11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਨਸ਼ੀਲੇ ਕੈਪਸੂਲਾਂ ਤੇ 50 ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ

Ad Position 21
No active advertisement
ਅਜੀਤ ਡੈਸਕ 25-01-2026
ਜਲਾਲਾਬਾਦ, 24 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਅਮੀਰ ਖ਼ਾਸ ਦੀ ਪੁਲਿਸ ਨੇ ਪਿੰਡ ਬਲੇਲ ਕੇ ਉਤਾੜ ਵਿਖੇ ਛਾਪੇਮਾਰੀ ਕਰਕੇ 3 ਹਜ਼ਾਰ ਪਰੈਗਾ ਕੈਪਸੂਲ ਤੇ 50 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਇਸ ਸੰਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਵਿਸ਼ਲੇਸ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਪਿੰਡ ਬਲੇਲ ਕੇ ਉਤਾੜ ਪੁੱਜੇ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਆਕਾਸ਼ ਪੁੱਤਰ ਪਰਮਜੀਤ ਸਿੰਘ ਵਾਸੀ ਬਲੇਲ ਕੇ ਉਤਾੜ ਜੋਕਿ ਨਾਈਆ ਦਾ ਕੰਮ ਕਰਦਾ ਹੈ ਅਤੇ ਇਸੇ ਆੜ ਵਿਚ ਉਹ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਵੇਚਦਾ ਹੈ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਉਸ ਪਾਸੋਂ ਭਾਰੀ ਮਾਤਰਾ 'ਚ ਨਸ਼ੇ ਵਾਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋ ਸਕਦੇ ਹਨ | ਜਿਸ 'ਤੇ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਕੇ ਆਕਾਸ਼ ਪੁੱਤਰ ਪਰਮਜੀਤ ਸਿੰਘ ਨੂੰ 3000 ਪਰੈਗਾ ਕੈਪਸੂਲ 300 ਐਮ. ਜੀ. ਤੇ 50 ਨਸ਼ੀਲੀਆਂ ਗੋਲੀਆਂ (ਮਾਰਕਾ ਐਲਪਰਾਜੋਲਮ 0.5 ਐਮ. ਜੀ. ਸਣੇ ਕਾਬੂ ਕੀਤਾ ਗਿਆ ਹੈ | ਥਾਣਾ ਅਮੀਰ ਖ਼ਾਸ ਵਿਖੇ ਮੁਕੱਦਮਾ ਨੰਬਰ 10 ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਫ਼ਰੀਦਕੋਟ ਵਾਲੇ ਬੱਸ ਅੱਡੇ 'ਤੇ ਮਿਲੀ ਵਿਅਕਤੀ ਦੀ ਲਾਸ਼ ਅਗਲੀ ਖ਼ਬਰ ਅਬੋਹਰ 'ਚ ਚੋਰਾਂ ਦੇ ਹੌਸਲੇ ਬੁਲੰਦ, ਤਿੰਨ ਵੱਖ-ਵੱਖ ਥਾਵਾਂ 'ਤੇ ਚੋਰੀ ਦੀਆਂ ਵਾਰਦਾਤਾਂ ਨੂੰ ਦਿੱਤਾ ਅੰਜਾਮ
Ad Position 24