23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਭਗਤ ਬਾਬਾ ਦੁਨੀ ਚੰਦ ਦੀ ਬਰਸੀ ਤੇ ਖੇਡ ਮੇਲੇ ਸੰਬੰਧੀ ਪੋਸਟਰ ਜਾਰੀ <br/>

Ad Position 21
No active advertisement
ਭਗਤ ਬਾਬਾ ਦੁਨੀ ਚੰਦ ਦੀ ਮੇਲੇ ਸੰਬੰਧੀ ਪੋਸਟਰ ਰਿਲੀਜ ਕਰਦੇ ਹੋਏ ਸਮਾਧੀ ਕਮੇਟੀ ਦੇ ਮੈਂਬਰ ਤੇ ਪਤਵੰਤੇ | ਤਸਵੀਰ : ਪ੍ਰਤਾਪ ਸਿੰਘ ਹੀਰਾ <br/> 27-02-2026
ਜ਼ੀਰਾ, 26 ਫਰਵਰੀ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਮਹੀਂਆਂ ਵਾਲਾ ਕਲਾਂ ਵਿਖੇ ਸ਼੍ਰੋਮਣੀ ਸੰਤ ਭਗਤ ਬਾਬਾ ਦੁਨੀ ਚੰਦ ਦੀ 66ਵੀਂ ਸਾਲਾਨਾ ਬਰਸੀ ਤੇ ਕਬੱਡੀ ਕੱਪ ਸੰਬੰਧੀ ਕਮੇਟੀ ਮੈਂਬਰਾਂ ਵਲੋਂ ਪੋਸਟਰ ਰਿਲੀਜ਼ ਕੀਤਾ | ਇਸ ਮੌਕੇ ਕਮੇਟੀ ਪ੍ਰਧਾਨ ਨਿਰਮਲ ਸਿੰਘ, ਜਸਵੰਤ ਸਿੰਘ, ਸੇਵਕ ਸਿੰਘ, ਕੇਵਲ ਸਿੰਘ, ਬਲਦੇਵ ਸਿੰਘ, ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਬਾਬਾ ਜੀ ਦੀ ਯਾਦ 'ਚ ਇਕ ਮਾਰਚ ਨੂੰ ਵਿਸਾਲ ਨਗਰ ਕੀਰਤਨ ਸਜਾਇਆ ਜਾਵੇਗਾ | ਜਿਸ 'ਚ ਪੰਜਾਬ ਦੇ ਮਸ਼ਹੂਰ ਢਾਡੀ ਗੁਰਪ੍ਰਤਾਪ ਸਿੰਘ ਪਦਮ, ਦਲੇਰ ਕੌਰ ਖ਼ਾਲਸਾ, ਜਗਦੀਪ ਸਿੰਘ ਜਾਚਕ, ਜਸਪਾਲ ਸਿੰਘ ਉਦਾਸੀ, ਮਸ਼ਹੂਰ ਕਵੀਸ਼ਰ ਕੁਲਦੀਪ ਸਿੰਘ ਚੱਠਾ, ਮੇਵਾ ਸਿੰਘ ਪਾਲੀਆਂ, ਇਕਬਾਲ ਸਿੰਘ ਫੇਰੂ ਕੇ ਤੇ ਸੋਮਨਾਥ ਰੋਡਿਆਂ ਵਾਲੇ ਆਈਆਂ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕਰਨਗੇ | ਉਪਰੰਤ ਤਿੰਨ ਮਾਰਚ ਨੂੰ ਨਿਰੋਲ ਕਬੱਡੀ ਕੱਪ ਤੇ ਚਾਰ ਮਾਰਚ ਨੂੰ ਓਪਨ ਕਬੱਡੀ ਕੱਪ ਰਵਾਇਆ ਜਾਵੇਗਾ | ਤਿੰਨ ਮਾਰਚ ਨੂੰ 60 ਸਾਲਾ ਤੇ ਚਾਰ ਮਾਰਚ ਨੂੰ 40 ਸਾਲਾਂ ਕਬੱਡੀ ਸ਼ੋਅ ਮੈਚ ਵੀ ਕਰਵਾਏ ਜਾਣਗੇ | ਇਸ ਦੌਰਾਨ ਬਾਬਾ ਜੀ ਦੇ ਦਰਗਾਹ 'ਤੇ ਪਾਠਾਂ ਦੀਆਂ ਲੜੀਆਂ ਦੇ ਭੋਗ 10 ਮਾਰਚ ਤੱਕ ਚੱਲਣਗੇ | ਇਸ ਦੌਰਾਨ ਉਨ੍ਹਾਂ ਦੇ ਨਾਲ ਸਰਪੰਚ ਗੁਰਪ੍ਰੀਤ ਸਿੰਘ ਬਰਾੜ, ਬਲਦੇਵ ਸਿੰਘ ਸਾਬਕਾ ਸਾਬਕਾ ਸਰਪੰਚ ਪ੍ਰਧਾਨ ਟਰੱਕ ਯੂਨੀਅਨ ਜ਼ੀਰਾ, ਸੇਵਕ ਸਿੰਘ, ਜਸਵੀਰ ਸਿੰਘ, ਸ਼ਮਸ਼ੇਰ ਸਿੰਘ, ਗੁਰਜੰਟ ਸਿੰਘ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਦਲੇਰ ਸਿੰਘ ਸਾਰੇ ਪੰਚਾਇਤ ਮੈਂਬਰ ਤੋਂ ਇਲਾਵਾ ਅੰਗਰੇਜ਼ ਸਿੰਘ ਬਰਾੜ, ਗੁਰਸੇਵਕ ਸਿੰਘ, ਰਣਜੀਤ ਸਿੰਘ, ਗੁਰਜੰਤ ਸਿੰਘ ਸਿੱਧੂ, ਕੁਲਵੰਤ ਬਾਬਾ, ਜਗਰੂਪ ਸਿੰਘ, ਚਰਨਜੀਤ ਸਿੰਘ ਬਰਾੜ, ਕੁਲਦੀਪ ਸਿੰਘ ਮਾਣਕ, ਚੰਦ ਸ਼ਰਮਾ, ਹਰਬੰਸ ਸਿੰਘ, ਪ੍ਰੇਮ ਬਰਾੜ, ਬਲਵਿੰਦਰ ਸਿੰਘ, ਲਾਭਜੀਤ ਹਰਵੰਤ ਸਿੰਘ, ਰੋਮਨ ਸਿੰਘ ਬਰਾੜ, ਆਦਿ ਪਿੰਡ ਦੇ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਫੀਡਰ ਨਹਿਰ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਨ 'ਤੇ ਵਿਧਾਇਕ ਭੁੱਲਰ ਵਲੋਂ ਮੁੱਖ ਮੰਤਰੀ ਦਾ ਧੰਨਵਾਦ <br/> ਅਗਲੀ ਖ਼ਬਰ ਕੱਸੋਆਣਾ ਸਕੂਲ 'ਚ ਵਾਤਾਵਰਨ ਸਿੱਖਿਆ ਸਮਾਗਮ ਕਰਵਾਇਆ <br/>
Ad Position 24