26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪੰਜਾਬ ਮੇਲ ਦੇ ਟਿਕਟ ਚੈਕਿੰਗ ਸਟਾਫ਼ ਨੇ ਗ਼ਲਤੀ ਨਾਲ ਟਰੇਨ 'ਚ ਚੜ੍ਹੇ ਮਾਸੂਮ ਬੱਚੇ ਨੂੰ ਸੁਰੱਖਿਅਤ ਪਰਿਵਾਰ ਨਾਲ ਮਿਲਾਇਆ

Ad Position 21
No active advertisement
ਅਜੀਤ ਡੈਸਕ 07-02-2026
ਫ਼ਿਰੋਜ਼ਪੁਰ, 6 ਫਰਵਰੀ (ਰਾਕੇਸ਼ ਚਾਵਲਾ)-ਟਰੇਨ ਨੰਬਰ 12138 ਫ਼ਿਰੋਜ਼ਪੁਰ ਛਾਉਣੀ-ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਐਕਸਪੈੱ੍ਰਸ, ਜਿਸ ਨੂੰ ਪੰਜਾਬ ਮੇਲ ਵਜੋਂ ਜਾਣਿਆ ਜਾਂਦਾ ਹੈ, ਵਿਚ ਡਿਊਟੀ 'ਤੇ ਤਾਇਨਾਤ ਟੀ. ਟੀ. ਆਈ. ਵਿਸ਼ਾਲ ਨੇ ਮਨੁੱਖਤਾ ਤੇ ਜ਼ਿੰਮੇਵਾਰੀ ਦੀ ਇਕ ਮਿਸਾਲ ਪੇਸ਼ ਕੀਤੀ ਹੈ | ਬੀ-3 ਕੋਚ 'ਚ ਟਿਕਟ ਚੈਕਿੰਗ ਦੌਰਾਨ ਉਨ੍ਹਾਂ ਦੀ ਨਜ਼ਰ ਲਗਪਗ 7-8 ਸਾਲ ਦੇ ਇਕ ਇਕੱਲੇ ਬੱਚੇ 'ਤੇ ਪਈ | ਪੁੱਛਗਿੱਛ ਦੌਰਾਨ ਬੱਚੇ ਨੇ ਦੱਸਿਆ ਕਿ ਉਹ ਬਠਿੰਡਾ ਰੇਲਵੇ ਸਟੇਸ਼ਨ ਤੋਂ ਗ਼ਲਤੀ ਨਾਲ ਟਰੇਨ 'ਚ ਚੜ੍ਹ ਗਿਆ ਸੀ | ਵਿਸ਼ਾਲ ਨੇ ਅਤਿਅੰਤ ਜ਼ਿੰਮੇਵਾਰੀ ਤੇ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕਰਦਿਆਂ ਤੁਰੰਤ ਆਰ. ਪੀ. ਐੱਫ ਕੰਟਰੋਲ ਰੂਮ, ਦਿੱਲੀ ਨਾਲ ਸੰਪਰਕ ਕੀਤਾ | ਉਨ੍ਹਾਂ ਨੇ ਬੱਚੇ ਨੂੰ ਸਕੁਐਡਿੰਗ ਟੀਮ ਦੇ ਹੈੱਡ ਕਾਂਸਟੇਬਲ ਜਰਨੈਲ ਸਿੰਘ ਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਦੀ ਮਦਦ ਨਾਲ ਜਾਖ਼ਲ ਰੇਲਵੇ ਸਟੇਸ਼ਨ 'ਤੇ ਆਰ. ਪੀ. ਐੱਫ. ਸਟਾਫ਼ ਦੇ ਹਵਾਲੇ ਕਰ ਦਿੱਤਾ | ਆਰ. ਪੀ. ਐੱਫ. ਵਲੋਂ ਲੋੜੀਂਦੀ ਕਾਰਵਾਈ ਕਰਦੇ ਹੋਏ ਬੱਚੇ ਨੂੰ ਸੁਰੱਖਿਅਤ ਉਸ ਦੇ ਪਰਿਵਾਰ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ | ਸੀਨੀਅਰ ਮੰਡਲ ਵਪਾਰਕ ਮੈਨੇਜਰ ਪਰਮਦੀਪ ਸੈਣੀ ਨੇ ਦੱਸਿਆ ਕਿ ਟੀ. ਟੀ. ਈ. ਵਿਸ਼ਾਲ ਦੀ ਤੁਰੰਤ ਕਾਰਵਾਈ ਤੇ ਚੌਕਸੀ ਦੇ ਨਤੀਜੇ ਵਜੋਂ ਇਕ ਛੋਟਾ ਬੱਚਾ ਸੁਰੱਖਿਅਤ ਆਪਣੇ ਪਰਿਵਾਰ ਤੱਕ ਪਹੁੰਚ ਸਕਿਆ | ਆਪਣੀ ਡਿਊਟੀ ਨਿਭਾਉਂਦੇ ਹੋਏ ਟਿਕਟ ਚੈਕਿੰਗ ਸਟਾਫ਼ ਨੇ ਜਿਸ ਤਤਪਰਤਾ ਤੇ ਜ਼ਿੰਮੇਵਾਰੀ ਦਾ ਸਬੂਤ ਦਿੱਤਾ ਹੈ, ਉਹ ਰੇਲਵੇ ਦੇ ਅਕਸ ਨੂੰ ਮਾਣਮੱਤਾ ਬਣਾਉਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਅਗਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਹੀਂ ਕਰ ਰਹੀ ਹੱਲ-ਬਰਾਂਚ ਪ੍ਰਧਾਨ ਹਰਭਜਨ ਠਠੇਰਾ
Ad Position 24