ਮੁੱਦਕੀ, 31 ਜਨਵਰੀ (ਭੁਪਿੰਦਰ ਸਿੰਘ)-ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਵਲੋਂ ਕਸਬਾ ਮੁੱਦਕੀ ਤੋਂ ਪਿੰਡ ਗਿੱਲ ਨੂੰ ਆਪਸ 'ਚ ਜੋੜਨ ਵਾਲੀ ਲਿੰਕ ਸੜਕ ਨੂੰ 10 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕਰਨ ਦਾ ਨੀਂਹ ਪੱਥਰ ਰੱਖਿਆ | ਐਡਵੋਕੇਟ ਰਜਨੀਸ਼ ਦਹੀਆ ਨੇ ਦੱਸਿਆ ਕਿ ਇਹ ਕੰਮ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਯਤਨਾਂ ਸਦਕਾ ਨੇਪਰੇ ਚੜ੍ਹੇਗਾ | ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਪਿੰਡ ਗਿੱਲ ਦੇ ਸਰਪੰਚ ਗੁਰਮੇਲ ਸਿੰਘ ਨੇ ਵਿਧਾਇਕ ਰਜਨੀਸ਼ ਦਹੀਆ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਹਰਪ੍ਰੀਤ ਸਿੰਘ ਕਲਸੀ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਭਾਈ, ਇੰਜ. ਜਤਿੰਦਰ ਸਿੰਘ ਭੰਗੂ, ਗੁਰਮੇਲ ਸਿੰਘ ਸਰਪੰਚ ਪਿੰਡ ਗਿੱਲ, ਮਨਪ੍ਰੀਤ ਸਿੰਘ ਪੰਚ, ਨਿਰਵੈਰ ਸਿੰਘ ਪੰਚ, ਸੁਖਵੀਰ ਕੌਰ ਪੰਚ, ਹਰਬੰਸ ਸਿੰਘ ਪੰਚ, ਕੁਲਦੀਪ ਕੌਰ ਪੰਚ, ਬਲਜੀਤ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਚਰਨਜੀਤ ਕੌਰ ਪੰਚ, ਮਨਦੀਪ ਕੌਰ ਪੰਚ, ਗੱਗ ਧਾਲੀਵਾਲ, ਸਿਕੰਦਰ ਸਿੰਘ, ਸਤਵਿੰਦਰ ਸਿੰਘ ਕਾਕਾ ਟੇਲਰ, ਗੁਰਭੇਜ ਸਿੰਘ ਫ਼ੌਜੀ, ਹਰਵਿੰਦਰ ਧਾਲੀਵਾਲ, ਕੁਲਵੰਤ ਰਾਏ ਕਟਾਰੀਆ ਮੁੱਦਕੀ, ਭਰਪੂਰ ਸਿੰਘ ਕੰਗ ਇਟਲੀ ਵਾਲੇ, ਬੱਬੂ ਨੰਬਰਦਾਰ, ਸੀਤਾ ਧਾਲੀਵਾਲ, ਕੁਲਵੀਰ ਸਿੰਘ ਗਿੱਲ ਤੋਂ ਇਲਾਵਾ ਭਾਰੀ ਗਿਣਤੀ 'ਚ ਨਗਰ ਨਿਵਾਸੀ ਹਾਜ਼ਰ ਸਨ |
ਰਜਨੀਸ਼ ਦਹੀਆ ਨੇ ਰੱਖਿਆ ਮੁੱਦਕੀ ਤੋਂ ਗਿੱਲ ਲਿੰਕ ਸੜਕ ਨੂੰ ਚੌੜਾ ਕਰਨ ਦਾ ਨੀਂਹ ਪੱਥਰ
ਅਜੀਤ ਡੈਸਕ
01-02-2026