16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਨਵੇਂ ਬਣ ਰਹੇ ਗੁਰਦੁਆਰਾ ਸਾਹਿਬ ਲਈ ਛਿੰਦਰਪਾਲ ਕੌਰ ਕੈਨੇਡਾ ਵਲੋਂ 51 ਹਜ਼ਾਰ ਦੀ ਰਾਸ਼ੀ ਭੇਟ

Ad Position 21
No active advertisement
ਅਜੀਤ ਡੈਸਕ 26-02-2026
ਗੁਰੂਹਰਸਹਾਏ, 25 ਫਰਵਰੀ (ਹਰਚਰਨ ਸਿੰਘ ਸੰਧੂ)-ਪਿੰਡ ਕੋਹਰ ਸਿੰਘ ਵਾਲਾ ਦੀ ਪੱਤੀ ਸੁੱਧ ਸਿੰਘ ਵਾਲਾ ਵਿਖੇ ਨਵੇਂ ਬਣ ਰਹੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਜਿਥੇ ਪਿੰਡ ਵਾਸੀ ਤੇ ਹੋਰ ਸੰਗਤਾਂ ਸੇਵਾ ਕਰ ਰਹੀਆਂ ਹਨ ਅਤੇ ਗੁਰਦੁਆਰਾ ਦੀ ਉਸਾਰੀ ਵਿਚ ਆਪਣੇ ਵਲੋਂ ਤਰ੍ਹਾਂ-ਤਰ੍ਹਾਂ ਦੀ ਸੇਵਾ ਦਾ ਯੋਗਦਾਨ ਦੇ ਰਹੀਆਂ ਹਨ | ਉਥੇ ਹੀ ਪਿੰਡ ਵਾਸੀ ਭੈਣ ਛਿੰਦਰਪਾਲ ਕੌਰ ਕੈਨੇਡਾ ਨੇ ਇਸ ਨਵੇਂ ਬਣ ਰਹੇ ਗੁਰਦੁਆਰਾ ਸਾਹਿਬ ਦੀ ਸੇਵਾ ਲਈ 51000 ਦੀ ਰਾਸ਼ੀ ਦਾ ਚੈੱਕ ਕਮੇਟੀ ਨੂੰ ਸੌਂਪਿਆ ਹੈ | ਛਿੰਦਰਪਾਲ ਕੌਰ ਜੋ ਕੇ ਕੈਨੇਡਾ 'ਚ ਆਪਣਾ ਕਾਰੋਬਾਰ ਕਰ ਰਹੇ ਹਨ ਤੇ ਹੁਣ ਉਹ ਪਿੰਡ ਕੋਹਰ ਸਿੰਘ ਵਾਲਾ ਵਿਖੇ ਆਏ ਸਨ, ਜਿਥੇ ਉਨ੍ਹਾਂ ਨੇ ਆਪਣੀ ਸੇਵਾ ਵਜੋਂ ਇਹ ਰਾਸ਼ੀ ਗੁਰਦੁਆਰਾ ਦੀ ਕਮੇਟੀ ਨੂੰ ਭੇਟ ਕੀਤੀ | ਗੁਰਦੁਆਰਾ ਕਮੇਟੀ ਨੇ ਭੈਣ ਛਿੰਦਰਪਾਲ ਕੌਰ ਦਾ ਧੰਨਵਾਦ ਕੀਤਾ | ਇਸ ਤੋਂ ਪਹਿਲਾਂ ਵੀ ਕਈ ਹੋਰ ਦਾਨੀ ਸੱਜਣਾਂ ਵਲੋਂ ਨਕਦ ਰਾਸ਼ੀ ਗੁਰਦੁਆਰਾ ਸਾਹਿਬ ਨੂੰ ਭੇਟ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਸਰਕਾਰ ਸਮੇਂ ਨਸ਼ਾ ਮਾਫੀਆ ਵਧਿਆ-ਕੁਲਬੀਰ ਸਿੰਘ ਜ਼ੀਰਾ <br/> ਅਗਲੀ ਖ਼ਬਰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਡਿਜੀਟਲ ਕ੍ਰਾਂਤੀ <br/>
Ad Position 24