04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਅਸਲ੍ਹਾ ਲਾਇਸੰਸ ਦੇ ਮਾਮਲੇ 'ਚ ਪ੍ਰਸ਼ਾਸਨ ਖ਼ਿਲਾਫ਼ ਭੜਕੇ 'ਆਪ' ਆਗੂ

Ad Position 21
No active advertisement
ਅਜੀਤ ਡੈਸਕ 03-02-2026
ਫਿਰੋਜ਼ਪੁਰ, 2 ਫਰਵਰੀ (ਸੁਖਵਿੰਦਰ ਸਿੰਘ)-ਅਸਲ੍ਹਾ ਲਾਇਸੈਂਸ ਨਾਲ ਸੰਬੰਧਿਤ ਮਾਮਲਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਡੀ. ਸੀ. ਦਫਤਰ ਦੇ ਅੰਦਰ ਧਰਨਾ ਲਗਾਇਆ | ਆਗੂ ਨੇ ਦੋਸ਼ ਲਗਾਇਆ ਹੈ ਕਿ ਕਈ ਵਾਰ ਅਰਜ਼ੀਆਂ, ਲਿਖਤੀ ਬੇਨਤੀਆਂ ਤੇ ਲੋਕ ਪ੍ਰਤੀਨਿਧੀਆਂ ਰਾਹੀਂ ਮਾਮਲਾ ਉਠਾਉਣ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ | 'ਆਪ' ਆਗੂ ਸੁਖਰਾਜ ਸਿੰਘ ਗੋਰਾ ਨੇ ਦੱਸਿਆ ਕਿ ਉਹ ਲਾਇਸੈਂਸ ਲਈ ਇਹ ਡੀ. ਸੀ. ਕੋਲ ਗਏ ਪਰ ਉਨ੍ਹਾਂ ਨੇ ਮਿਲਣਾ ਮੁਨਾਸਬ ਨਾ ਸਮਝਿਆ | 'ਆਪ' ਆਗੂ ਨੇ ਦੱਸਿਆ ਕਿ ਉਹ ਸੂਬਾ ਸਕੱਤਰ ਪੰਜਾਬ ਤੇ ਡਾਇਰੈਕਟਰ ਐਗਰੀਕਲਚਰ ਹਨ, ਪਰ ਫਿਰ ਵੀ 'ਆਪ' ਆਗੂ ਦੀ ਗੱਲ ਨਹੀਂ ਸੁਣੀ ਗਈ | ਡੀ. ਸੀ. ਨੇ ਏ. ਡੀ. ਸੀ. ਦੇ ਕੋਲ ਭੇਜ ਦਿੱਤਾ | ਫਿਰ ਉਹ ਏ. ਡੀ. ਸੀ. ਕੋਲ ਗਏ ਪਰ ਉਥੇ ਉਨ੍ਹਾਂ ਨਾਲ ਅਪਮਾਨਜਨਕ ਵਿਵਹਾਰ ਕੀਤਾ ਗਿਆ, ਜਿਸ ਕਾਰਨ ਉਹ ਉੱਠ ਕੇ ਵਾਪਸ ਆ ਗਏ | ਇਸ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਵਿਧਾਇਕ ਨਾਲ ਸੰਪਰਕ ਕੀਤਾ | 'ਆਪ' ਆਗੂ ਨੇ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਡੀ. ਸੀ. ਦਫਤਰ ਦੇ ਅੰਦਰ ਧਰਨਾ ਲਗਾਇਆ | ਧਰਨੇ ਦੌਰਾਨ ਆਗੂ ਨੇ ਕਿਹਾ ਕਿ ਇਹ ਸਿਰਫ਼ ਇਕ ਵਿਅਕਤੀ ਦੀ ਨਹੀਂ ਸਗੋਂ ਕਈ ਵਰਕਰਾਂ ਤੇ ਲੋਕ ਪ੍ਰਤੀਨਿਧੀਆਂ ਦੀ ਸਮੱਸਿਆ ਹੈ, ਕਿਉਂਕਿ ਪ੍ਰਸ਼ਾਸਨ ਵਲੋਂ ਆਮ ਲੋਕਾਂ ਤੇ ਵਿਧਾਇਕਾਂ ਨਾਲ ਵੀ ਢੁਕਵਾਂ ਵਿਵਹਾਰ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ ਮੈਂ ਬਹੁਤ ਲੋਕਾਂ ਤੋਂ ਸੁਣਿਆ ਸੀ ਕਿ ਫਿਰੋਜ਼ਪੁਰ ਏ. ਡੀ. ਸੀ. ਜਨਰਲ ਦੇ ਦਫਤਰ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ ਲਾਇਸੈਸਾਂ ਤੇ ਹੋਰ ਕੰਮਾਂ ਨੂੰ ਲੈ ਕੇ ਲੋਕ ਖੱਜਲ ਖ਼ੁਆਰ ਹੋ ਰਹੇ ਹਨ | ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕਾਫ਼ੀ ਚਿਰਾਂ ਦੇ ਕੰਮ ਲਟਕੇ ਲਟਕੇ ਹੋਏ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ ਪਰ ਅੱਜ ਇਥੇ ਆਪ ਹੀ ਆ ਕੇ ਸਾਰਾ ਕੁਝ ਦੇਖ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਦੇ ਵਿਦਿਆਰਥੀਆਂ ਦੀ ਗੁਰਮਤਿ ਗਿਆਨ ਦੇ ਇਮਤਿਹਾਨ 'ਚ ਸ਼ਾਨਦਾਰ ਕਾਮਯਾਬੀ ਅਗਲੀ ਖ਼ਬਰ ਯੁਵਕ ਸੇਵਾਵਾਂ ਵਿਭਾਗ ਵਲੋਂ ਰੈੱਡ ਰਿਬਨ ਕਲੱਬਾਂ ਦੇ ਕਰਵਾਏ ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਤੇ ਭਾਸ਼...
Ad Position 24