15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਨੈੱਟਫ਼ਲਿਕਸ ਸੀਰੀਜ਼ 'ਕੋਹਰਾ 2' ਵਿਚ ਨਜ਼ਰ ਆਉਣਗੇ ਫ਼ਿਰੋਜ਼ਪੁਰ ਦੇ ਸੁਨੀਲ ਕਟਾਰੀਆ

Ad Position 21
No active advertisement
ਅਜੀਤ ਡੈਸਕ 05-02-2026
ਫ਼ਿਰੋਜ਼ਪੁਰ, 4 ਫਰਵਰੀ (ਗੁਰਿੰਦਰ ਸਿੰਘ)-ਕਿ੍ਟਿਕਲੀ ਅਕਲੇਮਡ ਕ੍ਰਾਈਮ ਥਰੀਲਰ ਵੈੱਬ ਸੀਰੀਜ਼ 'ਕੋਹਰਾ' ਆਪਣੀ ਬਹੁਤ ਉਡੀਕੀ ਜਾ ਰਹੀ ਦੂਜੀ ਕਿਸ਼ਤ ਨਾਲ 11 ਫ਼ਰਵਰੀ 2026 ਨੂੰ ਨੈੱਟਫ਼ਲਿਕਸ 'ਤੇ ਵਾਪਸੀ ਕਰ ਰਹੀ ਹੈ | ਪਹਿਲੇ ਸੀਜ਼ਨ ਦੀ ਸਫਲਤਾ ਤੋਂ ਬਾਅਦ ਇਸ ਵਾਰ ਵੀ ਸੀਰੀਜ਼ ਤੋਂ ਦਰਸ਼ਕਾਂ ਨੂੰ ਹੋਰ ਵੀ ਵੱਧ ਉਮੀਦ ਹੈ | 'ਕੋਹਰਾ ਸੀਜ਼ਨ 2' ਨੂੰ ਹਿੰਦੀ-ਪੰਜਾਬੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿਚ, ਅੰਗਰੇਜ਼ੀ ਸਬ-ਟਾਇਟਲਜ਼ ਸਮੇਤ ਰਿਲੀਜ਼ ਕੀਤਾ ਜਾ ਰਿਹਾ ਹੈ | ਇਸ ਸੀਜ਼ਨ ਵਿਚ ਐਵਾਰਡ ਜੇਤੂ ਫ਼ਿਲਮਸਾਜ਼ ਅਤੇ ਮੀਡੀਆ ਪ੍ਰੋਫੈਸ਼ਨਲ ਸੁਨੀਲ ਕਟਾਰੀਆ ਵੀ ਇਕ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ | ਫ਼ਿਰੋਜ਼ਪੁਰ ਦੇ ਵਸਨੀਕ ਸੁਨੀਲ ਇਸ ਤੋਂ ਪਹਿਲਾਂ ਪੰਜਾਬੀ ਸਿਨੇਮਾ ਵਿਚ ਵੀ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੇ ਹਨ | ਉਹ 2016 ਦੀ ਫ਼ਿਲਮ 'ਦੇਸੀ ਮੁੰਡੇ' ਅਤੇ 2025 ਦੀ ਫ਼ਿਲਮ 'ਮੇਹਰ' ਵਿਚ ਅਦਾਕਾਰੀ ਕਰ ਚੁੱਕੇ ਹਨ | ਸੁਨੀਲ ਕਟਾਰੀਆ ਨੇ ਦੱਸਿਆ ਕਿ 'ਕੋਹਰਾ ਸੀਜ਼ਨ 2' ਦੀ ਸ਼ੂਟਿੰਗ ਦਸੰਬਰ 2024 ਵਿਚ ਅੰਮਿ੍ਤਸਰ ਵਿਚ ਕੀਤੀ ਗਈ ਸੀ | ਇਸ ਸੀਰੀਜ਼ ਵਿਚ ਮੁੱਖ ਭੂਮਿਕਾਵਾਂ ਵਿਚ ਬਰੁਣ ਸੋਬਤੀ ਅਤੇ ਮੋਨਾ ਸਿੰਘ ਹਨ ਜਦਕਿ ਪੰਜਾਬੀ ਸਿਨੇਮਾ ਦੇ ਕਈ ਮਸ਼ਹੂਰ ਕਲਾਕਾਰਾਂ, ਜਿਵੇਂ ਰਾਣਾ ਰਣਬੀਰ ਤੇ ਬਲਵਿੰਦਰ ਬੁਲਟ ਦੀ ਵੀ ਅਹਿਮ ਮੌਜੂਦਗੀ ਹੈ | ਮੀਡੀਆ ਤੇ ਕਲਾ ਖੇਤਰ 'ਚ ਅਹਿਮ ਯੋਗਦਾਨ ਲਈ ਸੁਨੀਲ ਕਟਾਰੀਆ ਨੂੰ 2025 ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਸਨਮਾਨਿਤ ਵੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਅਮਨਦੀਪ ਹਸਪਤਾਲ-ਉਜਾਲਾ ਸਿਗਨਸ ਵਲੋਂ ਰੇਲਵੇ ਯੂਨੀਅਨ ਦਫ਼ਤਰ 'ਚ ਮੈਗਾ ਮੈਡੀਕਲ ਕੈਂਪ ਦਾ ਆਯੋਜਨ ਅਗਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨ, ਰਾਈਸ ਮਿੱਲਰ ਤੇ ਮਜ਼ਦੂਰ ਸੰਕਟ 'ਚ-ਆਸ਼ੂ ਬੰਗੜ
Ad Position 24