16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਲੁਧਿਆਣਾ ਰੇਲਵੇ ਸਟੇਸ਼ਨ 'ਤੇ ਡਿਜੀਟਲ ਕ੍ਰਾਂਤੀ <br/>

Ad Position 21
No active advertisement
ਲੁਧਿਆਣਾ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਨੂੰ 'ਰੇਲ ਵਨ ਐਪ' ਰਾਹੀਂ ਟਿਕਟਾਂ ਖ਼ਰੀਦਣ ਲਈ ਜਾਗਰੂਕ ਕਰਦੇ ਹੋਏ ਰੇਲਵੇ ਦੇ ਅਧਿਕਾਰੀ | ਅਜੀਤ ਤਸਵੀਰ <br/> 26-02-2026
ਫ਼ਿਰੋਜ਼ਪੁਰ, 25 ਫਰਵਰੀ (ਰਾਕੇਸ਼ ਚਾਵਲਾ)-ਰੇਲ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਇੰਡੀਆ ਮੁਹਿੰਮ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ | ਇਸ ਮੁਹਿੰਮ ਦਾ ਮੁੱਖ ਉਦੇਸ਼ ਯਾਤਰੀਆਂ ਨੂੰ 'ਰੇਲ ਵਨ ਐਪ' ਰਾਹੀਂ ਟਿਕਟਾਂ ਖ਼ਰੀਦਣ ਲਈ ਉਤਸ਼ਾਹਿਤ ਕਰਨਾ ਸੀ | ਇਹ ਉਪਰਾਲਾ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਅਤੇ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨੇਪਰੇ ਚਾੜਿ੍ਹਆ ਗਿਆ | ਜਾਗਰੂਕਤਾ ਅਭਿਆਨ ਦੌਰਾਨ ਸਟੇਸ਼ਨ ਪਰਿਸਰ ਵਿਚ ਵੱਖ-ਵੱਖ ਥਾਵਾਂ 'ਤੇ ਬੈਨਰ ਅਤੇ ਸਟੈਂਡੀ ਲਗਾ ਕੇ ਯਾਤਰੀਆਂ ਨੂੰ ਐਪ ਦੇ ਫ਼ਾਇਦਿਆਂ ਬਾਰੇ ਦੱਸਿਆ ਗਿਆ | ਰੇਲਵੇ ਅਧਿਕਾਰੀਆਂ ਦੀ ਟੀਮ ਨੇ ਮੌਕੇ 'ਤੇ ਹੀ ਲਗਭਗ 200 ਯਾਤਰੀਆਂ ਦੇ ਮੋਬਾਈਲ ਫੋਨਾਂ ਵਿਚ 'ਰੇਲ ਵਨ ਐਪ' ਇੰਸਟਾਲ ਕਰਵਾਈ ਅਤੇ ਉਨ੍ਹਾਂ ਨੂੰ ਇਸ ਦੀ ਵਰਤੋਂ ਕਰਨ ਦਾ ਤਰੀਕਾ ਸਿਖਾਇਆ | ਉਨ੍ਹਾਂ ਨੇ 'ਰੇਲ ਵਨ ਐਪ' ਦੇ ਫ਼ਾਇਦੇ ਦੱਸੇ ਜਿਵੇਂ ਕਿ ਇਸ ਐਪ ਰਾਹੀਂ ਟਿਕਟ ਬੁੱਕ ਕਰਨ 'ਤੇ ਯਾਤਰੀਆਂ ਨੂੰ 3 ਫ਼ੀਸਦੀ ਦਾ ਵਾਧੂ ਬੋਨਸ ਮਿਲਦਾ ਹੈ | ਟਿਕਟ ਕਾਊਾਟਰਾਂ 'ਤੇ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਵਿਚ ਖੜ੍ਹਨ ਦੀ ਲੋੜ ਨਹੀਂ ਪੈਂਦੀ | ਸਾਰੇ ਭੁਗਤਾਨ ਆਨਲਾਈਨ ਹੁੰਦੇ ਹਨ, ਜਿਸ ਨਾਲ ਪੈਸਿਆਂ ਦੇ ਲੈਣ-ਦੇਣ ਵਿਚ ਪਾਰਦਰਸ਼ਤਾ ਰਹਿੰਦੀ ਹੈ | ਅਕਸਰ ਕਾਊਾਟਰ 'ਤੇ ਖੁੱਲ੍ਹੇ ਪੈਸਿਆਂ ਨੂੰ ਲੈ ਕੇ ਹੋਣ ਵਾਲੀ ਦਿੱਕਤ ਹੁਣ ਖ਼ਤਮ ਹੋ ਜਾਵੇਗੀ | ਐਪ ਦੀ ਮਸ਼ਹੂਰੀ ਲਈ ਸਟੇਸ਼ਨ ਦੇ ਪਾਰਕਿੰਗ ਖੇਤਰ ਅਤੇ ਕੈਟਰਿੰਗ ਟਰਾਲੀਆਂ 'ਤੇ ਵੀ ਸਟਿੱਕਰ ਅਤੇ ਬੈਨਰ ਲਗਾਏ ਗਏ ਹਨ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਯਾਤਰਾ ਨੂੰ ਸੁਵਿਧਾਜਨਕ, ਸੁਰੱਖਿਅਤ ਅਤੇ ਡਿਜੀਟਲ ਬਣਾਉਣ ਲਈ ਇਸ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ |

Ad Position 22
No active advertisement
ਪਿਛਲੀ ਖ਼ਬਰ ਨਵੇਂ ਬਣ ਰਹੇ ਗੁਰਦੁਆਰਾ ਸਾਹਿਬ ਲਈ ਛਿੰਦਰਪਾਲ ਕੌਰ ਕੈਨੇਡਾ ਵਲੋਂ 51 ਹਜ਼ਾਰ ਦੀ ਰਾਸ਼ੀ ਭੇਟ ਅਗਲੀ ਖ਼ਬਰ ਮੁੱਖ ਮੰਤਰੀ ਦੀ ਰੈਲੀ 'ਤੇ ਸਵਾਲ ਕਰਨ ਲਈ ਸੈਂਕੜੇ ਕਿਸਾਨ ਮਜ਼ਦੂਰ ਹੋਏ ਰਵਾਨਾ <br/>
Ad Position 24