਤ ਹੋਣਾ ਸਾਡੇ ਲਈ ਬੇਹੱਦ ਪ੍ਰੇਰਣਾਦਾਇਕ ਹੈ | ਇਹ ਮਯੰਕ ਫਾੳਾੂਡੇਸ਼ਨ ਦੇ ਸਾਰੇ ਮੈਂਬਰਾਂ, ਸਵੈਇੱਛਕ ਸੇਵਕਾਂ ਤੇ ਸਹਿਯੋਗੀਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ | ਸੜਕ ਸੁਰੱਖਿਆ ਸਿਰਫ਼ ਇਕ ਮੁਹਿੰਮ ਨਹੀਂ, ਸਗੋਂ ਇਕ ਲਗਾਤਾਰ ਸਮਾਜਿਕ ਜ਼ਿੰਮੇਵਾਰੀ ਹੈ | ਸਾਡਾ ਉਦੇਸ਼ ਹੈ ਕਿ ਹਰ ਨਾਗਰਿਕ ਸੁਰੱਖਿਅਤ ਆਵਾਜਾਈ ਨਿਯਮਾਂ ਨੂੰ ਅਪਣਾਏ ਅਤੇ ਹਰ ਸੜਕ ਯਾਤਰਾ ਸੁਰੱਖਿਅਤ ਬਣੇ | ਭਵਿੱਖ 'ਚ ਵੀ ਮਯੰਕ ਫਾੳਾੂਡੇਸ਼ਨ ਸੜਕ ਸੁਰੱਖਿਆ ਜਾਗਰੂਕਤਾ ਲਈ ਹੋਰ ਵੀ ਵਿਸ਼ਾਲ ਪੱਧਰ 'ਤੇ ਕੰਮ ਕਰਦਾ ਰਹੇਗਾ | ਮਯੰਕ ਫਾਊਾਡੇਸ਼ਨ ਸਾਲ 2018 ਤੋਂ ਲਗਾਤਾਰ ਸੜਕ ਸੁਰੱਖਿਆ ਜਾਗਰੂਕਤਾ ਦੇ ਖੇਤਰ ਵਿਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ | ਫਾਊਾਡੇਸ਼ਨ ਵਲੋਂ ਹੁਣ ਤੱਕ ਸੈਂਕੜਿਆਂ ਜਾਗਰੂਕਤਾ ਸੈਮੀਨਾਰ, ਨੇਤਰ ਜਾਂਚ ਕੈਂਪ, ਹੈਲਮਟ ਵੰਡ ਅਭਿਆਨ, ਰਿਫ਼ਲੈਕਟਰ ਪੇਸਟਿੰਗ ਅਭਿਆਨ ਸਮੇਤ ਅਨੇਕਾਂ ਲੋਕ-ਹਿਤਕਾਰੀ ਕਾਰਜ-ਕਰਮ ਆਯੋਜਿਤ ਕੀਤੇ ਜਾ ਚੁੱਕੇ ਹਨ |