23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸਮਾਜ ਸੇਵੀ ਕੁੱਕੂ ਪ੍ਰਧਾਨ ਦੀ ਯਾਦ ਬਣੀ ਲੋਕ ਸੇਵਾ ਦਾ ਸੰਦੇਸ਼, ਤਿੰਨ ਕੈਂਪਾਂ ਰਾਹੀਂ ਸੈਂਕੜਿਆਂ ਨੂੰ ਲਾਭ <br/>

Ad Position 21
No active advertisement
ਸਮਾਜ ਸੇਵੀ ਕੁੱਕੂ ਪ੍ਰਧਾਨ ਪ੍ਰਧਾਨ ਦੀ ਯਾਦ ਵਿਚ ਖ਼ੂਨ ਦਾਨ ਕਰਦੇ ਨੌਜਵਾਨ ਤੇ ਸਨਮਾਨ ਪੱਤਰ ਪ੍ਰਾਪਤ ਕਰਦੇ ਹੋਏ ਸਹਿਭਾਗੀ | ਅਜੀਤ ਤਸਵੀਰ <br/> 27-02-2026
ਫ਼ਿਰੋਜ਼ਪੁਰ, 26 ਫਰਵਰੀ (ਸੁਖਵਿੰਦਰ ਸਿੰਘ)-ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਜਤਿੰਦਰ ਮੋਹਨ ਸ਼ਰਮਾ ਕੁੱਕੂ ਪ੍ਰਧਾਨ ਦੀ ਯਾਦ 'ਚ ਲੁਹਾਰਾ ਬਾਜ਼ਾਰ ਸਥਿਤ ਬਜਾਜ ਡੇਅਰੀ ਵਿਖੇ ਅੱਖਾਂ, ਦੰਦਾਂ ਤੇ ਖ਼ੂਨਦਾਨ ਨਾਲ ਸੰਬੰਧਿਤ ਤਿੰਨ ਵੱਖ-ਵੱਖ ਸੇਵਾ ਕੈਂਪਾਂ ਦਾ ਆਯੋਜਨ ਕੀਤਾ | ਇਹ ਸਮਾਗਮ ਲੋਕ ਸੇਵਾ ਤੇ ਮਨੁੱਖਤਾ ਦੇ ਸੰਦੇਸ਼ ਨਾਲ ਭਰਪੂਰ ਰਿਹਾ, ਜਿਸ 'ਚ ਸੈਂਕੜਿਆਂ ਲੋਕਾਂ ਨੇ ਲਾਭ ਪ੍ਰਾਪਤ ਕੀਤਾ | ਇਸ ਸੰਬੰਧੀ ਅੰਕੂਸ਼ ਸ਼ਰਮਾ ਮੰਨੂ ਨੇ ਦੱਸਿਆ ਕਿ ਖ਼ੂਨਦਾਨ ਕੈਂਪ ਦੌਰਾਨ ਸਿਵਲ ਹਸਪਤਾਲ ਦੀ ਬਲੱਡ ਬੈਂਕ ਟੀਮ ਵਲੋਂ ਡਾ. ਮਨਪ੍ਰੀਤ ਸਿੰਘ, ਕੌਂਸਲਰ ਸੁਨੀਤਾ ਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ 65 ਖ਼ੂਨਦਾਨੀਆਂ ਤੋਂ ਖ਼ੂਨ ਇਕੱਠਾ ਕੀਤਾ | ਖ਼ੂਨਦਾਨੀਆਂ ਨੂੰ ਉਪਰੰਤ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ | ਇਸ ਤੋਂ ਇਲਾਵਾ ਜੈਨਸਿਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਐਂਡ ਰਿਸਰਚ ਦੀ ਟੀਮ ਵਲੋਂ ਡਾ. ਸਵਸਥ ਗੁਪਤਾ, ਚੇਤਨਾ ਗੋਪੀ, ਕਿ੍ਸ਼ਨ ਕਪੂਰ, ਡਾ. ਰਾਹੁਲ ਯਾਦਵ, ਮਨਦੀਪ ਕੌਰ, ਕੌਂਸਲਰ ਮੁਸਕਾਨ, ਅਸਤਿੰਦਰ ਜੀਤ ਕੌਰ ਅਤੇ ਲਵਨੀਤ ਆਦਿ ਨੇ 55 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਲੋੜ ਅਨੁਸਾਰ ਦਵਾਈਆਂ ਦਿੱਤੀਆਂ | ਅੱਖਾਂ ਦੇ ਚੈੱਕਅਪ ਕੈਂਪ ਦੌਰਾਨ ਸਿਵਲ ਹਸਪਤਾਲ ਦੀ ਅੱਖਾਂ ਦੀ ਵਿਸ਼ੇਸ਼ ਟੀਮ, ਜਿਸ ਵਿਚ ਡਾ. ਹੈਥੀ ਤੇ ਡਾ. ਨਰੇਸ਼ ਸ਼ਾਮਿਲ ਸਨ, ਵਲੋਂ 120 ਮਰੀਜ਼ਾਂ ਦੀ ਮਸ਼ੀਨਾਂ ਰਾਹੀਂ ਜਾਂਚ ਕੀਤੀ ਗਈ | ਜਿਨ੍ਹਾਂ ਮਰੀਜ਼ਾਂ ਦੀ ਨਿਗਾਹ ਕਮਜ਼ੋਰ ਪਾਈ ਗਈ, ਉਨ੍ਹਾਂ ਦੇ ਨੰਬਰ ਨੋਟ ਕਰਕੇ ਐਨਕਾਂ ਮੁਹੱਈਆ ਕਰਵਾਉਣ ਲਈ ਦਰਜ ਕੀਤੇ ਗਏ | ਅੰਕੂਸ਼ ਸ਼ਰਮਾ ਮੰਨੂ ਨੇ ਕਿਹਾ ਕਿ ਕੁੱਕੂ ਪ੍ਰਧਾਨ ਹਮੇਸ਼ਾ ਲੋਕ ਭਲਾਈ ਦੇ ਕਾਰਜਾਂ 'ਚ ਅੱਗੇ ਰਹਿੰਦੇ ਸਨ ਅਤੇ ਉਨ੍ਹਾਂ ਦੀ ਯਾਦ ਵਿਚ ਇਹ ਸੇਵਾ ਸਮਾਗਮ ਕਰਵਾਉਣਾ ਸੱਚੀ ਸ਼ਰਧਾਂਜਲੀ ਹੈ | ਉਨ੍ਹਾਂ ਸਿਵਲ ਹਸਪਤਾਲ ਦੀਆਂ ਟੀਮਾਂ, ਸਹਿਯੋਗੀਆਂ ਤੇ ਪਹੁੰਚੇ ਹੋਏ ਸਮਾਜ ਸੇਵੀ ਆਗੂਆਂ ਦਾ ਧੰਨਵਾਦ ਕੀਤਾ | ਇਸ ਮੌਕੇ ਰੋਹਿਤ ਮੋਂਟੂ ਵੋਹਰਾ, ਸਰਪੰਚ ਹਰਿੰਦਰ ਸਿੰਘ ਕੁੱਲ, ਰਜੇਸ਼ ਦੱਤਾ ਪ੍ਰਧਾਨ ਬ੍ਰਾਹਮਣ ਸਭਾ, ਗੁਰਦੇਵ ਸਿੰਘ ਸੰਧੂ, ਗੁਰਪਰਵੇਸ਼ ਸਿੰਘ ਉੱਪਲ, ਰਣਦੀਰ ਸਿੰਘ ਧੀਰਾ, ਦਵਿੰਦਰ ਬਜਾਜ, ਅਸ਼ਵਨੀ ਗਰੋਵਰ, ਕੈਲਾਸ਼ ਸ਼ਰਮਾ, ਹਰੀ ਰਾਮ ਖਿੰਦੜੀ ਪ੍ਰਧਾਨ, ਹਨੀ ਢੱਲ, ਲਖਬੀਰ ਸਿੰਘ ਲੱਖਾ ਤੇ ਹੋਰ ਆਗੂ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਸਕੱਤਰੇਤ ਵਲੋਂ ਪੱਤਰਕਾਰ ਤਲਬ ਮਾਮਲੇ 'ਚ ਕਿਸਾਨ ਵਿਦਿਆਰਥੀ ਯੂਨੀਅਨ ਤੇ ਬੀ. ਕੇ. ਯੂ. ਸਿੱਧੂਪੁਰ ਵਲੋਂ ਨਿਖੇ... ਅਗਲੀ ਖ਼ਬਰ ਲੁਧਿਆਣਾ ਰੇਲਵੇ ਸਟੇਸ਼ਨ 'ਤੇ 'ਫੋਰਟੈਸ ਚੈੱਕ' ਤਹਿਤ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ <br/>
Ad Position 24