ਮਮੋਦਟ, 23 ਜਨਵਰੀ (ਸੁਖਦੇਵ ਸਿੰਘ ਸੰਗਮ)-ਸਰਕਾਰ ਦੁਆਰਾ ਸਕੂਲਾਂ ਵਿਚ ਮਿੱਟੀ ਪਰਖ ਲਈ ਲੈਬਾਂ ਬਣਾਏ ਜਾਣ ਦੇ ਫ਼ੈਸਲੇ ਤਹਿਤ ਖੇਤੀਬਾੜੀ ਵਿਭਾਗ ਫ਼ਿਰੋਜ਼ਪੁਰ ਵਲੋਂ ਮੁੱਖ ਖੇਤੀ ਅਫ਼ਸਰ ਬਲਵਿੰਦਰ ਸਿੰਘ ਦੀ ਅਗਵਾਈ 'ਚ ਨੋਡਲ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ | ਮੁੱਖ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਸੋਇਲ ਹੈਲਥ ਪ੍ਰੋਗਰਾਮ ਤਹਿਤ 16 ਸਕੂਲਾਂ ਦੇ ਅਧਿਆਪਕਾਂ ਨੇ ਇਸ ਮੌਕੇ ਸ਼ਮੂਲੀਅਤ ਤੇ ਇਸ ਦਾ ਮੁੱਖ ਮਕਸਦ ਸਕੂਲੀ ਬੱਚਿਆਂ ਨੂੰ ਸਕੂਲੀ ਪੱਧਰ 'ਤੇ ਮਿੱਟੀ ਦੀ ਸਿਹਤ ਬਾਰੇ ਜਾਗਰੂਕਤਾ ਫੈਲਾਉਣ ਲਈ ਤਿਆਰ ਕਰਨਾ ਹੈ | ਉਨ੍ਹਾਂ ਦੱਸਿਆ ਕਿ ਇਸ ਤਹਿਤ ਬੱਚਿਆਂ ਦੁਆਰਾ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਦੀ ਸਿਹਤ ਬਾਰੇ ਸਮਝਣ ਅਤੇ ਮਿੱਟੀ ਦੀ ਜਾਂਚ ਕਰਵਾ ਕੇ ਲੋੜੀਂਦੇ ਹੱਲ ਬਾਰੇ ਦੱਸਣਾ ਹੋਵੇਗਾ | ਟ੍ਰੇਨਿੰਗ ਪੋ੍ਰਗਰਾਮ ਦੌਰਾਨ ਬਲਾਕ ਖੇਤੀਬਾੜੀ ਅਫ਼ਸਰ ਡਾ. ਅਮਿੱਤ ਪੁੰਜ ਵਲੋਂ ਮਿੱਟੀ ਦੀ ਪਰਖ ਦੀ ਮਹੱਤਤਾ ਤੇ ਮਿੱਟੀ ਵਿਚ ਮੌਜੂਦ ਤੱਤਾਂ ਬਾਰੇ ਨੋਡਲ ਅਧਿਕਾਰੀਆਂ ਨੂੰ ੂ ਦੱਸਿਆ ਗਿਆ | ਡਾ. ਨਵੀਨ ਖੰਨਾ ਵਲੋਂ ਸਕੂਲਾਂ ਦੀ ਸੋਇਲ ਹੈਲਥ ਕਾਰਡ ਪੋਰਟਲ 'ਤੇ ਰਜਿਸਟ੍ਰੇਸ਼ਨ, ਮਿੱਟੀ ਦਾ ਨਮੂਨਾ ਲੈਣ ਦਾ ਢੰਗ ਤੇ ਮਿੱਟੀ ਦੀ ਪਰਖ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ ਗਈ |