04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਨਗਰ ਪੰਚਾਇਤ ਮਮਦੋਟ ਵਲੋਂ ਕਸਬੇ ਦੇ ਵਿਕਾਸ ਲਈ ਬਜਟ ਪਾਸ

Ad Position 21
No active advertisement
ਅਜੀਤ ਡੈਸਕ 03-02-2026
ਮਮਦੋਟ, 2 ਫਰਵਰੀ (ਸੁਖਦੇਵ ਸਿੰਘ ਸੰਗਮ)-ਨਗਰ ਪੰਚਾਇਤ ਮਮਦੋਟ ਵਲੋਂ ਕਸਬੇ ਦੇ ਵਿਕਾਸ ਲਈ ਸਾਲਾਨਾ ਬਜਟ ਪਾਸ ਕੀਤਾ, ਜਿਸ 'ਚ ਸੀਵਰੇਜ, ਸਟਰੀਟ ਲਾਈਟਾਂ ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਆਦਿ ਦੇ ਕੰਮ ਦੀ ਤਜਵੀਜ਼ ਤਹਿਤ ਸਾਲ 2026-27 ਲਈ 121.80 ਲੱਖ ਰੁਪਏ ਦਾ ਬਜਟ ਪਾਸ ਕੀਤਾ | ਦਫ਼ਤਰ ਵਲੋਂ ਤਿਆਰ ਕੀਤੇ ਤਖ਼ਮੀਨੇ ਨੂੰ ਨਗਰ ਪੰਚਾਇਤ ਦੀ ਮੀਟਿੰਗ ਵਿਚ ਵਿਚਾਰ-ਚਰਚਾ ਉਪਰੰਤ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ ਗਈ | ਇਸ ਬਜਟ ਅਧੀਨ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਵਾਰਡ ਨੰਬਰ 4, 6, 10, 12 ਵਿਚ ਗਲੀਆਂ ਲਈ ਇੰਟਰਲਾਕਿੰਗ ਟਾਈਲਾਂ ਲਾਉਣ, ਰੀਸੋਲਿੰਗ ਦੇ ਕੰਮ, ਸ਼ਮਸ਼ਾਨਘਾਟ ਤੇ ਬਸਤੀ ਜਲੇ ਕੇ, ਬਸਤੀ ਸਾਹਨ ਕੇ ਵਿਚ ਨਵੀਨੀਕਰਨ ਤੇ ਭੱਠੀਆਂ ਦਾ ਨਿਰਮਾਣ, ਸਿਵਲ ਹਸਪਤਾਲ ਮਮਦੋਟ ਦੀ ਪਿਛਲੀ ਸਾਈਡ, ਜੋਧਪੁਰ ਬੱਸ ਅੱਡੇ ਤੋਂ ਘੋੜਾ ਚੌਕ ਰੋਡ ਦੇ ਵਿਕਾਸ, ਸ਼ਹਿਰ ਵਿਚ ਸਟਰੀਟ ਲਾਈਟਾਂ ਲਾਉਣ, ਸਾਈਨ ਬੋਰਡ, ਪਾਣੀ ਦੀਆਂ ਪਾਈਪਾਂ ਦੀ ਬਦਲੀ ਅਤੇ ਗੰਦੇ ਪਾਣੀ ਦੀ ਨਿਕਾਸੀ, ਸਾਰੇ ਸ਼ਹਿਰ ਵਿਚ ਹਾਈਮੈਕਸ ਲਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ | ਮੀਟਿੰਗ ਦੌਰਾਨ ਕਾਰਜ ਸਾਧਕ ਅਫਸਰ ਜਗਦੀਸ਼ ਗਰਗ, ਜੂਨੀਅਰ ਅਸਿਸਟੈਂਟ ਸੱੁਚਾ ਸਿੰਘ, ਨਗਰ ਪੰਚਾਇਤ ਪ੍ਰਧਾਨ ਉਪਿੰਦਰ ਸਿੰਧੀ, ਉਪ ਪ੍ਰਧਾਨ ਦਲਜੀਤ ਸਿੰਘ ਬਾਬਾ ਤੇ ਸੁਰਿੰਦਰ ਕੁਮਾਰ ਸੇਠੀ ਸਮੇਤ ਐਮ. ਸੀ. ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਰਾਹਤ ਦੇਣ 'ਤੇ ਅਕਾਲੀ ਵਰਕਰ ਬਾਗ਼ੋ-ਬਾਗ਼ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਅਨਾਜ ਮੰਡੀ ਜ਼ੀਰਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮਹਾਂ ਪੰਚਾਇਤ
Ad Position 24