ਫਿਰੋਜ਼ਪੁਰ, 28 ਜਨਵਰੀ (ਸੁਖਵਿੰਦਰ ਸਿੰਘ)-ਯੂਥ ਭਾਜਪਾ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਨੇ ਗਣਤੰਤਰ ਦਿਵਸ ਦੀ ਸ਼ਾਮ ਫ਼ਾਜ਼ਿਲਕਾ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਆਏ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਮਿਲ ਕੇ ਸਰਹੱਦੀ ਖੇਤਰ ਦੇ ਵਿਕਾਸ ਦੀ ਮੰਗ ਰੱਖੀ | ਹੀਰਾ ਸੋਢੀ ਨੇ ਉਨ੍ਹਾਂ ਦੇ ਧਿਆਨ ਵਿਚ ਕੀਤਾ ਕਿ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਜਿੱਥੇ ਬੀ.ਐਸ.ਐੱਫ. ਦੀਆਂ ਚੌਕੀਆਂ ਦਾ ਕਾਫ਼ੀ ਨੁਕਸਾਨ ਹੋਇਆ ਸੀ | ਉੱਥੇ ਸਰਹੱਦੀ ਖੇਤਰ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਕਾਫ਼ੀ ਆਰਥਿਕ ਨੁਕਸਾਨ ਸਹਿਣਾ ਪਿਆ ਸੀ | ਸੋਢੀ ਨੇ ਰਾਜਪਾਲ ਦੇ ਸਾਹਮਣੇ ਮੰਗ ਰੱਖੀ ਕਿ ਕੇਂਦਰ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਕਿਸਾਨਾਂ ਦੇ ਲਈ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕਰਵਾਇਆ ਜਾਵੇ ਤਾਂ ਕਿ ਸਰਹੱਦ ਦੇ ਲੋਕ ਮੁੜ ਤੋਂ ਸਥਿਰ ਹੋ ਸਕਣ | ਸੋਢੀ ਦੇ ਅਨੁਸਾਰ ਰਾਜਪਾਲ ਨੇ ਭਰੋਸਾ ਦਿੱਤਾ ਕਿ ਉਹ ਇਸ ਮੰਗ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਮਜ਼ਬੂਤ ਢੰਗ ਨਾਲ ਰੱਖ ਕੇ ਆਗਾਮੀ ਬਜਟ ਵਿਚ ਪੰਜਾਬ ਦੇ ਸਰਹੱਦੀ ਖੇਤਰ ਦੇ ਲਈ ਵਿਸ਼ੇਸ਼ ਗਰਾਂਟ ਰਖਵਾਉਣ ਦੀ ਕੋਸ਼ਿਸ਼ ਕਰਨਗੇ |