18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਆਮ ਲੋਕਾਂ ਲਈ ਵੱਡੀ ਰਾਹਤ, ਮੁੱਖ ਮੰਤਰੀ ਸਿਹਤ ਯੋਜਨਾ ਅੱਜ ਤੋਂ ਲਾਗੂ

Ad Position 21
No active advertisement
ਵਿਧਾਇਕ ਰਜਨੀਸ਼ ਦਹੀਯਾ ਤੇ ਡਾ. ਕੁਲਦੀਪ ਸਿੰਘ ਨਾਗੀ | <br/> 24-01-2026
ਮੁੱਦਕੀ, 23 ਜਨਵਰੀ (ਭਾਰਤ ਭੂਸ਼ਨ ਅਗਰਵਾਲ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ, ਸਸਤੀ ਅਤੇ ਗੁਣਵੱਤਾ ਭਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ 'ਮੁੱਖ ਮੰਤਰੀ ਸਿਹਤ ਯੋਜਨਾ' ਲਾਗੂ ਕਰ ਦਿੱਤੀ ਗਈ ਹੈ | ਇਸ ਯੋਜਨਾ ਤਹਿਤ ਪੰਜਾਬ ਦੇ ਯੋਗ ਨਿਵਾਸੀਆਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਕੈਸ਼ਲੈੱਸ ਇਲਾਜ ਦਿੱਤਾ ਜਾਵੇਗਾ | ਇਹ ਜਾਣਕਾਰੀ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਤੇ ਏ ਵੰਨ ਨਾਗੀ ਹਸਪਤਾਲ ਦੇ ਡਾਇਰੈਕਟਰ ਡਾ. ਕੁਲਦੀਪ ਸਿੰਘ ਨਾਗੀ ਨੇ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਦੇ ਅਧੀਨ ਮਰੀਜ਼ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਐਮਪੈਨਲਡ ਨਿੱਜੀ ਹਸਪਤਾਲਾਂ 'ਚ ਵੀ ਬਿਨਾਂ ਕਿਸੇ ਵਿੱਤੀ ਬੋਝ ਦੇ ਇਲਾਜ ਕਰਵਾ ਸਕਣਗੇ | ੁਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਖ਼ਾਸ ਕਰਕੇ ਗ਼ਰੀਬ, ਮਜ਼ਦੂਰ, ਕਿਸਾਨ ਅਤੇ ਮੱਧ ਵਰਗ ਦੇ ਪਰਿਵਾਰਾਂ ਲਈ ਇਕ ਵੱਡੀ ਰਾਹਤ ਸਾਬਤ ਹੋਵੇਗੀ | ਅਕਸਰ ਦੇਖਿਆ ਗਿਆ ਹੈ ਕਿ ਮਹਿੰਗੇ ਇਲਾਜ ਕਾਰਨ ਲੋਕ ਸਮੇਂ ਸਿਰ ਹਸਪਤਾਲ ਨਹੀਂ ਪਹੁੰਚ ਪਾਉਂਦੇ, ਜਿਸ ਨਾਲ ਬਿਮਾਰੀ ਗੰਭੀਰ ਹੋ ਜਾਂਦੀ ਹੈ | ਯੋਜਨਾ ਨਾਲ ਹੁਣ ਕੋਈ ਵੀ ਯੋਗ ਪਰਿਵਾਰ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਹੀਂ ਰਹੇਗਾ | ਵਿਧਾਇਕ ਦਹੀਯਾ ਤੇ ਡਾ. ਕੁਲਦੀਪ ਸਿੰਘ ਨਾਗੀ ਨੇ ਕਿਹਾ ਕਿ ਉਹ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ, ਐਮਪੈਨਲਡ ਨਿੱਜੀ ਹਸਪਤਾਲ ਨਾਲ ਸੰਪਰਕ ਕਰਕੇ ਯੋਜਨਾ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਅਤੇ ਅੱਜ ਤੋਂ ਹੀ ਇਸ ਦਾ ਲਾਭ ਉਠਾਉਣ | ਸਿਹਤ ਵਿਭਾਗ ਵਲੋਂ ਲੋਕਾਂ 'ਚ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ | ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਤੇ ਡਾ. ਕੁਲਦੀਪ ਸਿੰਘ ਨਾਗੀ ਹਲਕਾ ਕੋਆਰਡੀਨੇਟਰ ਮੈਡੀਕਲ ਵਿੰਗ ਆਮ ਆਦਮੀ ਪਾਰਟੀ ਫ਼ਿਰੋਜ਼ਪੁਰ ਦਿਹਾਤੀ ਨੇ ਕਿਹਾ ਪੰਜਾਬ ਸਰਕਾਰ ਦਾ ਇਹ ਕਦਮ ਸੂਬੇ ਨੂੰ ਸਿਹਤਮੰਦ ਬਣਾਉਣ ਵੱਲ ਇਕ ਇਤਿਹਾਸਕ ਅਤੇ ਲੋਕ-ਹਿੱਤਕਾਰੀ ਉਪਰਾਲਾ ਹੈ, ਜੋ ਹਰ ਵਰਗ ਦੇ ਨਾਗਰਿਕ ਨੂੰ ਸਿਹਤ ਸੁਰੱਖਿਆ ਪ੍ਰਦਾਨ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਮਿੱਟੀ ਦੀ ਪਰਖ ਕਰਨ ਲਈ ਸਕੂਲਾਂ ਵਿਚ ਖੁੱਲ੍ਹਣਗੀਆਂ ਲੈਬਾਂ ਅਗਲੀ ਖ਼ਬਰ ਬਸੰਤ ਪੰਚਮੀ 'ਤੇ ਹੁੱਲ੍ਹੜਬਾਜ਼ੀ ਕਰਨ ਵਾਲਿਆਂ 'ਤੇ ਪੁਲਿਸ ਦੀ ਸਖ਼ਤੀ
Ad Position 24