ਮੱਲਾਂਵਾਲਾ, 24 ਜਨਵਰੀ (ਬਲਬੀਰ ਸਿੰਘ ਜੋਸਨ)-ਨਗਰ ਪੰਚਾਇਤ ਮੱਲਾਂਵਾਲਾ ਵਿਖੇ ਮਿਸ਼ਨ ਹਸਪਤਾਲ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਇਕ ਵਿਸ਼ਾਲ ਫ਼੍ਰੀ ਮੈਗਾ ਮੈਡੀਕਲ ਕੈਂਪ ਦਾ ਆਯੋਜਨ ਕੀਤਾ | ਮੈਡੀਕਲ ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵਲੋਂ ਰੀਬਨ ਕੱਟ ਕੇ ਕੀਤੀ ਗਈ | ਲਗਾਏ ਗਏ ਮੈਡੀਕਲ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਵੱਖ-ਵੱਖ ਬਿਮਾਰੀਆਂ ਸੰਬੰਧੀ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਤੇ ਉਨ੍ਹਾਂ ਨੂੰ ਲੋੜ ਅਨੁਸਾਰ ਫ਼੍ਰੀ ਦਵਾਈਆਂ ਵੀ ਵੰਡੀਆਂ ਗਈਆਂ | ਮੈਡੀਕਲ ਕੈਂਪ 'ਚ ਮਿਸ਼ਨ ਹਸਪਤਾਲ ਫ਼ਿਰੋਜ਼ਪੁਰ ਦੇ ਡਾਇਰੈਕਟਰ ਅਤੇ ਮੈਡੀਕਲ ਸੁਪਰਟੈਂਡੈਂਟ ਡਾ. ਅਨੂਪਮ ਫਿਲਿਪ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਤੇ ਸਟਾਫ਼ ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ | ਕੈਂਪ 'ਚ ਜਨਾਨਾ ਰੋਗਾਂ ਦੀ ਮਾਹਿਰ ਡਾ. ਪਿ੍ਆ, ਡਾ. ਚੇਤਨ ਜੋਸ਼ੂਆ (ਐਮ. ਬੀ. ਬੀ. ਐੱਸ.), ਸਿਸਟਰ ਆਈਲੀਨ ਜੋਹਨ (ਨਰਸਿੰਗ ਸੁਪਰਿੰਟੈਂਡੈਂਟ), ਸਿਸਟਰ ਮਨਪ੍ਰੀਤ (ਨਰਸਿੰਗ ਸੁਪਰਵਾਈਜ਼ਰ) ਸਮੇਤ ਲੈਬ, ਫਾਰਮੇਸੀ ਅਤੇ ਨਰਸਿੰਗ ਸਟਾਫ਼ ਨੇ ਸਰਾਹਣਯੋਗ ਸੇਵਾ ਨਿਭਾਈ | ਨਰਸਿੰਗ ਸਟੂਡੈਂਟਾਂ ਵਲੋਂ ਵੀ ਮਰੀਜ਼ਾਂ ਦੀ ਸੰਭਾਲ ਵਿਚ ਸਰਗਰਮ ਸਹਿਯੋਗ ਦਿੱਤਾ ਗਿਆ | ਕੈਂਪ ਦੌਰਾਨ ਸੈਂਕੜੇ ਮਰੀਜ਼ਾਂ ਨੇ ਆਪਣੀ ਸਿਹਤ ਜਾਂਚ ਕਰਵਾ ਕੇ ਮਾਹਿਰ ਡਾਕਟਰਾਂ ਤੋਂ ਸਲਾਹ ਲਈ | ਲੋਕਾਂ ਵਲੋਂ ਨਗਰ ਪੰਚਾਇਤ ਦੇ ਇਸ ਲੋਕ-ਹਿਤੈਸ਼ੀ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਗਈ | ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਕਿਹਾ ਕਿ ਅਜਿਹੇ ਸਿਹਤ ਕੈਂਪ ਆਮ ਲੋਕਾਂ ਲਈ ਵੱਡੀ ਰਾਹਤ ਸਾਬਤ ਹੁੰਦੇ ਹਨ ਤੇ ਇਨ੍ਹਾਂ ਨੂੰ ਨਿਰੰਤਰ ਜਾਰੀ ਰੱਖਣਾ ਸਮੇਂ ਦੀ ਲੋੜ ਹੈ | ਇਸ ਫ਼੍ਰੀ ਮੈਗਾ ਮੈਡੀਕਲ ਕੈਂਪ ਦੀ ਸਫਲਤਾ ਵਿਚ ਨਿਊ ਆਟੋ ਮੋਬਾਈਲ ਜ਼ੀਰਾ ਵਲੋਂ ਵਿਸ਼ੇਸ਼ ਯੋਗਦਾਨ ਰਿਹਾ | ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਮਹਾਂਬੀਰ ਸਿੰਘ ਸੰਧੂ ਤੇ ਸਮੂਹ ਐਮ. ਸੀ. ਸਾਹਿਬਾਨ, ਦਫ਼ਤਰ ਮੁਲਾਜ਼ਮਾਂ ਸਮੇਤ ਅੰਮਿ੍ਤ ਸੰਧੂ ਤੇ ਹੋਰ ਮੁਹਤਬਰ ਵਿਅਕਤੀ ਹਾਜ਼ਰ ਸਨ |