ਜ਼ੀਰਾ, 30 ਜਨਵਰੀ (ਹਰਜੀਤ ਸਿੰਘ ਗਿੱਲ)-ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਉਤਸਵ ਸ੍ਰੀ ਗੁਰੂ ਰਵਿਦਾਸ ਜੀ ਸਭਾ ਜ਼ੀਰਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਮਿਤੀ ਇਕ ਫਰਵਰੀ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਸਮਾਗਮ ਦੇ ਪ੍ਰਬੰਧਕ ਹਰੀ ਦਾਸ ਚੌਹਾਨ ਨੇ ਦੱਸਿਆ ਕਿ ਇਸ ਸੰਬੰਧ 'ਚ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਸਜਾਏ ਜਾਣਗੇ | ਜਿਸ 'ਚ ਕਥਾ ਵਾਚਕ ਭਾਈ ਭੁਪਿੰਦਰ ਸਿੰਘ ਗੁਰਦੁਆਰਾ ਪ੍ਰਭ ਮਿਲੈ ਕਾ ਚਾਉ ਮੋਗੇ ਵਾਲੇ, ਢਾਡੀ ਜਥਾ ਮੁਖ਼ਤਿਆਰ ਸਿੰਘ ਜ਼ਫ਼ਰ ਮੱਲੋਕੇ, ਕੀਰਤਨੀ ਜਥਾ ਭਾਈ ਕੁਲਦੀਪ ਸਿੰਘ ਸਿੰਘ ਕਮੱਗਰ ਜ਼ੀਰੇ ਵਾਲੇ ਤੇ ਕੀਰਤਨੀ ਜਥਾ ਭਾਈ ਹਰਨੇਕ ਸਿੰਘ ਹਜ਼ੂਰੀ ਜਥਾ ਗੁਰਦੁਆਰਾ ਸਿੰਘ ਸਭਾ ਜ਼ੀਰਾ ਆਦਿ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਇਤਿਹਾਸ ਗੁਰਬਾਣੀ ਕੀਰਤਨ ਤੇ ਢਾਡੀ ਵਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ |