ਜਲਾਲਾਬਾਦ, 6 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਪਿੰਡ ਚੱਕ ਬੁਰ ਵਾਲਾ ਵਿਖੇ ਹੋਈ ਲੜਾਈ ਦੇ ਸੰਬੰਧ 'ਚ ਥਾਣਾ ਅਮੀਰ ਖ਼ਾਸ ਦੀ ਪੁਲਿਸ ਵਲੋਂ 3 ਲੋਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਜਾਂਚ ਅਧਿਕਾਰੀ ਐੱਚ. ਸੀ. ਸੁਨੀਲ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਕ੍ਰਿਸ਼ਨਾ ਰਾਣੀ ਪਤਨੀ ਸੁਰਜੀਤ ਸਿੰਘ ਵਾਸੀ ਚੱਕ ਬੂਰ ਵਾਲਾ ਦੁਆਰਾ ਜਸ਼ਨ ਕੁਮਾਰ ਵਗ਼ੈਰਾ ਦੇ ਵਿਰੁੱਧ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ | ਜਿਸ 'ਚ ਸ਼ਿਕਾਇਤਕਰਤਾ ਨੇ ਬਿਆਨ ਲਿਖਾਇਆ ਕਿ ਉਨ੍ਹਾਂ ਦੀ ਆਟਾ ਚੱਕੀ ਦਾ ਕੰਮ ਹੈ ਅਤੇ ਜਸ਼ਨ ਵਗ਼ੈਰਾ ਨੇ ਮਿਤੀ 3 ਜਨਵਰੀ 2026 ਨੂੰ ਦੇਰ ਸ਼ਾਮ ਕਰੀਬ 5.30 ਵਜੇ ਚੱਕੀ ਅੰਦਰ ਦਾਖਲ ਹੋ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਗੱਲੇ ਵਿਚੋਂ ਕਰੀਬ 150000-160000 ਰੁਪਏ ਦੀ ਨਕਦੀ ਤੇ 6-7 ਗਰਾਮ ਸੋਨੇ ਦੀਆਂ ਵਾਲੀਆਂ, ਡੀ. ਵੀ. ਆਰ. ਵੀ ਨਾਲ ਲੈ ਕੇ ਚਲੇ ਗਏ | ਜਿਸ 'ਤੇ ਉਹ ਜ਼ਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਵਿਖੇ ਦਾਖਲ ਹੋਏ ਹਨ | ਥਾਣੇ 'ਚ ਐਮ. ਐਲ. ਆਰ. ਆਉਣ ਉਪਰੰਤ ਪੁਲਿਸ ਵਲੋਂ ਸ਼ਿਕਾਇਤਕਰਤਾ ਕ੍ਰਿਸ਼ਨਾ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਜਸ਼ਨ ਕੁਮਾਰ, ਪਿੰ੍ਰਸ ਕੁਮਾਰ ਪੁੱਤਰ ਬਲਵਿੰਦਰ ਸਿੰਘ ਉਰਫ਼ ਛਿੰਦਰਪਾਲ ਸਿੰਘ ਵਾਸੀਆਨ ਚੱਕ ਬੁਰਵਾਲਾ ਤੇ ਵਿਪਨ ਕੁਮਾਰ ਪੁੱਤਰ ਸੁਭਾਸ਼ ਚੰਦਰ ਉਰਫ਼ ਚੰਨਾ ਵਾਸੀ ਗੋਬਿੰਦ ਨਗਰੀ ਜਲਾਲਾਬਾਦ ਦੇ ਖ਼ਿਲਾਫ਼ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਛਾਪੇਮਾਰੀ ਕਰਕੇ ਜਸ਼ਨ ਕੁਮਾਰ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਬਾਕੀ ਨਾਮਜ਼ਦ ਵਿਅਕਤੀਆਂ ਦੀ ਭਾਲ ਜਾਰੀ ਹੈ |