14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਲੌਰੀਅਲ ਸਕੂਲ ਵਿਖੇ ਬਸੰਤ ਪੰਚਮੀ ਦਾ ਰੰਗਾਰੰਗ ਆਯੋਜਨ, ਬੱਚਿਆਂ ਨੇ ਦਿਖਾਇਆ ਸੱਭਿਆਚਾਰਕ ਉਤਸ਼ਾਹ

Ad Position 21
No active advertisement
ਅਜੀਤ ਡੈਸਕ 25-01-2026
ਜਲਾਲਾਬਾਦ, 24 ਜਨਵਰੀ (ਕਰਨ ਚੁਚਰਾ)-ਸਥਾਨਕ ਲੌਰੀਅਲ ਸਕੂਲ ਵਿਚ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਤੇ ਸੱਭਿਆਚਾਰਕ ਉਤਸ਼ਾਹ ਨਾਲ ਮਨਾਇਆ | ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਮਾਂ ਸਰਸਵਤੀ ਦੀ ਪੂਜਾ ਤੇ ਵੰਦਨਾ ਨਾਲ ਕੀਤੀ ਗਈ, ਜਿਸ ਤੋਂ ਬਾਅਦ ਰੰਗਾਰੰਗ ਪ੍ਰੋਗਰਾਮ ਦਾ ਆਗਾਜ਼ ਹੋਇਆ | ਸਮਾਗਮ ਦੌਰਾਨ ਨੰਨ੍ਹੇ-ਮੁੰਨੇ ਬੱਚਿਆਂ ਨੇ ਨਿ੍ਤ, ਦੇਸ਼-ਭਗਤੀ ਦੇ ਗੀਤ ਤੇ ਕਵਿਤਾਵਾਂ ਰਾਹੀਂ ਬਸੰਤ ਪੰਚਮੀ ਦੀ ਮਹੱਤਤਾ ਨੂੰ ਬੜੇ ਹੀ ਸੁੰਦਰ ਤਰੀਕੇ ਨਾਲ ਪੇਸ਼ ਕੀਤਾ | ਵਿਦਿਆਰਥੀਆਂ ਦੀਆਂ ਇਨ੍ਹਾਂ ਪੇਸ਼ਕਾਰੀਆਂ ਵਿਚ ਅਨੁਸ਼ਾਸਨ ਅਤੇ ਭਾਰਤੀ ਸੰਸਕਿ੍ਤੀ ਦੀ ਝਲਕ ਸਾਫ਼ ਦਿਖਾਈ ਦੇ ਰਹੀ ਸੀ | ਸਕੂਲ ਦੀ ਪਿ੍ੰਸੀਪਲ ਅਨੁਪ੍ਰੀਤ ਕੌਰ ਨੇ ਖ਼ੁਦ ਬੱਚਿਆਂ ਦੇ ਨਾਲ ਪ੍ਰੋਗਰਾਮ ਦਾ ਭਰਪੂਰ ਅਨੰਦ ਲਿਆ ਤੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਰੇ ਧਰਮਾਂ ਤੇ ਸੱਭਿਆਚਾਰਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਇਨ੍ਹਾਂ ਰਾਹੀਂ ਬੱਚਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਤੇ ਆਪਸੀ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ | ਪ੍ਰੋਗਰਾਮ ਦੇ ਅੰਤ ਵਿਚ ਸਕੂਲ ਪ੍ਰਬੰਧਕਾਂ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਵਧਾਈਆਂ ਦਿੱਤੀਆਂ | ਬੱਚਿਆਂ ਵਿਚ ਮਿਠਾਈਆਂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਐਮ. ਆਰ. ਸਰਕਾਰੀ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਅਗਲੀ ਖ਼ਬਰ ਪੀ. ਟੀ. ਆਈ. 2 ਹਜ਼ਾਰ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਸਿੱਖਿਆ ਮੰਤਰੀ ਬ...
Ad Position 24