06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਤਲਵੰਡੀ ਭਾਈ ਵਿਖੇ ਪੁਲਿਸ ਵਲੋਂ ਫਲੈਗ ਮਾਰਚ

Ad Position 21
No active advertisement
ਅਜੀਤ ਡੈਸਕ 26-01-2026
ਤਲਵੰਡੀ ਭਾਈ, 25 ਜਨਵਰੀ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਵਿਖੇ ਪੁਲਿਸ ਵਲੋਂ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੂੰ ਭੈਅ ਮੁਕਤ ਰਹਿਣ ਦਾ ਸੁਨੇਹਾ ਦੇਣ ਲਈ ਫਲੈਗ ਮਾਰਗ ਕੱਢਿਆ | ਥਾਣਾ ਤਲਵੰਡੀ ਭਾਈ ਦੇ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਦਾ ਫਲੈਗ ਮਾਰਚ ਸਥਾਨਿਕ ਥਾਣੇ ਤੋਂ ਆਰੰਭ ਹੋ ਕੇ ਮੇਨ ਚੌਕ, ਬੱਸ ਅੱਡਾ, ਮੇਨ ਰੋਡ, ਗੁਰਦੁਆਰਾ ਵਿਸ਼ਵਕਰਮਾ ਜੀ, ਪੁਰਾਣਾ ਬੱਸ ਅੱਡਾ, ਰੇਲਵੇ ਫਾਟਕ, ਮੰਡੀ ਵਾਲਾ ਮੋੜ, ਨਹਿਰੂ ਰੋਡ, ਨਿੰਮ ਵਾਲਾ ਚੌਕ, ਮੇਨ ਬਾਜ਼ਾਰ, ਸ਼ਿਵ ਚੌਕ, ਪੁਰਾਣੀ ਦਾਣਾ ਮੰਡੀ ਆਦਿ ਖੇਤਰਾਂ ਵਿਚ ਪੁੱਜਾ | ਇਸ ਸਮੇਂ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਲੋਕਾਂ ਨੂੰ ਗਣਤੰਤਰ ਦਿਵਸ ਮੌਕੇ ਵਿਸ਼ਵਾਸ਼ਬੱਧ ਕਰਨ ਅਤੇ ਪੁਲਿਸ ਵਲੋਂ ਚੌਕਸੀ ਰੱਖੇ ਜਾਣ ਦਾ ਸੁਨੇਹਾ ਦੇਣ ਲਈ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਦੇ ਆਦੇਸ਼ਾਂ 'ਤੇ ਪੁਲਿਸ ਦੇ ਜਵਾਨਾਂ ਨੂੰ ਨਾਲ ਲੈ ਕੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਜਿਥੇ ਗਸ਼ਤ ਵਾਧਾ ਕੀਤਾ ਗਿਆ ਹੈ ਤੇ ਸਪੈਸ਼ਲ ਨਾਕੇਬੰਦੀ ਕੀਤੀ ਗਈ ਹੈ | ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ | ਫਲੈਗ ਮਾਰਗ ਸਮੇਂ ਸੁਖਵਿੰਦਰ ਸਿੰਘ ਥਾਣਾ ਮੁਖੀ ਘੱਲ ਖ਼ੁਰਦ, ਏ. ਐਸ. ਆਈ. ਸੁਦੇਸ਼ ਕੁਮਾਰ, ਏ. ਐਸ. ਆਈ. ਕੁਲਵੰਤ ਸਿੰਘ, ਅਰਮਿੰਦਰ ਸਿੰਘ ਮੁੱਖ ਮੁਨਸ਼ੀ ਤਲਵੰਡੀ ਭਾਈ ਤੋਂ ਇਲਾਵਾ ਹੋਰ ਕਈ ਪੁਲਿਸ ਮੁਲਾਜ਼ਮ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਪੂਜਾ ਵਰਮਾ ਨੇ ਵਧਾਇਆ ਫ਼ਾਜ਼ਿਲਕਾ ਦਾ ਮਾਣ, ਅੰਗਰੇਜ਼ੀ ਸਾਹਿਤ 'ਚ ਹਾਸਿਲ ਕੀਤੀ ਡਾਕਟਰੇਟ ਦੀ ਡਿਗਰੀ ਅਗਲੀ ਖ਼ਬਰ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰ 'ਤੇ ਕੌਮੀ ਵੋਟਰ ਦਿਵਸ ਮਨਾਇਆ
Ad Position 24
No active advertisement