ਫ਼ਿਰੋਜ਼ਪੁਰ, 4 ਫਰਵਰੀ (ਸੁਖਵਿੰਦਰ ਸਿੰਘ)-ਜੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾਸ ਨੂੰ ਅਥਾਹ ਸਤਿਕਾਰ ਦੇ ਰਹੀਆਂ ਹਨ ਤੇ ਗੁਰਬਾਣੀ ਦੇ ਉਨ੍ਹਾਂ ਕੋਲੋਂ ਕੀਤੇ ਜਾ ਰਹੇ ਕੀਰਤਨ ਨੂੰ ਬੇਹੱਦ ਪਿਆਰ ਕਰਦੀਆਂ ਹਨ | ਇਸ ਲਈ ਮੈਂ ਸੰਗਤਾਂ ਦਾ ਹਮੇਸ਼ਾ ਰਿਣੀ ਰਹਾਂਗਾ | ਇਹ ਪ੍ਰਗਟਾਵਾ ਪੰਥ ਦੇ ਪ੍ਰਸਿੱਧ ਕੀਰਤਨੀਏ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਭਾਈ ਕਰਨੈਲ ਸਿੰਘ ਨੇ ਆਪਣੇ ਨਜ਼ਦੀਕੀ ਸਾਥੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ ਦੇ ਗ੍ਰਹਿ ਵਿਖੇ ਕਿਹਾ | ਉਨ੍ਹਾਂ ਆਪਣੀ ਜੀਵਨ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਕੀਰਤਨ ਸਿੱਖਣ ਦੇ ਲਾਲਸਾ ਸੀ | ਉਨ੍ਹਾਂ ਨੇ ਆਪਣੀ ਜੱਦੀ ਪਿੰਡ ਰਣੀਕੇ ਜ਼ਿਲ੍ਹਾ ਅੰਮਿ੍ਤਸਰ ਤੋਂ ਮੁੱਢਲੀ ਸਿੱਖਿਆ ਦੌਰਾਨ ਅੱਠਵੀਂ ਕਲਾਸ ਤੋਂ ਕੀਰਤਨ ਕਰਨ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ | ਸਿਖਲਾਈ ਲੈਣ ਉਪਰੰਤ ਉਹ ਅੱਠ ਸਾਲ ਅਨੰਦਪੁਰ ਸਾਹਿਬ ਵਿਖੇ ਸਹਿ ਰਾਗੀ ਦੀ ਸੇਵਾ ਨਿਭਾਉਂਦੇ ਰਹੇ ਅਤੇ ਉਪਰੰਤ ਜਦ ਉਹ ਮੁੱਖ ਰਾਗੀ ਬਣੇ ਤਾਂ ਉਨ੍ਹਾਂ ਨੇ 2002 'ਚ ਸੱਚਖੰਡ ਸ੍ਰੀ ਅੰਮਿ੍ਤਸਰ ਵਿਖੇ ਹਜ਼ੂਰੀ ਰਾਗੀ ਦੀ ਸੇਵਾ ਨਿਭਾਉਣ ਲੱਗੇ ਜੋ ਅੱਜ ਤੱਕ ਨਿਭਾਉਂਦੇ ਆ ਰਹੇ ਹਨ | ਇਸ ਸਮੇਂ ਭਾਈ ਜਸਪਾਲ ਸਿੰਘ, ਦਲਜੀਤ ਸਿੰਘ ਸਾਬਕਾ ਐਮ.ਸੀ, ਪਰਮਿੰਦਰ ਸਿੰਘ ਮਨੀ, ਹਰਪਿੰਦਰ ਸਿੰਘ, ਬੀਰ ਅਗਮ ਸਿੰਘ ਸਮੇਤ ਹੋਰ ਕਈ ਆਗੂ ਹਾਜ਼ਰ ਸਨ |