ਹਾਦਸਿਆਂ ਨੂੰ ਸੱਦਾ ਦੇ ਰਹੀ ਨਹਿਰ ਦੇ ਪੁਲ ਦੀ ਟੁੱਟੀ ਰੇਲਿੰਗ <br/>
ਪਿੰਡ ਜੈਮਲਵਾਲਾ ਨਜ਼ਦੀਕ ਲਿੰਕ ਸੜਕ 'ਤੇ ਬਣੇ ਨਹਿਰ ਦੇ ਪੁਲ ਦੀ ਖਸਤਾ ਹਾਲਤ ਦੀ ਤਸਵੀਰ | ਤਸਵੀਰ-ਬਲਬੀਰ ਸਿੰਘ ਜੋਸਨ
<br/>
26-02-2026
ਹਾਦਸੇ ਤੋਂ ਬਾਅਦ ਹੀ ਹਰਕਤ ਵਿਚ ਆਉਂਦਾ ਪ੍ਰਸ਼ਾਸਨ-ਇਸ ਪੁੱਲ ਦੇ ਟੁੱਟੇ ਹੋਏ ਕਿਨਾਰਿਆਂ ਵੱਲ ਕਦੇ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਦਾ ਧਿਆਨ ਨਹੀਂ ਗਿਆ | ਇਲਾਕਾ ਦੇ ਲੋਕਾਂ ਦਾ ਕਹਿਣਾ ਹੈ ਕਿ ਅਕਸਰ ਸਰਕਾਰਾਂ ਅਤੇ ਸਬੰਧਿਤ ਵਿਭਾਗ ਹਾਦਸਾ ਵਾਪਰਨ ਤੋਂ ਬਾਅਦ ਹੀ ਹਰਕਤ ਵਿਚ ਆਉਂਦੇ ਹਨ | ਜਦੋਂ ਤੱਕ ਕੋਈ ਜਾਨੀ ਨੁਕਸਾਨ ਨਾ ਹੋਵੇ, ਤਦ ਤੱਕ ਅਜਿਹੀਆਂ ਸਮੱਸਿਆਵਾਂ ਨੂੰ ਅਣਡਿੱਠਾ ਕੀਤਾ ਜਾਂਦਾ ਹੈ | ਇਲਾਕੇ ਦੇ ਲੋਕਾਂ ਨੇ ਕਿਹਾ ਕਿ ਸਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਇਸ ਵੱਲ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕਈ ਕੀਮਤੀ ਜਾਨਾਂ ਬਚਾਇਆਂ ਜਾ ਸਕਣ |