26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਗੈਸ ਸਿਲੰਡਰ ਲੀਕ ਹੋਣ ਨਾਲ ਘਰ 'ਚ ਲੱਗੀ ਅੱਗ

Ad Position 21
No active advertisement
ਅਜੀਤ ਡੈਸਕ 07-02-2026
ਮੁੱਦਕੀ, 6 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਲੋਹਾਮ ਰੋਡ 'ਤੇ ਸਥਿਤ ਕਸਬਾ ਮੁੱਦਕੀ ਦੇ ਵਾਰਡ ਨੰ. 1 ਵਿਚ ਸਿਲੰਡਰ ਗੈਸ ਲਿੰਕ ਹੋ ਜਾਣ ਨਾਲ ਇਕ ਘਰ 'ਚ ਅੱਗ ਲੱਗ ਗਈ, ਜਿਸ ਨਾਲ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਪਰਿਵਾਰ ਦੀ ਇਕ ਔਰਤ ਵੀ ਅੱਗ 'ਚ ਝੁਲਸ ਗਈ | ਗੱਲਬਾਤ ਕਰਦਿਆਂ ਮਲਕੀਤ ਸਿੰਘ ਪੁੱਤਰ ਪੇ੍ਰਮ ਸਿੰਘ ਨੇ ਦੱਸਿਆ ਕਿ ਉਹ ਲੋਹਾਮ ਰੋਡ 'ਤੇ ਸਥਿਤ ਮੁੱਦਕੀ ਦੇ ਵਾਰਡ ਨੰਬਰ 1 'ਚ ਰਹਿੰਦੇ ਹਨ ਅਤੇ ਅੱਜ ਹੀ ਨਵਾਂ ਸਿਲੰਡਰ ਭਰਾ ਕੇ ਲਿਆਏ ਸੀ, ਜੋ ਲੀਕ ਹੋਣ ਕਾਰਨ ਉਨ੍ਹਾਂ ਦੇ ਘਰ 'ਚ ਅੱਗ ਲੱਗ ਗਈ ਅਤੇ ਅੱਗ ਦੀ ਲਪੇਟ 'ਚ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਉਨ੍ਹਾਂ ਦੱਸਿਆ ਕਿ ਘਰ 'ਚ ਅੱਗ ਲੱਗਣ ਸਮੇਂ ਘਰ 'ਚ ਔਰਤਾਂ ਤੇ ਇਕ ਬਜ਼ੁਰਗ ਪਿਤਾ ਸੀ, ਜਿਨ੍ਹਾਂ ਬੜੀ ਮਸ਼ੱਕਤ ਕਰਕੇ ਆਪਣੀ ਜਾਨ ਬਚਾਈ, ਪਰ ਅੱਗ ਦੀ ਲਪੇਟ 'ਚ ਘਰ ਦੀ ਇਕ ਔਰਤ ਝੁਲਸ ਗਈ ਹੈ, ਜੋ ਮਾਮੂਲੀ ਜ਼ਖ਼ਮੀ ਹੋ ਗਈ ਹੈ | ਜ਼ਿਲ੍ਹਾ ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਪੀੜਤ ਮਲਕੀਤ ਸਿੰਘ ਨੇ ਕਿਹਾ ਕਿ ਅੱਗ 'ਚ ਉਨ੍ਹਾਂ ਦਾ ਬੈੱਡ, ਬਿਸਤਰੇ, ਕੱਪੜੇ, ਭਾਂਡੇ, ਫ਼ਰਿਜ, ਪੱਖਾ ਤੇ ਹੋਰ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ | ਉਹ ਗ਼ਰੀਬ ਪਰਿਵਾਰ ਤੋਂ ਹਨ ਤੇ ਦਿਹਾੜੀ-ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਹੈ ਕਿ ਘਰ ਦੇ ਮੁੜ ਵਸੇਬੇ ਲਈ ਸਾਡੀ ਮਾਲੀ ਮਦਦ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗੁਰੂਹਰਸਹਾਏ ਰੇਲਵੇ ਪੁਲ ਕੋਲ ਪੱਠਿਆ ਦੀਆਂ ਟਰਾਲੀਆਂ ਬਣੀਆਂ ਵੱਡੇ ਹਾਦਸੇ ਦਾ ਖ਼ਤਰਾ ਅਗਲੀ ਖ਼ਬਰ ਰਾਜਪਾਲ ਦੀ ਨਸ਼ਾ ਵਿਰੋਧੀ ਪੈਦਲ ਯਾਤਰਾ ਨੂੰ 'ਪੁੱਕਾ' ਵਲੋਂ ਸਮਰਥਨ ਦਾ ਐਲਾਨ
Ad Position 24