11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਅਰਨੀਵਾਲਾ ਬਲਾਕ 'ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਲਈ ਮਸ਼ੀਨਾਂ ਵੰਡੀਆਂ

Ad Position 21
No active advertisement
ਅਜੀਤ ਡੈਸਕ 25-01-2026
ਮੰਡੀ ਅਰਨੀਵਾਲਾ, 24 ਜਨਵਰੀ (ਨਿਸ਼ਾਨ ਸਿੰਘ ਮੋਹਲ਼ਾ)-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਰਨ ਲਈ ਬਲਾਕ ਅਰਨੀਵਾਲਾ 'ਚ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਅਗਵਾਈ ਹੇਠ ਬਲਾਕ ਪ੍ਰਧਾਨ ਤੇ ਜ਼ੋਨ ਇੰਚਾਰਜ ਬਲਰਾਜ ਸਿੰਘ ਹੈਪੀ ਸੰਧੂ ਜੌੜਕੀ ਵਲੋਂ ਮਸ਼ੀਨਾਂ ਦੀ ਵੰਡ ਕੀਤੀ ਗਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਵੀ ਹਾਜ਼ਰ ਸਨ | ਬਲਰਾਜ ਸਿੰਘ ਹੈਪੀ ਸੰਧੂ ਜੌੜਕੀ ਨੇ ਕਿਹਾ ਕਿ ਇਸ ਸਕੀਮ ਦੇ ਤਹਿਤ ਪੰਜਾਬ ਦੇ ਲੋਕਾਂ ਨੂੰ 10 ਲੱਖ ਦਾ ਮੁਫ਼ਤ ਇਲਾਜ ਮਿਲੇਗਾ | ਜਿਸ 'ਚ ਨਾ ਕੋਈ ਇਨਕਮ ਤੇ ਨਾ ਹੀ ਉਮਰ ਸੰਬੰਧੀ ਕੋਈ ਝੰਜਟ ਹੈ | ਲਾਭਪਾਤਰੀ ਕੋਲ ਸਿਰਫ਼ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਹੋਣਾ ਜ਼ਰੂਰੀ ਹੈ, ਜਿਸ ਦੇ ਨਾਲ ਪੂਰਾ ਹੀ ਪਰਿਵਾਰ ਸਕੀਮ ਦਾ ਲਾਭ ਉਠਾ ਸਕੇਗਾ | ਹੈਪੀ ਨੇ ਦੱਸਿਆ ਕਿ ਇਸ ਸਕੀਮ ਤਹਿਤ 65 ਲੱਖ ਪਰਿਵਾਰਾਂ ਦੇ ਕਰੀਬ ਤਿੰਨ ਕਰੋੜ ਪੰਜਾਬੀਆਂ ਨੂੰ ਫ਼ਾਇਦਾ ਹੋਵੇਗਾ | ਇਸ ਮੌਕੇ ਕੇਵਲ ਕੰਬੋਜ, ਛਿੰਦਰਪਾਲ ਗੋਸ਼ਾ ਮੈਂਬਰ ਪੰਜਾਬ ਰਾਏ ਸਿੱਖ ਬੋਰਡ, ਡਾ. ਕਿਰਪਾਲ ਸਿੰਘ, ਦੀਪੂ ਛਾਬੜਾ, ਕਰਨਵੀਰ ਸਿੰਘ ਗਰੇਵਾਲ, ਸਹਿਬਾਜ਼ ਸਿੰਘ ਬਰਾੜ, ਸੰਦੀਪ ਕੰਬੋਜ, ਸੰਦੀਪ ਸਿੰਘ ਬਲਾਕ ਪ੍ਰਧਾਨ, ਅਜੇ ਕੁੱਕੜ ਐਮ. ਸੀ. ਅਰਨੀਵਾਲਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ. ਏ. ਵੀ. ਜੈਨ ਆਦਰਸ਼ ਵਿਦਿਆਲਿਆ 'ਚ ਗਣਤੰਤਰ ਦਿਵਸ ਮਨਾਇਆ ਅਗਲੀ ਖ਼ਬਰ ਹੈਰੋਇਨ ਸਣੇ ਇਕ ਵਿਅਕਤੀ ਕਾਬੂ
Ad Position 24