ਤਲਵੰਡੀ ਭਾਈ, 30 ਜਨਵਰੀ (ਕੁਲਜਿੰਦਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ 2 ਫਰਵਰੀ ਨੂੰ ਜ਼ੀਰਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ, ਜਿਸ 'ਚ ਜਥੇਬੰਦੀ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਸ਼ਿਰਕਤ ਕਰਨਗੇ | ਇਸ ਮਹਾਂ ਪੰਚਾਇਤ ਦੀ ਸਫਲਤਾ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਘੱਲ ਖ਼ੁਰਦ ਇਕਾਈ ਵਲੋਂ ਇਕੱਤਰਤਾ ਕੀਤੀ ਗਈ, ਜਿਸ 'ਚ ਜਥੇਬੰਦੀ ਦੇ ਸੂਬਾ ਉਪ ਪ੍ਰਧਾਨ ਬਲਜਿੰਦਰ ਸਿੰਘ ਬੱਬੀ ਫ਼ਿਰੋਜ਼ਸ਼ਾਹ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਸਮੇਂ ਵਿਚਾਰ ਸਾਂਝੇ ਕਰਦਿਆਂ ਬੱਬੀ ਫ਼ਿਰੋਜ਼ਸ਼ਾਹ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਕਿਸਾਨੀ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਤੇ ਕਿਸਾਨੀ ਦੇ ਸਹਾਇਕ ਕਿੱਤਿਆਂ ਦੇ ਹੋਰ ਰਹੇ ਪਤਨ ਨੂੰ ਰੋਕਣ ਲਈ ਲਗਾਤਾਰ ਵਿਚਾਰ ਚਰਚਾ ਕੀਤੀ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹਾ ਫ਼ਿਰੋਜਪੁਰ ਅੰਦਰ ਇਹ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ | ਜਿਸ ਦੌਰਾਨ ਕਿਸਾਨੀ ਦਰਪੇਸ਼ ਸਮੱਸਿਆਵਾਂ ਦੇ ਹੱਲ ਕਿਸਾਨਾਂ ਨੂੰ ਲਾਮਬੱਧ ਕੀਤਾ ਜਾਵੇਗਾ, ਜਦਕਿ ਨਕਲੀ ਦੁੱਧ ਕਾਰਨ ਬਰਬਾਦ ਹੋ ਰਹੇ ਪਸ਼ੂ ਪਾਲਣ ਦੇ ਧੰਦੇ ਨੂੰ ਬਚਾਉਣ ਲਈ ਵੀ ਵਿਸ਼ੇਸ਼ ਰੂਪ ਰੇਖਾ ਉਲੀਕੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਕਿਸਾਨ ਮਹਾਂ ਪੰਚਾਇਤ ਵਿਚ ਕਿਸਾਨਾਂ ਦਾ ਵੱਡਾ ਇਕੱਠ ਸਿਰਜਿਆ ਜਾਵੇਗਾ | ਇਸ ਸਮੇਂ ਮਹਾਂ ਪੰਚਾਇਤ ਦੀ ਸਫਲਤਾ ਲਈ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ | ਮੀਟਿੰਗ ਸਮੇਂ ਮਨਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਮਨਦੀਪ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਸੇਖੋਂ ਸਕੱਤਰ ਜਨਰਲ ਜ਼ਿਲ੍ਹਾ ਫ਼ਿਰੋਜ਼ਪੁਰ, ਬਲਜੀਤ ਸਿੰਘ ਬਲਾਕ ਪ੍ਰਧਾਨ, ਮੇਲਾ ਸਿੰਘ ਭੋਲੂਵਾਲਾ ਬਲਾਕ ਸਕੱਤਰ ਜਨਰਲ, ਸ਼ਵਿੰਦਰ ਸਿੰਘ ਲੱਲੇ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਸਿੰਘ ਲੱਲੇ ਬਲਾਕ ਮੀਤ ਪ੍ਰਧਾਨ, ਲਫਟੈਣ ਸਿੰਘ ਉਗੋਕੇ, ਗੁਰਮੀਤ ਸਿੰਘ ਹਰਾਜ, ਲਖਵਿੰਦਰ ਸਿੰਘ ਇੱਟਾਂ ਵਾਲੀ, ਹਰਭਜਨ ਸਿੰਘ ਕਰਮੂਵਾਲਾ, ਸੁਖਦੀਪ ਸਿੰਘ ਕਰਮਿੱਤੀ, ਅਨੋਖ ਸਿੰਘ ਤਲਵੰਡੀ ਭਾਈ, ਕੁਲਦੀਪ ਸਿੰਘ ਮਿਰਜੇਕੇ, ਛਿੰਦਰ ਸਿੰਘ ਮੁੱਦਕੀ, ਗੁਰਮੇਲ ਸਿੰਘ ਲੋਹਗੜ੍ਹ, ਸੰਦੀਪ ਸਿੰਘ ਝੰਜੀਆਂ, ਬਲਦੇਵ ਸਿੰਘ ਲੱਲੇ, ਕਸ਼ਮੀਰ ਸਿੰਘ, ਕਰਮਜੀਤ ਸਿੰਘ ਘੱਲ ਖ਼ੁਰਦ, ਗੁਰਮੇਲ ਸਿੰਘ ਪਤਲੀ, ਛਿੰਦਰ ਸਿੰਘ ਨਾਗੀ, ਗੁਰਮੀਤ ਸਿੰਘ ਠੇਠਰ ਕਲਾਂ, ਅਮਨਦੀਪ ਸਿੰਘ ਹਕੂਮਤ ਵਾਲਾ ਆਦਿ ਸ਼ਾਮਿਲ ਸਨ |