28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਅਮਰ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਦਾ ਸ਼ਹੀਦੀ ਜੋੜ ਮੇਲਾ ਕੱਲ੍ਹ ਤੋਂ

Ad Position 21
No active advertisement
ਅਜੀਤ ਡੈਸਕ 31-01-2026
ਮੱਖੂ, ਮੱਲਾਂਵਾਲਾ, 30 ਜਨਵਰੀ (ਵਰਿੰਦਰ ਮਨਚੰਦਾ/ਗੁਰਦੇਵ ਸਿੰਘ)-ਅਮਰ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਦਾ ਸਾਲਾਨਾ ਸ਼ਹੀਦ ਜੋੜ ਮੇਲਾ ਗੁਰਦੁਆਰਾ ਸ਼ਹੀਦ ਸ਼ਾਮ ਸਿੰਘ ਅਟਾਰੀ ਪਿੰਡ ਫ਼ਤਿਹਗੜ੍ਹ ਸਭਰਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ 1 ਫਰਵਰੀ 10 ਫਰਵਰੀ 2026 ਤੱਕ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਦੇ ਚਰਨ ਸੇਵਕ ਸੰਤ ਬਾਬਾ ਘੋਲਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ, ਮੁੱਖ ਸੇਵਾਦਾਰ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲੇ ਅਤੇ ਸਮੂਹ ਨਗਰ ਨਿਵਾਸੀ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਮੁੱਖ ਸੇਵਾਦਾਰ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲੇ ਨੇ ਦਿੰਦਿਆਂ ਦੱਸਿਆ ਕਿ ਮਿਤੀ 1 ਫਰਵਰੀ ਤੋਂ 10 ਫਰਵਰੀ ਤੱਕ ਰੋਜ਼ਾਨਾ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਦੀਵਾਨ ਸਜਾਏ ਜਾਣਗੇ, ਜਿਸ 'ਚ ਸੰਤ ਮਹਾਂਪੁਰਸ਼, ਰਾਗੀ ਸਿੰਘ, ਢਾਡੀ ਸਿੰਘ ਅਤੇ ਕਵੀਸ਼ਰੀ ਸਿੰਘ ਕਥਾ ਤੇ ਵਾਰਾਂ ਰਾਹੀਂ ਸ਼ਹੀਦੀ ਕਥਾ ਦੇ ਵਾਰਾਂ ਸੁਣਾਉਣਗੇ | ਉਨ੍ਹਾਂ ਦੱਸਿਆ ਕਿ 8 ਫਰਵਰੀ 2026 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ ਅਤੇ 10 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ 11 ਫਰਵਰੀ ਨੂੰ ਅੰਮਿ੍ਤ ਸੰਚਾਰ ਕੀਤਾ ਜਾਵੇਗਾ | ਮੁੱਖ ਸੇਵਾਦਾਰ ਬਾਬਾ ਸ਼ਿੰਦਰ ਸਿੰਘ ਜੀ ਸਭਰਾਵਾਂ ਵਾਲੇ ਨੇ ਦੱਸਿਆ ਕਿ 5 ਫਰਵਰੀ ਨੂੰ ਸਕੂਲੀ ਬੱਚਿਆਂ ਦੇ ਗੁਰਮਤਿ ਮੁਕਾਬਲੇ, 8 ਫਰਵਰੀ ਨੂੰ ਕਬੱਡੀ ਓਪਨ ਮੁਕਾਬਲੇ, ਮੁਫ਼ਤ ਮੈਡੀਕਲ ਕੈਂਪ, 9 ਫਰਵਰੀ ਨੂੰ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਦਾ ਕਬੱਡੀ ਕੱਪ, 10 ਫਰਵਰੀ ਨੂੰ ਸ਼ੋਅ ਮੈਚ ਹੋਣਗੇ |
Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਜ਼ਿਲ੍ਹਾ ਸਕੱਤਰ ਇਕਬਾਲ ਸਿੰਘ ਢਿੱਲੋਂ ਨੇ ਲੋਕਾਂ ਦੇ ਸਿਹਤ ਕਾਰਡ ਬਣਾਏ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਜ਼ੀਰਾ 'ਚ ਕੱਲ੍ਹ ਮਨਾਇਆ ਜਾਵੇਗਾ
Ad Position 24