ਬਾਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ ਸੰਬੰਧੀ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਤਿਆਰੀਆਂ ਜ਼ੋਰਾਂ ’ਤੇ
ਸੰਗਤਾਂ ਲਈ ਲੰਗਰ, ਰਾਤ ਠਹਿਰਾਉ, ਰੌਸ਼ਨੀ ਅਤੇ ਮੈਡੀਕਲ ਸਹੂਲਤਾਂ ਦੇ ਕੀਤੇ ਜਾ ਰਹੇ ਵਿਸ਼ੇਸ਼ ਪ੍ਰਬੰਧ
ਗੋਲੂ ਕਾ ਮੋੜ, 23 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)- ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲਾ ਬੀੜ ਬਾਬਾ ਬੁੱਢਾ ਸਾਹਿਬ ਵਿਖ਼ੇ ਜੋ ਕਿ 5, 6 ਅਤੇ 7 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ, ਇਸ ਸਬੰਧੀ ਹਲਕਾ ਗੁਰੂਹਰਸਹਾਏ ਦੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਜੋੜ ਮੇਲੇ ਵਿਚ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿਚ ਪਹੁੰਚਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਸੰਗਤਾਂ ਵਲੋਂ ਲੰਗਰ, ਰਾਤ ਠਹਿਰਾਉਣ, ਰੌਸ਼ਨੀ, ਸਫ਼ਾਈ ਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਬ
ਬਾਬਾ ਬੁੱਢਾ ਜੀ ਦੇ ਜੋੜ ਮੇਲੇ ਸਬੰਧੀ ਲੰਗਰ ਦੀਆਂ ਤਿਆਰੀਆਂ ਲਈ ਸੜਕ ਦੀ ਸਫ਼ਾਈ ਕਰਦੇ ਨੌਜਵਾਨ ਸੇਵਾਦਾਰ । ਤਸਵੀਰ-ਸੁਰਿੰਦਰ ਸਿੰਘ ਪੁਪਨੇਜਾ
24-09-2026
ਗੋਲੂ ਕਾ ਮੋੜ, 23 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)- ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲਾ ਬੀੜ ਬਾਬਾ ਬੁੱਢਾ ਸਾਹਿਬ ਵਿਖ਼ੇ ਜੋ ਕਿ 5, 6 ਅਤੇ 7 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ, ਇਸ ਸਬੰਧੀ ਹਲਕਾ ਗੁਰੂਹਰਸਹਾਏ ਦੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਜੋੜ ਮੇਲੇ ਵਿਚ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿਚ ਪਹੁੰਚਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਸੰਗਤਾਂ ਵਲੋਂ ਲੰਗਰ, ਰਾਤ ਠਹਿਰਾਉਣ, ਰੌਸ਼ਨੀ, ਸਫ਼ਾਈ ਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਹਰ ਸਾਲ ਸਲਾਨਾ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਫਾਜਿਲਕਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਗੋਲੂ ਕਾ ਮੋੜ ਸ਼ੁਰੂ ਹੋ ਕੇ ਗਜਨੀ ਵਾਲਾ ਮੋੜ, ਕੰਧੇ ਸ਼ਾਹ ਦਾਣਾ ਮੰਡੀ, ਲਾਲਚੀਆਂ, ਗੁੱਦੜ ਢੰਡੀ, ਗੁਰਦੁਆਰਾ ਪ੍ਰਗਟ ਸਾਹਿਬ, ਹਾਮਦ ਤੇ ਅਲਫੂ ਕੇ ਸਮੇਤ ਵੱਖ-ਵੱਖ ਥਾਵਾਂ ’ਤੇ ਲੰਗਰ ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਥਾਵਾਂ ’ਤੇ ਸੰਗਤਾਂ ਲਈ ਲੰਗਰ ਦੇ ਨਾਲ-ਨਾਲ ਠੰਢੇ-ਮਿੱਠੇ ਜਲ, ਚਾਹ-ਪਕੌੜੇ ਤੇ ਲੋੜ ਅਨੁਸਾਰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਪਿੰਡ ਅਲਫੂ ਕੇ ਤੇ ਹਾਮਦ ਦੇ ਨੌਜਵਾਨਾਂ ਵਲੋਂ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ਦੇ ਦੋਵੇਂ ਪਾਸੇ ਕਈ ਦਿਨਾਂ ਝਾੜ ਬੂਟੀਆਂ ਨੂੰ ਕੱਟ ਕੇ ਸਫ਼ਾਈ ਕਰਨ ਦੇ ਨਾਲ-ਨਾਲ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਰੌਸ਼ਨੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਦੂਰ-ਦੁਰਾਡੇ ਤੋਂ ਪੈਦਲ, ਮੋਟਰਸਾਈਕਲਾਂ ਤੇ ਹੋਰ ਸਾਧਨਾਂ ਰਾਹੀਂ ਜੋੜ ਮੇਲੇ ਵਿਚ ਪਹੁੰਚਣ ਵਾਲੀਆਂ ਸੰਗਤਾਂ ਨਹੀਂ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਇਸੇ ਤਰ੍ਹਾਂ ਗਜਨੀ ਵਾਲਾ ਮੋੜ ਵਿਖੇ ਹਰ ਸਾਲ ਲਗਾਏ ਜਾਣ ਵਾਲੇ ਲੰਗਰ ਦੀ ਸੇਵਾ ਵਿਚ ਪਿੰਡ ਪਿੱਪਲੀ ਚੱਕ, ਕੋਟ ਸ਼ਿੰਗਾਰ ਸਿੰਘ ਵਾਲਾ, ਮਾਦੀ ਕੇ, ਵਾਦੀਆਂ, ਆਵਾਂਨਾ ਸਮੇਤ ਇਨ੍ਹਾਂ ਪਿੰਡਾਂ ਦੇ ਵਿਦੇਸ਼ਾਂ ਵਿਚ ਵੱਸਦੇ ਨੌਜਵਾਨਾਂ ਵਲੋਂ ਵੀ ਲੰਗਰ ਦੀ ਸੇਵਾ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾਦਾ ਹੈ। ਇਹਨਾਂ ਪਿੰਡਾਂ ਦੀਆ ਸੰਗਤਾਂ ਵਲੋ ਲੰਗਰ ਲਈ ਪਹਿਲਾਂ ਹੀ ਪਿੰਡਾਂ ਵਿਚ ਮੀਟਿੰਗਾਂ ਕਰਕੇ ਸੇਵਾ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਤੇ ਵੱਖ-ਵੱਖ ਦਿਨਾਂ ਲਈ ਪਕਵਾਨਾਂ ਦਾ ਮੀਨੂ ਤਿਆਰ ਕੀਤਾ ਜਾਂਦਾ ਹੈ। ਸੰਗਤਾਂ ਨੂੰ ਦਾਲ-ਫੁਲਕਾ, ਚਾਹ-ਬਿਸਕੁਟ ਸਮੇਤ ਵੱਖ-ਵੱਖ ਪਕਵਾਨ ਸ਼ਰਧਾ ਨਾਲ ਛਕਾਏ ਜਾਂਦੇ ਹਨ। ਨੌਜਵਾਨ ਸੇਵਾਦਾਰਾਂ ਵਲੋਂ ਲੰਗਰ ਦੀ ਸੇਵਾ, ਸਫ਼ਾਈ, ਪਾਣੀ ਦੀ ਸੇਵਾ ਤੇ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਜ਼ਿੰਮੇਵਾਰੀਆਂ ਸੰਭਾਲਦਿਆਂ ਹਨ। ਇਸ ਸਾਲਾਨਾ ਜੋੜ ਮੇਲੇ ਨੂੰ ਪਿੰਡਾਂ ਦੀਆ ਸੰਗਤਾਂ ਦੀ ਸੇਵਾ ਕਰਨ ਲਈ ਹਰ ਸਾਲ ਬੇਸਬਰੀ ਨਾਲ ਉਡੀਕ ਕਰਦੀਆਂ ਹਨ ਅਤੇ ਸੇਵਾ ਨੂੰ ਆਪਣਾ ਸੁਭਾਗ ਸਮਝਦੇ ਹਨ।