29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਜ਼ੀਰਾ-ਮੋਗਾ ਵਾਇਆ ਝਤਰਾ ਬਦ ਤੋਂ ਬਦਤਰ ਹੋ ਚੁੱਕੀ ਸੜਕ ਤੋਂ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 31-01-2026
ਜ਼ੀਰਾ, 30 ਜਨਵਰੀ (ਰਜਨੀਸ਼ ਕਥੂਰੀਆ)-ਜ਼ੀਰਾ-ਮੋਗਾ ਵਾਇਆ ਝੱਤਰੇ ਸੜਕ ਦੀ ਤਰਸਯੋਗ ਹਾਲਤ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਹੋਈ ਨਜ਼ਰ ਆ ਰਹੀ ਹੈ | ਜਾਣਕਾਰੀ ਅਨੁਸਾਰ ਇਸ ਸੜਕ ਦੀ ਮੁਰੰਮਤ ਹੋਈ ਨੂੰ ਲਗਪਗ 8 ਸਾਲ ਦਾ ਸਮਾਂ ਬੀਤ ਚੁੱਕਾ ਹੈ, ਇਸ ਤੋਂ ਬਾਅਦ ਇਸ ਸੜਕ ਦੀ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਤੇ ਰੱਖ ਰਖਾਅ ਲਈ ਕੁਝ ਨਹੀਂ ਕੀਤਾ ਗਿਆ, ਜਦਕਿ ਸੜਕਾਂ ਦੀ ਮੁਰੰਮਤ, ਸਾਂਭ ਸੰਭਾਲ ਤੇ ਰੱਖ ਰਖਾਅ ਲਈ ਕਰੋੜਾਂ ਰੁਪਏ ਦੇ ਫ਼ੰਡ ਕੇਂਦਰ ਸਰਕਾਰ ਵਲੋਂ ਸੂਬਾ ਸਰਕਾਰਾਂ ਨੂੰ ਸਮੇਂ-ਸਮੇਂ 'ਤੇ ਰਿਲੀਜ਼ ਕੀਤੇ ਜਾਂਦੇ ਹਨ | ਇਸ ਸੜਕ ਦੀ ਹਾਲਤ ਇੰਨੀ ਬਦਤਰ ਹੋ ਚੁੱਕੀ ਹੈ ਕਿ ਕੋਈ ਵੀ ਵਿਅਕਤੀ ਆਪਣੀ ਜਾਨ ਜੋਖ਼ਮ 'ਚ ਪਾਉਣ ਤੋਂ ਗੁਰੇਜ਼ ਕਰਕੇ ਆਪਣੀ ਕੀਮਤੀ ਮਸ਼ੀਨਰੀ ਦਾ ਸੱਤਿਆਨਾਸ ਨਹੀਂ ਕਰਨਾ ਚਾਹੁੰਦਾ ਹੈ | ਜ਼ੀਰਾ ਤੋਂ ਮੋਗਾ ਆਪਣੇ ਵਹੀਕਲਾਂ ਰਾਹੀਂ ਜਾਣ ਵਾਲੇ ਲੋਕ ਵਾਇਆ ਕੋਟ ਈਸੇ ਖਾਂ ਰਾਹੀਂ ਆਉਣ-ਜਾਣ ਨੂੰ ਤਰਜੀਹ ਦਿੰਦੇ ਹਨ, ਜਿਸ ਕਰਕੇ ਮੋਗਾ ਜ਼ੀਰਾ ਵਾਇਆ ਕੋਟ ਈਸੇ ਖਾਂ ਰੋਡ 'ਤੇ ਟ੍ਰੈਫ਼ਿਕ ਦੇ ਵਧਣ ਕਰਕੇ ਦੁਰਘਟਨਾਵਾਂ ਹੋਣ ਦੇ ਖ਼ਤਰੇ ਤੋਂ ਇਲਾਵਾ ਪੰਜ ਕਿੱਲੋਮੀਟਰ ਦੀ ਦੂਰੀ ਵੱਧ ਤੈਅ ਕਰਨੀ ਪੈਂਦੀ ਹੈ | ਜ਼ੀਰਾ-ਮੋਗਾ ਵਾਇਆ ਝੱਤਰੇ ਸੜਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਰਾਹੀਂ ਕੋਟ ਈਸੇ ਖਾਂ ਨੂੰ ਤਲਵੰਡੀ ਭਾਈ, ਫ਼ਰੀਦਕੋਟ, ਅੰਮਿ੍ਤਸਰ ਰੋਡ ਨੂੰ ਆਪਸ ਵਿਚ ਮਿਲਾਉਂਦੀ ਹੈ | ਇਸ ਸੜਕ ਦਾ 8 ਕਿੱਲੋਮੀਟਰ ਹਿੱਸਾ ਮੋਗਾ ਜ਼ਿਲ੍ਹੇ 'ਚ, 14 ਕਿੱਲੋਮੀਟਰ ਫ਼ਿਰੋਜ਼ਪੁਰ ਤੇ 2 ਕਿੱਲੋਮੀਟਰ ਨਗਰ ਕੌਂਸਲ ਜ਼ੀਰਾ ਦੇ ਅਧਿਕਾਰ ਖੇਤਰ ਵਿਚ ਪੈਂਦਾ ਹੈ | ਇਸ ਸੜਕ ਨੂੰ ਕੱਟਦਾ ਹੋਇਆ ਇਕ ਨਹਿਰੀ ਬਾਈਪਾਸ ਪਿੰਡ ਰਟੌਲ ਬੇਟ ਤੋਂ ਜ਼ੀਰਾ ਟਰੱਕ ਯੂਨੀਅਨ ਪਾਸ, ਅੰਮਿ੍ਤਸਰ ਫ਼ਰੀਦਕੋਟ ਰੋਡ ਤੋਂ ਅੱਗੇ ਹਾਈਵੇ 'ਤੇ ਚੜ੍ਹਦਾ ਹੈ, ਤੋਂ ਕਸਬਾ ਕੋਟ ਈਸੇ ਖਾਂ ਧਰਮਕੋਟ ਤਹਿਸੀਲ ਦਾ ਕਸਬਾ ਹੋਣ ਕਰਕੇ ਨਿਯਮਾਂ ਮੁਤਾਬਿਕ ਸੜਕ ਦੀ ਮੁਰੰਮਤ ਲਈ ਤਿੰਨ ਵਿਧਾਇਕਾਂ ਦੀ ਸਹਿਮਤੀ ਤੇ ਮਨਜ਼ੂਰੀ ਲੈਣਾ ਜ਼ਰੂਰੀ ਹੈ, ਪਰ ਆਮ ਆਦਮੀ ਪਾਰਟੀ ਦੇ ਤਿੰਨੋਂ ਵਿਧਾਇਕਾਂ ਦਾ ਆਪਸੀ ਤਾਲਮੇਲ ਨਾ ਹੋਣ ਕਾਰਨ ਇਸ ਸੜਕ ਦੀ ਮੁਰੰਮਤ ਲਈ ਆਏ ਫ਼ੰਡ ਵਾਪਸ ਕੇਂਦਰ ਸਰਕਾਰ ਕੋਲ ਚਲੇ ਗਏ, ਜਿਸ ਦਾ ਖ਼ਮਿਆਜ਼ਾ ਇਸ ਸੜਕ ਤੋਂ ਲੰਘਣ ਤੇ ਇਸ ਸੜਕ 'ਤੇ ਵੱਸਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਸੜਕ ਟੁੱਟੀ ਹੋਣ ਕਰਕੇ ਪਿਛਲੇ ਦਿਨੀਂ ਹੋਈਆਂ ਬਾਰਿਸ਼ਾਂ ਦੇ ਕਾਰਨ ਮਾਡਲ ਟਾਊਨ ਕਾਲੋਨੀ ਕੋਲ ਜਮਾਂ ਹੋਇਆ ਪਾਣੀ ਵਾਹਨਾਂ ਦੇ ਨਿਕਾਸ ਲਈ ਸੜਕ 'ਤੇ ਪਾਈ ਗਈ ਮਿੱਟੀ ਵਿਚ ਮਿਲ ਕੇ ਚਿੱਕੜ ਦਾ ਰੂਪ ਧਾਰਨ ਕਰ ਗਿਆ ਹੈ | ਇਸ ਸੜਕ ਨਾਲ ਸੰਬੰਧਿਤ ਪਿੰਡਾਂ ਮਨਸੂਰਦੇਵਾ, ਰਟੌਲ ਬੇਟ, ਸੁੱਖੇ ਵਾਲਾ ਝੱਤਰੇ, ਮਨਾਵਾਂ, ਉਮਰੀਆਣਾ, ਅਟਾਰੀ, ਬਲਖੰਡੀ, ਖੋਸਾ ਪਾਂਡੋ ਨਾਲ ਸੰਬੰਧਿਤ ਗ੍ਰਾਮ ਪੰਚਾਇਤਾਂ ਤੇ ਲੋਕਾਂ ਦੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਹੈ ਕਿ ਜ਼ੀਰਾ-ਮੋਗਾ ਵਾਇਆ ਝਤਰੇ ਸੜਕ ਪਹਿਲ ਦੇ ਆਧਾਰ 'ਤੇ ਨਵੇਂ ਸਿਰਿਓਾ ਬਣਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਨਸ਼ਾ ਤਸਕਰ ਗਿ੍ਫ਼ਤਾਰ <br/> ਅਗਲੀ ਖ਼ਬਰ ਵਿਧਾਇਕ ਰਜਨੀਸ਼ ਦਹੀਆ ਵਲੋਂ ਵੱਖ-ਵੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ
Ad Position 24