12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮਿਹਨਤ, ਨਿਸ਼ਠਾ ਤੇ ਸਮਰਪਣ ਨਾਲ ਅਧਿਆਪਕ ਜਸਵਿੰਦਰ ਪਾਲ ਸਿੰਘ ਨੇ ਬਣਾਈ ਕੌਮੀ ਅੰਤਰਰਾਸ਼ਟਰੀ ਪਛਾਣ

Ad Position 21
No active advertisement
ਅਜੀਤ ਡੈਸਕ 25-01-2026
ਫ਼ਿਰੋਜ਼ਪੁਰ, 24 ਜਨਵਰੀ (ਗੁਰਿੰਦਰ ਸਿੰਘ)-ਜਦੋਂ ਕੋਈ ਵਿਅਕਤੀ ਆਪਣੀ ਡਿਊਟੀ ਨੂੰ ਸਿਰਫ਼ ਨੌਕਰੀ ਨਹੀਂ, ਸਗੋਂ ਸਮਰਪਣ ਤੇ ਸੇਵਾ ਭਾਵ ਨਾਲ ਨਿਭਾਉਂਦਾ ਹੈ, ਤਾਂ ਉਸ ਦੀ ਮਿਹਨਤ ਇਕ ਦਿਨ ਮਿਸਾਲ ਬਣ ਜਾਂਦੀ ਹੈ | ਇਸ ਗੱਲ ਨੂੰ ਅਮਲ 'ਚ ਸਾਬਤ ਕਰ ਦਿਖਾਇਆ ਹੈ ਸਰਕਾਰੀ ਪ੍ਰਾਇਮਰੀ ਸਕੂਲ ਕਾਲੀਏ ਵਾਲਾ ਦੇ ਮਿਹਨਤੀ ਤੇ ਦੂਰ ਦਰਸ਼ੀ ਅਧਿਆਪਕ ਜਸਵਿੰਦਰ ਪਾਲ ਸਿੰਘ ਨੇ ਜਿਨ੍ਹਾਂ ਨੇ ਆਪਣੀ ਲਗਾਤਾਰ ਮਿਹਨਤ ਨਾਲ ਜ਼ਿਲ੍ਹਾ ਫ਼ਿਰੋਜ਼ਪੁਰ ਤੇ ਪੰਜਾਬ ਦਾ ਨਾਂਅ ਕੌਮੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੁਨੀਤਾ ਰਾਣੀ ਨੇ ਦੱਸਿਆ ਕਿ ਪੂਰੇ ਭਾਰਤ ਵਿਚੋਂ ਚੁਣੇ ਗਏ 41 ਅਧਿਆਪਕਾਂ 'ਚੋਂ ਪੰਜਾਬ ਦੀ ਨੁਮਾਇੰਦਗੀ ਲਈ ਸਿਰਫ਼ ਜਸਵਿੰਦਰ ਪਾਲ ਸਿੰਘ ਦੀ ਚੋਣ ਹੋਣਾ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ | ਉਨ੍ਹਾਂ ਦੱਸਿਆ ਕਿ ਜਸਵਿੰਦਰ ਪਾਲ ਸਿੰਘ ਨੇ ਕੁਝ ਮਹੀਨੇ ਪਹਿਲਾਂ ਨੈਸ਼ਨਲ ਪੱਧਰ ਦੀ ਵਾਈ. ਐਲ. ਏ. ਸੀ. ਸੀ. ਟ੍ਰੇਨਿੰਗ ਪ੍ਰਾਪਤ ਕੀਤੀ ਸੀ | ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੱਕ ਨੇਤ੍ਰਤਵ ਗੁਣ, ਸਮਾਜਿਕ ਜਾਗਰੂਕਤਾ ਤੇ ਐਡਵੈਂਚਰ ਆਧਾਰਿਤ ਗਤੀਵਿਧੀਆਂ ਪਹੁੰਚਾਉਣਾ ਸੀ | ਉਨ੍ਹਾਂ ਨੇ ਇਸ ਟ੍ਰੇਨਿੰਗ ਨੂੰ ਸਿਰਫ਼ ਕਾਗ਼ਜ਼ੀ ਕਾਰਵਾਈ ਤੱਕ ਸੀਮਤ ਨਾ ਰੱਖਦਿਆਂ, ਬਲਕਿ ਜ਼ਮੀਨੀ ਪੱਧਰ 'ਤੇ ਪੂਰੀ ਤਨਦੇਹੀ ਨਾਲ ਲਾਗੂ ਕੀਤਾ | ਬੱਚਿਆਂ ਨਾਲ ਲਗਾਤਾਰ ਸੰਪਰਕ ਕਰਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਅਤੇ ਆਨਲਾਈਨ ਰਜਿਸਟ੍ਰੇਸ਼ਨ ਬਾਰੇ ਵਿਸਥਾਰਪੂਰਵਕ ਮਾਰਗ ਦਰਸ਼ਨ ਦਿੱਤਾ ਗਿਆ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਕੋਮਲ ਅਰੋੜਾ ਨੇ ਦੱਸਿਆ ਕਿ ਇਸ ਮਿਹਨਤ ਦੇ ਸਾਰਥਕ ਨਤੀਜੇ ਵਜੋਂ ਵਾਈ. ਐਲ. ਏ. ਸੀ. ਸੀ. ਟ੍ਰੇਨਿੰਗ ਹੇਠ 1289 ਵਿਦਿਆਰਥੀਆਂ ਨੂੰ ਸਫਲਤਾਪੂਰਵਕ ਤਿਆਰ ਕੀਤਾ, ਜਿਨ੍ਹਾਂ 'ਚ 531 ਲੜਕੀਆਂ ਤੇ 758 ਲੜਕੇ ਸ਼ਾਮਿਲ ਹਨ | ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਤੋਂ ਪ੍ਰਭਾਵਿਤ ਹੋ ਕੇ ਨੈਸ਼ਨਲ ਪੱਧਰ ਵਲੋਂ ਜਸਵਿੰਦਰ ਪਾਲ ਸਿੰਘ ਨੂੰ ਇੰਟਰਨੈਸ਼ਨਲ ਐਡਵੈਂਚਰ ਪ੍ਰੋਗਰਾਮ ਪਚਮੜੀ ਲਈ ਸੱਦਾ ਦਿੱਤਾ ਗਿਆ ਹੈ, ਜਿਥੇ ਦੁਨੀਆ ਦੇ 10 ਦੇਸ਼ਾਂ ਦੇ ਪ੍ਰਤੀਨਿਧੀ ਭਾਗ ਲੈਣਗੇ | ਇਸ ਮੌਕੇ ਮਿਹਰ ਸਿੰਘ ਹੈੱਡ ਟੀਚਰ ਫਿੱਡੇ, ਚਰਨਜੀਤ ਸਿੰਘ ਹੈੱਡ ਟੀਚਰ ਕੱਬਰਵੱਛਾ, ਹਰਮੰਦਰ ਸਿੰਘ ਸੀ. ਐੱਚ. ਟੀ., ਸ਼ਮਸ਼ੇਰ ਸਿੰਘ ਸੀ. ਐੱਚ. ਟੀ., ਬਿਬੇਕਾਨੰਦ ਸੀ. ਐੱਚ. ਟੀ., ਗੁਰਜੰਟ ਸਿੰਘ ਐੱਚ. ਟੀ., ਮਹਿੰਦਰ ਪਾਲ ਚੌਹਾਨ, ਭਾਰਤ ਭੂਸ਼ਨ, ਹਰਵਿੰਦਰ ਸਿੰਘ, ਸੁਨੀਲ ਕੁਮਾਰ ਐਚ. ਟੀ., ਸੁਭਾਸ਼ ਸਿੰਘ ਐੱਚ. ਟੀ., ਹਰਵਿੰਦਰ ਸਿੰਘ, ਨਿਸ਼ਾਨ ਸਿੰਘ, ਸੁਖਵੀਰ ਸਿੰਘ ਆਦਿ ਵਲੋਂ ਉਨ੍ਹਾਂ ਨੂੰ ਦਿਲੋਂ ਵਧਾਈਆਂ ਤੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਆਰ. ਟੀ. ਆਈ. ਤਹਿਤ ਮੰਗੀ ਜਾਣਕਾਰੀ ਦਾ ਜਵਾਬ ਨਾ ਦੇ ਕੇ ਸ਼ੱਕ ਦੇ ਘੇਰੇ 'ਚ ਆ ਰਿਹਾ ਹੈ ਐੱਸ. ਡੀ. ਐਮ. ਦਫ਼ਤਰ ਅਗਲੀ ਖ਼ਬਰ ਨਗਰ ਪੰਚਾਇਤ ਮੱਲਾਂਵਾਲਾ ਵਿਖੇ ਮਿਸ਼ਨ ਹਸਪਤਾਲ ਦੇ ਸਹਿਯੋਗ ਨਾਲ ਮੈਗਾ ਮੈਡੀਕਲ ਕੈਂਪ
Ad Position 24