04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਾਤਾ ਸਾਹਿਬ ਕੌਰ ਸਕੂਲ ਦੇ ਵਿਦਿਆਰਥੀਆਂ ਦੀ ਗੁਰਮਤਿ ਗਿਆਨ ਦੇ ਇਮਤਿਹਾਨ 'ਚ ਸ਼ਾਨਦਾਰ ਕਾਮਯਾਬੀ

Ad Position 21
No active advertisement
ਅਜੀਤ ਡੈਸਕ 03-02-2026
ਗੁਰੂਹਰਸਹਾਏ, 2 ਫਰਵਰੀ (ਕਪਿਲ ਕੰਧਾਰੀ)-ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ 'ਚ ਗੁਰਮਤਿ ਗਿਆਨ ਦੇ ਇਮਤਿਹਾਨ ਦਾ ਸਫਲਤਾਪੂਰਵਕ ਆਯੋਜਨ ਕੀਤਾ, ਜਿਸ 'ਚ ਵਿਦਿਆਰਥੀਆਂ ਨੇ ਬਹੁਤ ਹੀ ਚੰਗਾ ਪ੍ਰਦਰਸ਼ਨ ਕਰਕੇ ਸਕੂਲ ਦਾ ਮਾਣ ਵਧਾਇਆ | ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਡਾ. ਵੰਦਨਾ ਧਵਨ ਨੇ ਦੱਸਿਆ ਕਿ ਸਕੂਲ ਵਲੋਂ ਕਰਵਾਏ ਗੁਰਮਤਿ ਗਿਆਨ ਦੇ ਇਮਤਿਹਾਨ ਵਿਚ ਵਿਦਿਆਰਥੀਆਂ ਵਲੋਂ ਉਤਸ਼ਾਹ ਦੇ ਨਾਲ ਭਾਗ ਲਿਆ ਤੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਕਈ ਸਥਾਨ ਹਾਸਿਲ ਕੀਤੇ | ਉਨ੍ਹਾਂ ਕਿਹਾ ਕਿ ਨੈਤਿਕ ਸਿੱਖਿਆ ਵਿਦਿਆਰਥੀਆਂ ਦੇ ਚਰਿੱਤਰ, ਅਨੁਸ਼ਾਸਨ ਅਤੇ ਜੀਵਨ ਮੁੱਲਾਂ ਨੂੰ ਮਜ਼ਬੂਤ ਬਣਾਉਂਦੀ ਹੈ | ਇਸ ਮੌਕੇ ਚੇਅਰਮੈਨ ਮਹੀਪਾਲ ਸਿੰਘ ਅਤੇ ਮੈਨੇਜਰ ਹਰਬੀਰ ਸਿੰਘ ਵਲੋਂ ਵਿਦਿਆਰਥੀਆਂ ਦੀ ਇਸ ਉਪਲਬਧੀ ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਨਤੀਜੇ ਸਕੂਲ ਦੇ ਸਿੱਖਿਆ ਮਾਹੌਲ ਤੇ ਸਾਂਝੀ ਮਿਹਨਤ ਦਾ ਸਪਸ਼ਟ ਸਬੂਤ ਹਨ | ਇਸ ਮੌਕੇ ਮੈਨੇਜਰ ਪ੍ਰਬੰਧਕਾ ਨੇ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਸਫਲ ਆਯੋਜਨ ਲਈ ਕੋਆਰਡੀਨੇਟਰ ਅਭੈ ਬਜਾਜ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਗੁਰਮਤਿ ਗਿਆਨ ਦੇ ਅਧਿਆਪਕ ਮੰਗਲ ਸਿੰਘ, ਕਰਮਜੀਤ ਕੌਰ, ਨਵਨੀਤ ਕੌਰ, ਅੰਮਿ੍ਤ ਸੰਧੂ, ਸੁਖਮੀਤ, ਰਿਹਾਨ ਕੰਬੋਜ, ਪ੍ਰਯਾਗ, ਗੁਰਸਹਿਜ ਸਿੰਘ, ਗੁਣਤਾਜ ਸਿੰਘ, ਗੁਰਸ਼ਰਨ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਹਿਤ ਸਮਾਗਮ ਅਗਲੀ ਖ਼ਬਰ ਅਸਲ੍ਹਾ ਲਾਇਸੰਸ ਦੇ ਮਾਮਲੇ 'ਚ ਪ੍ਰਸ਼ਾਸਨ ਖ਼ਿਲਾਫ਼ ਭੜਕੇ 'ਆਪ' ਆਗੂ
Ad Position 24