15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਅਮਨਦੀਪ ਹਸਪਤਾਲ-ਉਜਾਲਾ ਸਿਗਨਸ ਵਲੋਂ ਰੇਲਵੇ ਯੂਨੀਅਨ ਦਫ਼ਤਰ 'ਚ ਮੈਗਾ ਮੈਡੀਕਲ ਕੈਂਪ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 05-02-2026
ਫ਼ਿਰੋਜ਼ਪੁਰ, 4 ਫਰਵਰੀ (ਗੁਰਿੰਦਰ ਸਿੰਘ)-ਅਮਨਦੀਪ ਹਸਪਤਾਲ ਨੇ ਉਜਾਲਾ ਸਿਗਨਸ ਨਾਲ ਭਾਈਵਾਲੀ ਕਰਦੇ ਹੋਏ ਰੇਲਵੇ ਯੂਨੀਅਨ ਦਫ਼ਤਰ ਫ਼ਿਰੋਜ਼ਪੁਰ 'ਚ ਆਮ ਲੋਕਾਂ ਲਈ ਮੁਫ਼ਤ ਮੈਗਾ ਮੈਡੀਕਲ ਕੈਂਪ ਦਾ ਆਯੋਜਨ ਕੀਤਾ | ਕੈਂਪ 'ਚ ਵੱਡੀ ਗਿਣਤੀ ਵਿਚ ਪਹੁੰਚ ਕੇ ਲੋਕਾਂ ਨੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਲਿਆ | ਮੈਡੀਕਲ ਕੈਂਪ ਦੌਰਾਨ ਹੱਡੀ ਰੋਗ ਤੇ ਇੰਟਰਨਲ ਮੈਡੀਸਨ ਵਿਭਾਗ ਵਲੋਂ ਮੁਫ਼ਤ ਸਲਾਹ ਮਸ਼ਵਰਾ ਦਿੱਤਾ ਗਿਆ | ਸੀਨੀਅਰ ਕੰਸਲਟੈਂਟ ਡਾ. ਤਰੁਣ ਬਹਿਲ (ਹੱਡੀ ਰੋਗ ਮਾਹਿਰ) ਤੇ ਡਾ. ਪ੍ਰਦੀਪ ਕੁਮਾਰ ਮਿੱਤਲ (ਇੰਟਰਨਲ ਮੈਡੀਸਨ) ਨੇ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਜ਼ਰੂਰੀ ਡਾਕਟਰੀ ਸਲਾਹ ਦਿੱਤੀ | ਅਮਨਦੀਪ ਹਸਪਤਾਲ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਕਿਹਾ ਕਿ ਵਧੀਆ ਇਲਾਜ ਹਰ ਨਾਗਰਿਕ ਦਾ ਮੂਲ ਅਧਿਕਾਰ ਹੈ | ਉਨ੍ਹਾਂ ਦੱਸਿਆ ਕਿ ਬਿਮਾਰੀ ਦੀ ਸਮੇਂ ਸਿਰ ਪਛਾਣ ਨਾਲ ਗੰਭੀਰ ਰੋਗਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ ਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਬਿਮਾਰੀਆਂ ਦਾ ਬੋਝ ਵੀ ਘੱਟ ਹੁੰਦਾ ਹੈ | ਉਨ੍ਹਾਂ ਕਿਹਾ ਕਿ ਮੁਫ਼ਤ ਮੈਡੀਕਲ ਕੈਂਪਾਂ ਰਾਹੀਂ ਹਸਪਤਾਲ ਦਾ ਮਕਸਦ ਲੋੜਵੰਦ ਲੋਕਾਂ ਤੱਕ ਸਿੱਧੀ ਪਹੁੰਚ ਬਣਾ ਕੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ | ਇਸ ਮੌਕੇ ਮੌਜੂਦ ਲੋਕਾਂ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਆਮ ਜਨਤਾ, ਖ਼ਾਸ ਕਰਕੇ ਰੇਲਵੇ ਕਰਮਚਾਰੀਆਂ ਅਤੇ ਆਸ-ਪਾਸ ਦੇ ਇਲਾਕਾ ਵਾਸੀਆਂ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸੰਗਤਾਂ ਵਲੋਂ ਮਿਲ ਰਹੇ ਅਥਾਹ ਸਤਿਕਾਰ ਦਾ ਹਮੇਸ਼ਾ ਰਿਣੀ ਰਹਾਂਗਾ-ਭਾਈ ਕਰਨੈਲ ਸਿੰਘ ਅਗਲੀ ਖ਼ਬਰ ਨੈੱਟਫ਼ਲਿਕਸ ਸੀਰੀਜ਼ 'ਕੋਹਰਾ 2' ਵਿਚ ਨਜ਼ਰ ਆਉਣਗੇ ਫ਼ਿਰੋਜ਼ਪੁਰ ਦੇ ਸੁਨੀਲ ਕਟਾਰੀਆ
Ad Position 24