ਮੁੱਦਕੀ, 1 ਫਰਵਰੀ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਕਬਰਵੱਛਾ ਰੋਡ 'ਤੇ ਸਥਿਤ ਵਿਜ਼ਡਮ ਇੰਟਰਨੈਸ਼ਨਲ ਸਕੂਲ ਦੇ 6 ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰਕੇ ਮੱਲਾਂ ਮਾਰੀਆਂ | ਸਕੂਲ ਦੇ ਡਾਇਰੈਕਟਰ ਸੁਮਨ ਲਤਾ ਨੇ ਦੱਸਿਆ ਕਿ ਗੁਰੂ ਤੇਗ਼ ਬਹਾਦਰ ਸਾਹਿਬ, ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਰੰਘਰੇਟੇ ਗੁਰ ਕੇ ਬੇਟੇ' ਬਖ਼ਸ਼ੀਸ਼ ਦਿਵਸ 'ਤੇ ਗੁਰੂ ਨਾਨਕ ਮਲਟੀਵਰਸਿਟੀ ਵਲੋਂ ਇਹ ਗੁਰਮਤਿ ਮੁਕਾਬਲੇ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਪਹਿਲਾ ਰਾਊਾਡ ਪਿੰਡ ਵਾੜਾ ਭਾਈ ਕਾ, ਦੂਜਾ ਰਾਊਾਡ ਫ਼ਿਰੋਜ਼ਪੁਰ ਵਿਖੇ ਤੇ ਤੀਜਾ ਰਾਊਾਡ ਲੁਧਿਆਣਾ 'ਚ ਕਰਵਾਇਆ ਗਿਆ | ਗੁਰਮਤਿ ਮੁਕਾਬਲਿਆਂ 'ਚ ਚੁਣੇ ਗਏ ਕੁਲ ਤਿੰਨ ਹਜ਼ਾਰ ਬੱਚਿਆਂ 'ਚ ਵਿਜ਼ਡਮ ਇੰਟਰਨੈਸ਼ਨਲ ਸਕੂਲ ਮੁੱਦਕੀ ਦੇ 6 ਵਿਦਿਆਰਥੀਆਂ ਪ੍ਰਭਜੋਤ ਕੌਰ, ਮੁਸਕਾਨਵੀਰ ਕੌਰ, ਹਰਸ਼ਵੀਰ ਕੌਰ, ਮਹਿਕ, ਕਰਮਵੀਰ ਕੌਰ ਤੇ ਹਰਸਿਮਰਨ ਸਿੰਘ ਦੀ ਚੋਣ ਕੀਤੀ ਗਈ | ਉਨ੍ਹਾਂ ਅੱਗੇ ਦੱਸਿਆ ਕਿ ਪ੍ਰਭਜੋਤ ਕੌਰ ਨੇ ਗਰੁੱਪ ਸੀ 'ਚੋਂ ਪਹਿਲਾ, ਮੁਸਕਾਨਵੀਰ ਕੌਰ ਨੇ ਗਰੁੱਪ ਬੀ 'ਚੋਂ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਸ਼ਾਨਦਾਰ ਪ੍ਰਦਰਸ਼ਨ 'ਤੇ ਪ੍ਰਭਜੋਤ ਕੌਰ ਨੂੰ ਸਮਾਰਟ ਘੜੀ, ਟੈਬ, ਜੈਕਟ, ਟਰਾਫ਼ੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸੇ ਤਰ੍ਹਾਂ ਮੁਸਕਾਨਵੀਰ ਕੌਰ ਨੂੰ ਸਮਾਰਟ ਘੜੀ, ਕੇਤਲੀ, ਟਾਈਪ ਪੀਸ, ਜੈਕਟ, ਟਰਾਫ਼ੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਪਿ੍ੰਸੀਪਲ ਰੀਟਾ ਮਹਿਤਾ ਨੇ ਦੱਸਿਆ ਕਿ ਇਹ ਬੱਚੇ ਹਰ ਸਾਲ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਦਾ ਮਾਣ ਵਧਾ ਰਹੇ ਹਨ | ਅੰਤ 'ਚ ਪਿ੍ੰਸੀਪਲ ਰੀਟਾ ਮਹਿਤਾ ਤੇ ਡਾਇਰੈਕਟਰ ਮੈਡਮ ਸੁਮਨ ਲਤਾ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ |