06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੋਸ਼ਣ ਵੀ ਪੜ੍ਹਾਈ ਵੀ ਤਹਿਤ ਜ਼ਿਲ੍ਹਾ ਪੱਧਰ 'ਤੇ ਫੇਸ-2 ਦੇ ਅਧੀਨ ਆਂਗਣਵਾੜੀ ਵਰਕਰਾਂ ਦੇ ਪਹਿਲਾ ਬੈਚ ਨੂੰ ਦਿੱਤੀ ਟ੍ਰੇਨਿੰਗ

Ad Position 21
No active advertisement
ਅਜੀਤ ਡੈਸਕ 26-01-2026
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ)-ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੀ ਰਹਿਨੁਮਾਈ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੀਆ ਹਦਾਇਤਾਂ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਖੂਈਆਂ ਸਰਵਰ ਵਿਖੇ ਪੋਸ਼ਣ ਵੀ ਪੜ੍ਹਾਈ ਵੀ ਤਹਿਤ ਜ਼ਿਲ੍ਹਾ ਪੱਧਰ ਤੇ ਫੇਸ-2 ਦੇ ਅਧੀਨ ਆਂਗਣਵਾੜੀ ਵਰਕਰਾਂ ਦੇ ਪਹਿਲਾ ਬੈਚ ਨੂੰ ਟ੍ਰੇਨਿੰਗ ਦਿੱਤੀ ਗਈ | ਜ਼ਿਲ੍ਹਾ ਫ਼ਾਜ਼ਿਲਕਾ ਦੇ ਕੁੱਲ 492 ਆਂਗਣਵਾੜੀ ਵਰਕਰਾਂ ਨੂੰ ਇਸ ਟ੍ਰੇਨਿੰਗ ਤਹਿਤ ਕਵਰ ਕੀਤਾ ਜਾਵੇਗਾ | ਟ੍ਰੇਨਿੰਗ ਦੌਰਾਨ ਆਂਗਣਵਾੜੀ ਸੈਂਟਰਾਂ 'ਚ ਈ. ਸੀ. ਸੀ. ਈ. ਨੂੰ ਲਾਗੂ ਕਰਨ ਅਤੇ ਆਧਾਰਸ਼ਿਲਾ ਤੇ ਨਵ ਚੇਤਨਾ ਦੀ ਟ੍ਰੇਨਿੰਗ ਕਰਵਾਈ ਗਈ | ਸਿਖਲਾਈ 'ਚ ਗੁਣਵੱਤਾ ਤੇ ਮਿਆਰ ਨੂੰ ਧਿਆਨ ਵਿਚ ਰੱਖਦੇ ਹੋਏ ਸਟੇਟ ਲੈਵਲ ਮਾਸਟਰ ਟਰੇਨਰਾਂ ਰਾਹੀਂ ਇਹ ਸਿਖਲਾਈ ਮੁਹੱਈਆ ਕਰਵਾਈ ਗਈ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਅਬੋਹਰ 'ਚ ਰਾਸ਼ਟਰੀ ਵੋਟਰ ਦਿਹਾੜਾ ਮਨਾਇਆ ਅਗਲੀ ਖ਼ਬਰ ਅਧਿਆਪਕ ਪੂਜਾ ਵਰਮਾ ਨੇ ਵਧਾਇਆ ਫ਼ਾਜ਼ਿਲਕਾ ਦਾ ਮਾਣ, ਅੰਗਰੇਜ਼ੀ ਸਾਹਿਤ 'ਚ ਹਾਸਿਲ ਕੀਤੀ ਡਾਕਟਰੇਟ ਦੀ ਡਿਗਰੀ
Ad Position 24
No active advertisement