18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਜਨ ਸੇਵਾ ਸੁਸਾਇਟੀ ਨੇ 15 ਪਰਿਵਾਰਾਂ ਨੂੰ ਵੰਡਿਆ ਮਹੀਨਾਵਾਰ ਰਾਸ਼ਨ

Ad Position 21
No active advertisement
ਅਜੀਤ ਡੈਸਕ 06-01-2026
ਫ਼ਾਜ਼ਿਲਕਾ, 5 ਜਨਵਰੀ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ 'ਚ ਮੋਹਰੀ ਜਨ ਸੇਵਾ ਸੁਸਾਇਟੀ ਵਲੋਂ ਸਰਪ੍ਰਸਤ ਰਤਨ ਗਰੋਵਰ, ਪ੍ਰਧਾਨ ਰਮਨ ਸੇਤੀਆ ਤੇ ਇੰਚਾਰਜ ਆਸ਼ੂ ਕੁੱਕੜ ਦੀ ਅਗਵਾਈ ਹੇਠ 15 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ | ਪ੍ਰਧਾਨ ਰਮਨ ਸੇਤੀਆ ਨੇ ਸਾਰੇ ਮੈਂਬਰਾਂ ਦੀ ਜਾਣ-ਪਛਾਣ ਕਰਵਾਈ ਤੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਇੰਚਾਰਜ ਆਸ਼ੂ ਕੁੱਕੜ ਨੇ ਦੱਸਿਆ ਕਿ ਸੁਸਾਇਟੀ ਵਲੋਂ ਅਜਿਹੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਮਹੀਨਾਵਾਰ ਆਮਦਨ ਬਿਲਕੁਲ ਨਹੀਂ ਹੈ ਜਾਂ ਨਾ-ਮਾਤਰ ਹੈ ਅਤੇ ਪਰਿਵਾਰ 'ਚ ਕੋਈ ਕਮਾਉਣ ਵਾਲਾ ਨਹੀਂ ਹੈ | ਇਨ੍ਹਾਂ ਪਰਿਵਾਰਾਂ ਨੂੰ ਕਰਿਆਨੇ ਦਾ ਸਾਮਾਨ ਜਿਵੇਂ ਕਿ ਖੰਡ, ਚਾਹ, ਘਿਓ, ਦਾਲਾਂ, ਵੇਸਣ, ਨਮਕ, ਹਲਦੀ, ਮਿਰਚ, ਸਾਬਣ ਆਦਿ ਦਿੱਤਾ ਜਾਂਦਾ ਹੈ | ਪ੍ਰਧਾਨ ਰਮਨ ਸੇਤੀਆ ਨੇ ਦੱਸਿਆ ਕਿ ਇਹ ਪ੍ਰਾਜੈਕਟ ਦਸੰਬਰ 2021 'ਚ ਸਿਰਫ਼ 2 ਪਰਿਵਾਰਾਂ ਨਾਲ ਸ਼ੁਰੂ ਕੀਤਾ ਗਿਆ ਸੀ | ਹੁਣ ਸੁਸਾਇਟੀ ਮੈਂਬਰਾਂ ਅੰਕੁਰ ਕਟਾਰੀਆ, ਸੰਦੀਪ ਛਾਬੜਾ ਤੇ ਸੰਦੀਪ ਸਚਦੇਵਾ ਦੇ ਸਹਿਯੋਗ ਨਾਲ 15 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵੀ ਦਾਨੀ ਸੱਜਣ ਇਸ ਸੇਵਾ ਕਾਰਜ 'ਚ ਆਰਥਿਕ ਸਹਿਯੋਗ ਕਰਨਾ ਚਾਹੁੰਦੇ ਹਨ, ਉਹ ਇੰਚਾਰਜ ਆਸ਼ੂ ਕੁੱਕੜ ਨਾਲ ਸੰਪਰਕ ਕਰ ਸਕਦੇ ਹਨ | ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਸੁਨੀਲ ਡੇਅ, ਸੰਦੀਪ ਸਚਦੇਵਾ, ਰਮੇਸ਼ ਸੁਧਾ, ਪਵਨ ਬੱਬਰ, ਸੰਦੀਪ ਕਟਾਰੀਆ ਤੇ ਨੀਲਮ ਸਚਦੇਵਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਚੱਕ ਸਿੰਘੇ ਵਾਲਾ ਸੈਣੀਆਂ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਵਿਸ਼ਾਲ ਨਗਰ ਕੀਰਤਨ ਸਜਾਇਆ
Ad Position 24