ਫ਼ਾਜ਼ਿਲਕਾ, 25 ਜਨਵਰੀ (ਅਮਰਜੀਤ ਸ਼ਰਮਾ)-ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਆਯੋਜਿਤ ਸ਼ਾਨਦਾਰ ਕਨਵੋਕੇਸ਼ਨ ਸਮਾਰੋਹ ਦੌਰਾਨ ਡਾ. ਸੁਸ਼ੀਲ ਵਰਮਾ ਦੀ ਧੀ ਪੂਜਾ ਵਰਮਾ ਨੂੰ ਅੰਗਰੇਜ਼ੀ ਸਾਹਿੱਤ 'ਚ ਡਾਕਟਰੇਟ (ਪੀ. ਐੱਚ. ਡੀ.) ਦੀ ਡਿਗਰੀ ਨਾਲ ਸਨਮਾਨਿਤ ਕੀਤਾ | ਪੂਜਾ ਵਰਮਾ ਦੀ ਇਹ ਪ੍ਰਾਪਤੀ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਲਈ ਸਗੋਂ ਪੂਰੇ ਫ਼ਾਜ਼ਿਲਕਾ ਖੇਤਰ ਲਈ ਮਾਣ ਵਾਲੀ ਗੱਲ ਹੈ | ਡਾ. ਪੂਜਾ ਵਰਮਾ ਇਸ ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਫ਼ਾਜ਼ਿਲਕਾ ਵਿਖੇ ਬਤੌਰ ਅਧਿਆਪਕਾ ਸੇਵਾਵਾਂ ਨਿਭਾ ਰਹੇ ਹਨ | ਆਰੀਆ ਸਮਾਜ ਦੇ ਸਰਪ੍ਰਸਤ ਤੇ ਵੈਦਿਕ ਸਾਹਿੱਤ ਵਿਚ ਪੀ. ਐੱਚ. ਡੀ. ਡਾ. ਸੁਸ਼ੀਲ ਵਰਮਾ ਦੀ ਬੇਟੀ ਹੋਣ ਨਾਤੇ, ਉਨ੍ਹਾਂ ਨੂੰ ਸਿੱਖਿਆ ਅਤੇ ਅਨੁਸ਼ਾਸਨ ਦੀ ਗੁੜ੍ਹਤੀ ਵਿਰਾਸਤ ਵਿਚ ਮਿਲੀ ਹੈ | ਨਿੱਜੀ ਜੀਵਨ ਦੀਆਂ ਅÏਕੜਾਂ ਤੇ ਸੰਘਰਸ਼ਾਂ ਦੇ ਬਾਵਜੂਦ ਉਨ੍ਹਾਂ ਨੇ ਕਦੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਮਿਹਨਤ ਤੇ ਆਤਮ-ਵਿਸ਼ਵਾਸ ਸਦਕਾ ਇਹ ਮੁਕਾਮ ਹਾਸਿਲ ਕੀਤਾ | ਪੂਜਾ ਵਰਮਾ ਦੀ ਇਹ ਸਫਲਤਾ ਖ਼ਾਸ ਕਰਕੇ ਅÏਰਤਾਂ ਤੇ ਵਿਦਿਆਰਥਣਾਂ ਲਈ ਇਕ ਵੱਡੀ ਪੇ੍ਰਰਨਾ ਹੈ | ਉਨ੍ਹਾਂ ਦੀ ਜੀਵਨ ਯਾਤਰਾ ਇਹ ਸੰਦੇਸ਼ ਦਿੰਦੀ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਰੁਕਾਵਟ ਸਫਲਤਾ ਦੀ ਰਾਹ ਨਹੀਂ ਰੋਕ ਸਕਦੀ | ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਅÏਰਤਾਂ ਸਿੱਖਿਆ ਦੇ ਜ਼ਰੀਏ ਸਮਾਜ 'ਚ ਸਕਾਰਾਤਮਿਕ ਬਦਲਾਅ ਲਿਆ ਸਕਦੀਆਂ ਹਨ | ਇਸ ਪ੍ਰਾਪਤੀ 'ਤੇ ਪਰਿਵਾਰਕ ਮੈਂਬਰਾਂ, ਸਿੱਖਿਆ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਤੇ ਸ਼ੁੱਭਚਿੰਤਕਾਂ ਨੇ ਡਾ. ਪੂਜਾ ਵਰਮਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |