15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਤਾਂਬੇ ਦੀਆ ਤਾਰਾਂ ਚੋਰੀ- ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 05-02-2026
ਫ਼ਾਜ਼ਿਲਕਾ, 4 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਕਾਪਰ ਦੀਆ ਤਾਰਾਂ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਵਿਪਨ ਚੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਪ੍ਰੀਤ ਸਿੰਘ ਪੁੱਤਰ ਰਸਬੀਰ ਸਿੰਘ ਵਾਸੀ ਪਿੰਡ ਕਬੂਲ ਸ਼ਾਹ ਖੁੱਬਣ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 14 ਜਨਵਰੀ ਨੂੰ ਸ਼ੂਗਰ ਮਿੱਲ ਖੂਈ ਖੇੜਾ ਟੈਂਕ ਦੇ ਉੱਪਰ ਵੈਲਡਿੰਗ ਕਰਨ ਦੇ ਬਾਅਦ ਵੈਲਡਿੰਗ ਸੈੱਟ ਦੀਆ ਤਿੰਨ ਕਾਪਰ ਦੀਆ ਤਾਰਾਂ ਟੈਂਕ ਦੇ ਉੱਪਰ ਹੀ ਛੱਡ ਗਏ ਅਤੇ ਤਾਰਾਂ ਦੀ ਲੰਬਾਈ 100-100 ਮੀਟਰ ਦੇ ਕਰੀਬ ਸੀ | 15 ਜਨਵਰੀ ਨੂੰ ਜਦੋਂ ਉਸ ਨੇ ਅਤੇ ਵੈਲਡਰਾਂ ਨੇ ਵੇਖਿਆ ਤਾਂ ਉਹ ਕਾਪਰ ਦੀਆਂ ਤਿੰਨੇ ਤਾਰਾਂ ਗ਼ਾਇਬ ਸਨ, ਜਿਨ੍ਹਾਂ ਦਾ ਵਜ਼ਨ ਕਰੀਬ 35-40 ਕਿੱਲੋ ਸੀ, ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ 1 ਭਗੌੜਾ ਪੀ. ਓ. ਸਟਾਫ਼ ਦੇ ਅੜਿੱਕੇ ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24