17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੰਡੀ ਬੋਰਡ ਦੇ ਕਰਿੰਦੇ ਦੇ ਤਿੱਖੇ ਲਫ਼ਜ਼ਾਂ ਤੋਂ ਬਾਅਦ ਬਜ਼ੁਰਗ ਨੇ ਲਗਾਈ ਸ਼ੈੱਡ ਤੇ ਸਾਮਾਨ ਨੂੰ ਅੱਗ

Ad Position 21
No active advertisement
ਆਪਣੇ ਸ਼ੈੱਡ ਤੇ ਸਾਮਾਨ ਨੂੰ ਅੱਗ ਲਗਾਉਂਦਾ ਹੋਇਆ ਪੀੜਤ ਬਜ਼ੁਰਗ ਸੁਖਵਿੰਦਰ ਸਿੰਘ | (ਸੱਜੇ) ਸਥਿਤੀ ਨੂੰ ਕਾਬੂ 'ਚ ਕਰਦੇ ਹੋਏ ਮੰਡੀ ਬੋਰਡ ਦੇ ਅਧਿਕਾਰੀ ਬਿਕਰਮਜੀਤ ਸਿੰਘ ਸਕੱਤਰ ਮਾਰਕਿਟ ਕਮੇਟੀ ਤੇ ਸਥਾਨਕ ਲੋਕ | ਤਸਵੀਰਾਂ : ਸੁਖਵਿੰਦਰ ਸਿੰਘ <br/> 24-02-2026
ਫਿਰੋਜ਼ਪੁਰ, 23 ਫਰਵਰੀ (ਸੁਖਵਿੰਦਰ ਸਿੰਘ)-ਸ਼ਹਿਰ ਦੀ ਸਬਜ਼ੀ ਮੰਡੀ 'ਚ ਉਸ ਵੇਲੇ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਜਦੋਂ ਇਕ ਦੁਕਾਨਦਾਰ ਵਲੋਂ ਆਪਣੇ ਸ਼ੈੱਡ ਤੇ ਸਾਮਾਨ ਨੂੰ ਅੱਗ ਲਗਾ ਦਿੱਤੀ ਗਈ | ਜਾਣਕਾਰੀ ਅਨੁਸਾਰ ਮੰਡੀ ਬੋਰਡ ਵਲੋਂ ਐਕਸ਼ਨ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ | ਇਸ ਦੌਰਾਨ ਦੁਕਾਨਦਾਰ ਸੁਖਵਿੰਦਰ ਸਿੰਘ ਸਿੱਧੂ (ਭਾਈ ਕੇ) ਨੇ ਦੱਸਿਆ ਕਿ ਉਹ ਆਪਣੀ ਦੁਕਾਨ ਮੰਡੀ ਬੋਰਡ ਅਧਿਕਾਰੀਆਂ ਦੇ ਕਹਿਣ ਤੇ ਖੋਲ੍ਹ ਰਹੇ ਸਨ ਅਤੇ ਉਨ੍ਹਾਂ ਨੂੰ ਕਿਸੇ ਵੀ ਉੱਚ ਅਧਿਕਾਰੀ ਵਲੋਂ ਨਾ ਹੀ ਕੋਈ ਦਬਾਅ ਬਣਾਇਆ | ਮੈਂ ਆਪਣਾ ਸ਼ੈੱਡ ਹੌਲੀ ਹੌਲੀ ਉਤਾਰ ਰਿਹਾ ਸੀ | ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਕ ਵਿਅਕਤੀ, ਜੋ ਆਪਣੇ ਆਪ ਨੂੰ ਮੰਡੀ ਬੋਰਡ ਨਾਲ ਸੰਬੰਧਿਤ ਦੱਸ ਰਿਹਾ ਸੀ, ਵਲੋਂ ਤਿੱਖੇ ਲਫ਼ਜ਼ਾਂ ਵਿਚ ਗੱਲਬਾਤ ਕਰਦੇ ਹੋਏ ਕਿਹਾ ਕਿ ਸੈਂਡ ਹੌਲੀ ਹੌਲੀ ਉਤਾਰਨ ਨਾਲੋਂ ਇਸ ਨੂੰ ਅੱਗ ਲਗਾ ਦਿਓ | ਉਨ੍ਹਾਂ ਨੇ ਭਾਵੁਕ ਹੋ ਕੇ ਦੱਸਿਆ ਕਿ ਲਗਪਗ 60 ਸਾਲ ਦੀ ਉਮਰ ਹੈ ਅਤੇ ਮੇਰੇ ਦੋ ਪੁੱਤਰ ਉਹ ਵੀ ਅਕਾਲ ਚਲਾਣਾ ਕਰ ਗਏ ਹਨ, ਉਹ ਆਪਣੀ ਰੋਜ਼ੀ-ਰੋਟੀ ਲਈ ਇਹ ਛੋਟੀ ਦੁਕਾਨ ਚਲਾ ਰਹੇ ਸਨ ਅਤੇ ਉਨ੍ਹਾਂ ਕੋਲ ਆਮਦਨ ਦਾ ਹੋਰ ਕੋਈ ਵੱਡਾ ਸਾਧਨ ਨਹੀਂ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਮੰਡੀ 'ਚ ਹੋਰ ਵੀ ਕਈ ਲੋਕਾਂ ਵਲੋਂ ਵੱਡੇ ਪੱਧਰ 'ਤੇ ਜਗ੍ਹਾ ਘੇਰੀ ਹੋਈ ਹੈ, ਪਰ ਕਾਰਵਾਈ ਸਿਰਫ਼ ਉਨ੍ਹਾਂ ਖ਼ਿਲਾਫ਼ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਉਹ ਕਰਿੰਦੇ ਦੇ ਤਿੱਖੇ ਲਫ਼ਜ਼ਾਂ ਤੋਂ ਪਰੇਸ਼ਾਨ ਹੋ ਕੇ ਮੈਂ ਆਪਣੇ ਸ਼ੈੱਡ ਦੇ ਵਿਚ ਪਏ ਸਾਮਾਨ ਸਮੇਤ ਅੱਗ ਲਗਾ ਰਿਹਾ ਹੈ, ਇਸ ਦਾ ਜ਼ਿੰਮੇਵਾਰ ਉਹ ਕਰਿੰਦਾ ਹੀ ਹੋਵੇਗਾ | ਇਸ ਸੰਬੰਧੀ ਜਦੋਂ ਕਰਿੰਦੇ ਨਾਲ ਗੱਲ ਕਰਨ ਲੱਗੇ ਤਾਂ ਉਹ ਮੌਕੇ ਤੋਂ ਰਫ਼ੂ ਚੱਕਰ ਹੋ ਗਿਆ | ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਮੰਡੀ ਪ੍ਰਸ਼ਾਸਨ ਤੇ ਹੋਰ ਅਧਿਕਾਰੀ ਪਹੁੰਚੇ ਅਤੇ ਬਿਕਰਮਜੀਤ ਸਿੰਘ ਸਕੱਤਰ ਮਾਰਕੀਟ ਕਮੇਟੀ ਨੇ ਆ ਕੇ ਸਥਿਤੀ ਨੂੰ ਕਾਬੂ ਵਿਚ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਵਲੋਂ ਖਹਿਰਾ ਦੇ ਘਰ ਬਾਹਰ ਕਾਰ ਪਾਰਕਿੰਗ ਦੀ ਦੀਵਾਰ ਢਾਹੁਣ ਦੀ ਨਿਖੇਧੀ ਅਗਲੀ ਖ਼ਬਰ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਵਲੋਂ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਨੂੰ 'ਚੇਂਜ ਮੇਕਰ ਐਵਾਰਡ-2026' ਨਾਲ ਨਿਵਾਜਿਆ
Ad Position 24