15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਭੋਗ 'ਤੇ ਵਿਸ਼ੇਸ਼-ਮਾਤਾ ਕੁਲਵੰਤ ਕੌਰ

Ad Position 21
No active advertisement
ਅਜੀਤ ਡੈਸਕ 24-02-2026
ਜ਼ੀਰਾ-ਕੁਲਵੰਤ ਕੌਰ ਦਾ ਜਨਮ ਪਿੰਡ ਪਿੱਪਲੀ ਜ਼ਿਲ੍ਹਾ ਫ਼ਰੀਦਕੋਟ ਵਿਖੇ ਪਿਤਾ ਜਗਤ ਸਿੰਘ ਮਾਤਾ ਠਾਕਰ ਕੌਰ ਦੀ ਕੁੱਖੋਂ ਹੋਇਆ | ਭਰ ਜਵਾਨੀ 'ਚ ਆਪ ਦਾ ਵਿਆਹ ਜ਼ੀਰਾ ਨੇੜਲੇ ਪਿੰਡ ਮਹੀਆਂਵਾਲਾ ਕਲਾਂ ਦੇ ਸੁਰੈਣ ਸਿੰਘ ਦੇ ਪੁੱਤਰ ਕੌਰ ਸਿੰਘ ਨਾਲ ਹੋਇਆ | ਪ੍ਰਮਾਤਮਾ ਨੇ ਆਪ ਨੂੰ ਦੋ ਪੁੱਤਰਾਂ ਤੇ ਚਾਰ ਧੀਆਂ ਦੀ ਦਾਤ ਬਖ਼ਸ਼ੀ | ਸਾਧੂ ਬਿਰਤੀ ਦੀ ਮਾਲਕ ਮਾਤਾ ਕੁਲਵੰਤ ਕੌਰ ਨੇ ਆਪਣੇ ਸਾਰੇ ਪਰਿਵਾਰ ਨੂੰ ਇਕ ਮਾਲਾ ਵਾਂਗ ਪਰੋਅ ਕੇ ਰੱਖਿਆ | ਮਾਤਾ ਦੇ ਜਿੱਥੇ ਪੰਜ ਪੋਤਰੇ ਕੈਨੇਡਾ 'ਚ ਸਫਲ ਕਾਰੋਬਾਰੀ ਹਨ | ਇਕ ਪੋਤਰਾ ਜੱਸੜ 47 ਪੰਜਾਬੀ ਗਾਇਕ ਵਜੋਂ ਆਪਣਾ ਨਾਂਅ ਬਣਾ ਚੁੱਕਾ ਹੈ | ਉਥੇ ਹੀ ਆਪ ਦਾ ਇਕ ਬੇਟਾ ਕੁਲਦੀਪ ਸਿੰਘ ਮਾਣਕ ਜ਼ੀਰਾ ਦੀ ਸ੍ਰੀ ਹਜ਼ੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਵਿਚ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ | ਪਿਛਲੇ ਦਿਨੀਂ ਮਾਤਾ ਕੁਲਵੰਤ ਕੌਰ ਗੁਰ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ ਪਿੰਡ ਮਹੀਆਂ ਵਾਲਾ ਕਲਾਂ ਜ਼ੀਰਾ ਤਲਵੰਡੀ ਰੋਡ 'ਤੇ ਗੁਰਦੁਆਰਾ ਸਮਾਧੀ ਭਗਤ ਬਾਬਾ ਦੁਨੀ ਚੰਦ ਜੀ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਦਰਮਿਆਨ ਪਵੇਗਾ, ਜਿਥੇ ਆਪ ਨੂੰ ਧਾਰਮਿਕ ਤੇ ਰਾਜਨੀਤਕ ਆਗੂ ਸ਼ਰਧਾ ਦੇ ਫ਼ੁਲ ਭੇਟ ਕਰਨਗੇ |
Ad Position 22
No active advertisement
ਪਿਛਲੀ ਖ਼ਬਰ 'ਪੰਜਾਬ ਬਚਾਓ' ਫ਼ਿਰੋਜ਼ਪੁਰ ਰੈਲੀ ਲੋਕਾਂ ਦੇ ਸੁਰੱਖਿਅਤ ਭਵਿੱਖ ਦੀ ਆਵਾਜ਼ ਕਰੇਗੀ ਬੁਲੰਦ-ਤਲਵੰਡੀ, ਤੂੰਬੜਭੰਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਦਿਹਾਤੀ ਦੀ ਰੈਲੀ ਆਉਣਾ ਵਾਲੀਆਂ ਚੋਣਾਂ ਦਾ ਮੁੱਢ ਬੰਨੇ੍ਹਗੀ
Ad Position 24