ਜਲਾਲਾਬਾਦ, 24 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਪਿੰਡ ਫਲੀਆਵਾਲਾ ਵਿਖੇ ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ-ਜਲਾਲਾਬਾਦ ਸੜਕ 'ਤੇ ਇਕ ਕਾਰ ਬੇਕਾਬੂ ਹੋ ਕੇ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਨੌਜਵਾਨ ਵਿਅਕਤੀ ਇਕ ਕਾਰ ਨੰ. ਐੱਚ. ਆਰ. 50ਐਫ 6776 ਜੋਕਿ ਪਿੰਡ ਤੰਬੂਵਾਲਾ ਤੋਂ ਜਲਾਲਾਬਾਦ ਸ਼ਹਿਰ ਨੂੰ ਆ ਰਿਹਾ ਸੀ ਅਤੇ ਰਸਤੇ 'ਚ ਪਿੰਡ ਫਲੀਆਵਾਲਾ ਦੇ ਕੋਲ ਸ੍ਰੀ ਮੁਕਤਸਰ ਸਾਹਿਬ-ਜਲਾਲਾਬਾਦ ਸੜਕ 'ਤੇ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਬੇਕਾਬੂ ਹੋ ਕੇ ਸੜਕ ਕਿਨਾਰੇ ਤੇ ਬੀ. ਐੱਸ. ਐਫ. ਦੀ ਦੀਵਾਰ ਨਾਲ ਟਕਰਾਉਂਦੀ ਪਲਟ ਗਈ, ਇਹ ਹਾਦਸਾ ਬਹੁਤ ਹੀ ਭਿਆਨਕ ਸੀ ਅਤੇ ਕਾਰ ਦਾ ਏਅਰ ਬੈਗ ਖੁੱਲ੍ਹ ਜਾਣ ਕਾਰਨ ਕਾਰ ਨੂੰ ਚਲਾ ਰਿਹਾ ਨੌਜਵਾਨ ਵਾਲ ਵਾਲ ਬਚ ਗਿਆ, ਜਦਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ |