26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਰਾਜਪਾਲ ਦੀ ਨਸ਼ਾ ਵਿਰੋਧੀ ਪੈਦਲ ਯਾਤਰਾ ਨੂੰ 'ਪੁੱਕਾ' ਵਲੋਂ ਸਮਰਥਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 07-02-2026
ਫ਼ਿਰੋਜ਼ਪੁਰ, 6 ਫਰਵਰੀ (ਗੁਰਿੰਦਰ ਸਿੰਘ)-ਪੰਜਾਬ 'ਚ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ 9 ਤੋਂ 12 ਫ਼ਰਵਰੀ ਤੱਕ ਆਯੋਜਿਤ ਕੀਤੀ ਜਾ ਰਹੀ ਨਸ਼ਾ ਵਿਰੋਧੀ ਪੈਦਲ ਯਾਤਰਾ ਨੂੰ ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਵਲੋਂ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਇਹ ਪਦਯਾਤਰਾ ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾਅਤੇ ਅਬੋਹਰ 'ਚ ਕੱਢੀ ਜਾਵੇਗੀ, ਜਿਸ 'ਚ ਨੌਜਵਾਨਾਂ ਅਤੇ ਆਮ ਜਨਤਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਵੇਗਾ | ਇਸ ਸੰਬੰਧੀ ਆਨਲਾਈਨ ਹੋਈ ਮੀਟਿੰਗ ਦੌਰਾਨ 'ਪੁੱਕਾ' ਦੇ ਪ੍ਰਧਾਨ ਤੇ ਆਰਯਨਸ ਗਰੁੱਪ ਆਫ਼ ਕਾਲਜਿਜ਼ ਦੇ ਕੁਲਪਤੀ ਡਾ. ਅੰਸ਼ੁ ਕਟਾਰੀਆ ਨੇ ਕਿਹਾ ਕਿ ਸੰਬੰਧਿਤ ਖੇਤਰਾਂ ਦੇ ਸਾਰੇ ਸਿੱਖਿਆ ਸੰਸਥਾਵਾਂ ਇਸ ਸਮਾਜਿਕ ਮੁਹਿੰਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਗੇ ਤੇ ਵਿਦਿਆਰਥੀਆਂ ਨੂੰ ਵੀ ਇਸ ਅਭਿਆਨ ਨਾਲ ਜੋੜਿਆ ਜਾਵੇਗਾ | ਡਾ. ਕਟਾਰੀਆ ਨੇ ਦੱਸਿਆ ਕਿ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਨੂੰ ਸਫਲ ਬਣਾਉਣ ਲਈ ਵੱਖ-ਵੱਖ ਜ਼ਿਲਿ੍ਹਆਂ ਵਿਚ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਹਨ | ਇਸ ਮੁਹਿੰਮ 'ਚ ਫ਼ਿਰੋਜ਼ਪੁਰ ਇੰਜੀਨੀਅਰਿੰਗ ਕਾਲਜ ਅਤੇ ਟੈਕਨੀਕਲ ਕਾਲਜ ਦੇ ਚੇਅਰਮੈਨ ਡਾ. ਹੀਰਾ ਲਾਲ ਸ਼ਰਮਾ ਨੂੰ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਨ੍ਹਾਂ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਇੰਜੀਨੀਅਰਿੰਗ ਕਾਲਜ ਅਤੇ ਟੈਕਨੀਕਲ ਕਾਲਜ ਦੇ ਵਿਦਿਆਰਥੀ ਅਤੇ ਸਟਾਫ਼ ਇਸ ਪਦਯਾਤਰਾ ਨੂੰ ਸਫਲ ਬਣਾਉਣ ਵਿਚ ਵੱਧ-ਚੜ੍ਹ ਕੇ ਭਾਗ ਲੈਣਗੇ | ਇਸ ਤੋਂ ਇਲਾਵਾ ਅਨੀਰੁੱਧ ਗੁਪਤਾ (ਡੀ. ਸੀ. ਐਮ. ਸਕੂਲ), ਦੇਵਿੰਦਰ ਪਾਲ ਸਿੰਘ ਰਿੰਪੀ (ਦੇਸ਼ ਭਗਤ ਕਾਲਜ, ਮੋਗਾ), ਪ੍ਰਵੀਨ ਗਰਗ (ਆਈ. ਐਸ. ਐੱਫ. ਕਾਲਜ, ਮੋਗਾ), ਰਾਜੇਸ਼ ਭਾਰਦਵਾਜ (ਐਸ. ਬੀ. ਐਸ. ਕਾਲਜ, ਪੱਟੀ) ਤੇ ਜਗਜੀਤ ਸਿੰਘ (ਪੰਜਾਬ ਕਾਲਜ ਆਫ਼ ਲਾਅ, ਤਰਨਤਾਰਨ) ਨੂੰ ਵੀ ਵੱਖ-ਵੱਖ ਖੇਤਰਾਂ ਦੇ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਦੀ ਕਰਨ ਗਿਲਹੋਤਰਾ ਫਾਊਾਡੇਸ਼ਨ ਵੀ ਇਸ ਜਾਗਰੂਕਤਾ ਅਭਿਆਨ ਨੂੰ ਆਪਣਾ ਸਹਿਯੋਗ ਪ੍ਰਦਾਨ ਕਰੇਗੀ | ਪਦਯਾਤਰਾ ਦਾ ਸਮਾਪਨ ਸਮਾਗਮ ਅਬੋਹਰ ਵਿਚ ਕਰਵਾਇਆ ਜਾਵੇਗਾ, ਜਿਸ ਦੀ ਮੇਜ਼ਬਾਨੀ 'ਪੁੱਕਾ' ਵਲੋਂ ਕੀਤੀ ਜਾਵੇਗੀ | ਇਸ ਪ੍ਰੋਗਰਾਮ 'ਚ ਅਭਿਸ਼ੇਕ ਕਾਲਜ, ਜੈਨ ਕਾਲਜ, ਮੀਰਾ ਕਾਲਜ, ਜੀ. ਜੀ. ਐਸ. ਕਾਲਜ ਸਮੇਤ ਹੋਰ ਸਿੱਖਿਆ ਸੰਸਥਾਵਾਂ ਅਤੇ ਸਮਾਜ ਸੇਵਕ ਵੀ ਸਰਗਰਮ ਸਹਿਯੋਗ ਦੇਣਗੇ | ਇਸ ਮੌਕੇ 'ਪੁੱਕਾ' ਵਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਇਸ ਮਹੱਤਵਪੂਰਨ ਸਮਾਜਿਕ ਪਹਿਲ ਲਈ ਸਨਮਾਨਿਤ ਵੀ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਗੈਸ ਸਿਲੰਡਰ ਲੀਕ ਹੋਣ ਨਾਲ ਘਰ 'ਚ ਲੱਗੀ ਅੱਗ ਅਗਲੀ ਖ਼ਬਰ ਦੇਵੀ ਦੁਆਰਾ ਮੰਦਰ 'ਚੋਂ ਚੋਰੀ ਕਰਨ ਵਾਲਾ ਕਾਬੂ, ਮੁਕੱਦਮਾ ਦਰਜ
Ad Position 24