08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਗਾਵਾਂ ਨਾਲ ਬਦਸਲੂਕੀ ਦਾ ਵਿਰੋਧ ਬਣਿਆ ਹਮਲੇ ਦੀ ਵਜ੍ਹਾ, ਲੱਗੇ 8 ਟਾਂਕੇ

Ad Position 21
No active advertisement
ਅਜੀਤ ਡੈਸਕ 04-02-2026
ਫਿਰੋਜ਼ਪੁਰ, 3 ਫਰਵਰੀ (ਸੁਖਵਿੰਦਰ ਸਿੰਘ)-ਸ਼ਹਿਰ ਦੇ ਗੁਰੂ ਰਾਮਦਾਸ ਨਗਰ ਇਲਾਕੇ ਵਿਚ ਰਾਤ ਸਮੇਂ ਕੁਝ ਨੌਜਵਾਨਾਂ ਵਲੋਂ ਗਾਵਾਂ ਨੂੰ ਫੜ ਕੇ ਬਦਸਲੂਕੀ ਕਰਨ ਤੇ ਲੋਕਾਂ ਦੇ ਘਰਾਂ ਦੇ ਵਿਚ ਇੱਟਾਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮੁਹੱਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਗਾਵਾਂ ਨੂੰ ਛੁਡਵਾਇਆ | ਜਿਸ ਤੋਂ ਬਾਅਦ ਤਿੰਨੋਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ | ਪੀੜਤ ਮਹਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਨਗਰ ਕੌਂਸਲ 'ਚ ਕੂੜਾ ਚੁੱਕਣ ਦਾ ਕੰਮ ਕਰਦਾ ਹੈ ਤੜਕੇ ਜਦੋਂ ਉਹ ਕੰਮ ਦੇ ਲਈ ਜਾ ਰਿਹਾ ਸੀ ਤਾਂ ਉਕਤ ਨੌਜਵਾਨਾਂ ਨੇ ਘੇਰ ਕੇ ਉਸ 'ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ | ਹਮਲੇ ਦੌਰਾਨ ਮਹਿੰਦਰ ਸਿੰਘ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ | ਘਟਨਾ ਤੋਂ ਬਾਅਦ ਮੁਹੱਲੇ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਪੀੜਤ ਨੂੰ ਛੁਡਵਾਇਆ, ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਸਿਰ 'ਤੇ ਜ਼ਖ਼ਮ ਗਹਿਰੇ ਹੋਣ ਦੇ ਕਾਰਨ ਉਸ ਦੇ ਅੱਠ ਟਾਂਕੇ ਲੱਗੇ | ਪੀੜਤ ਨੇ ਦੋਸ਼ ਲਗਾਇਆ ਹੈ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਉਹ ਜਾਣਦਾ ਹੈ ਇਕ ਸ਼ੇਖ਼ਾਂ ਵਾਲੀ ਬਸਤੀ ਅਤੇ ਇਕ ਗੋਲ ਬਾਗ਼ ਇਲਾਕੇ ਦਾ ਰਹਿਣ ਵਾਲਾ ਹੈ | ਇਕ ਉਨ੍ਹਾਂ ਦੇ ਨਾਲ ਅਣਪਛਾਤਾ ਨੌਜਵਾਨ ਹੈ | ਉਨ੍ਹਾਂ ਅੱਗੇ ਦੱਸਿਆ ਕਿ ਉਕਤ ਨੌਜਵਾਨ ਗਾਵਾਂ ਨੂੰ ਮਾਰਨ ਦਾ ਕੰਮ ਵੀ ਕਰਦੇ ਹਨ | ਪੀੜਤ ਨੇ ਦੱਸਿਆ ਕਿ ਹਸਪਤਾਲ 'ਚ ਪੁਲਿਸ ਵਲੋਂ ਕਾਰਵਾਈ ਦੀ ਤਸੱਲੀ ਦਿੱਤੀ ਗਈ, ਪਰ ਹਾਲੇ ਤੱਕ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਪੀੜਤ ਮਹਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ 10 ਲੱਖ ਦੇ ਹੈਲਥ ਕਾਰਡ ਬਣਾਉਣ ਲਈ ਚੇਅਰਮੈਨ ਦੁਆਰਾ ਮਸ਼ੀਨਾਂ ਤਕਸੀਮ ਅਗਲੀ ਖ਼ਬਰ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਦੇ ਦੋਸ਼ਾਂ ਹੇਠ ਪਿਉ-ਪੁੱਤ ਤੇ ਮਹਿਲਾ ਖ਼ਿਲਾਫ਼ ਮੁਕੱਦਮਾ ਦਰਜ
Ad Position 24