15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਦਿਹਾਤੀ ਦੀ ਰੈਲੀ ਆਉਣਾ ਵਾਲੀਆਂ ਚੋਣਾਂ ਦਾ ਮੁੱਢ ਬੰਨੇ੍ਹਗੀ

Ad Position 21
No active advertisement
ਅਜੀਤ ਡੈਸਕ 24-02-2026
ਕੁੱਲਗੜ੍ਹੀ, 23 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਵਲੋਂ 24 ਫਰਵਰੀ ਨੂੰ ਸਵੇਰੇ 11 ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜਗਿੰਦਰ ਸਿੰਘ ਜਿੰਦੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਅਨਾਜ ਮੰਡੀ ਫ਼ਿਰੋਜ਼ਪੁਰ ਛਾਉਣੀ ਵਿਖੇ ਰੈਲੀ ਰੱਖੀ ਹੈ | ਇਹ ਰੈਲੀ ਆਉਣਾ ਵਾਲ਼ੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬਣੇਗੀ | ਇਹ ਪ੍ਰਗਟਾਵਾ ਮਲਕੀਤ ਸਿੰਘ ਲੋਹਗੜ੍ਹ ਪ੍ਰਧਾਨ ਬੀ. ਸੀ. ਵਿੰਗ ਹਲਕਾ ਦਿਹਾਤੀ, ਬਲਵੰਤ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਲਵਿੰਦਰ ਸਿੰਘ ਰੁਕਣ ਸ਼ਾਹ ਵਾਲਾ ਸੀਨੀਅਰ ਆਗੂ, ਲਵਪ੍ਰੀਤ ਸਿੰਘ ਫ਼ਿਰੋਜ਼ਸ਼ਾਹ ਯੂਥ ਆਗੂ ਨੇ ਸਾਂਝੇ ਤÏਰ 'ਤੇ ਕੀਤਾ | ਉਨ੍ਹਾਂ ਕਿਹਾ ਰੈਲੀ ਸੰਬੰਧੀ ਹਲਕੇ ਦੇ ਲੋਕਾਂ ਨਾਲ ਸੰਪਰਕ ਕਰਨ ਤੇ ਉਨ੍ਹਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਲੋਕਾਂ ਨੇ ਵੱਡੇ ਇਕੱਠ ਨਾਲ ਰੈਲੀ 'ਚ ਸ਼ਾਮਿਲ ਹੋਣ ਵਿਸ਼ਵਾਸ ਦਿਵਾ ਰਹੇ ਹਲਕੇ ਦੇ ਆਮ ਵੋਟਰ ਸ਼੍ਰੋਮਣੀ ਅਕਾਲੀ ਦਲ ਵਲੋਂ ਆਮ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਤੇ ਲੋਕ ਭਲਾਈ ਸਕੀਮਾਂ ਦਾ ਗੁਣਗਾਨ ਕਰ ਰਹੇ ਹਨ | ਸਾਰੇ ਹੁਣ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਮਨ ਬਣਾ ਚੁੱਕੇ ਹਨ ਹਲਕੇ ਦੇ ਸਾਰੇ ਆਗੂ ਟਰੈਕਟਰਾਂ ਟਰਾਲੀਆਂ, ਕਾਰਾਂ, ਜੀਪਾਂ ਆਦਿ ਰਾਹੀਂ ਰੈਲੀ 'ਚ ਕਾਫ਼ਲਿਆਂ ਦੇ ਰੂਪ 'ਚ ਸ਼ਾਮਿਲ ਹੋ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਤੇ ਭਵਿੱਖ 'ਚ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਹਾਸਿਲ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼-ਮਾਤਾ ਕੁਲਵੰਤ ਕੌਰ ਅਗਲੀ ਖ਼ਬਰ ਭਾਕਿਯੂ ਪੰਜਾਬ ਦੇ ਆਗੂਆਂ ਨੇ ਪਿੰਡ ਵੱਟੂ ਭੱਟੀ ਦੀ ਇਕਾਈ ਕੀਤੀ ਸਥਾਪਿਤ
Ad Position 24