28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸੰਤ ਬਾਬਾ ਅਮਰਜੀਤ ਸਿੰਘ ਦੀ ਯਾਦ 'ਚ ਦੋ ਦਿਨਾਂ ਪੇਂਡੂ ਖੇਡ ਮੇਲੇ ਦਾ ਆਗਾਜ਼ <br/>

Ad Position 21
No active advertisement
ਦੋ ਦਿਨਾਂ ਪੇਂਡੂ ਖੇਡ ਮੇਲੇ ਦੇ ਪਹਿਲੇ ਦਿਨ ਮੇਲੇ ਦਾ ਉਦਘਾਟਨ ਕਰਦੇ ਹੋਏ ਨਗਰ ਪੰਚਾਇਤ ਮੁੱਦਕੀ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਬਰਾੜ ਨਾਲ ਕਮੇਟੀ ਮੈਂਬਰ | ਤਸਵੀਰ : ਭਾਰਤ ਭੂਸ਼ਨ ਅਗਰਵਾਲ <br/> 28-02-2026
ਮੁੱਦਕੀ, 27 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਸੰਤ ਬਾਬਾ ਅਮਰਜੀਤ ਸਿੰਘ ਦੀ ਪਾਵਨ ਯਾਦ 'ਚ ਸੰਤ ਬਾਬਾ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਵਲੋਂ ਸਮੂਹ ਨਗਰ ਵਾਸੀਆਂ, ਨਗਰ ਪੰਚਾਇਤ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸੰਤ ਅਮਰਜੀਤ ਸਿੰਘ ਸਟੇਡੀਅਮ ਮੁੱਦਕੀ ਵਿਖੇ 27 ਤੇ 28 ਫਰਵਰੀ ਨੂੰ ਕਰਵਾਏ ਜਾ ਰਹੇ ਦੋ ਰੋਜ਼ਾ ਪੇਂਡੂ ਖੇਡ ਮੇਲੇ ਆਗਾਜ਼ ਹੋਇਆ | ਖੇਡ ਮੇਲੇ ਦੇ ਪਹਿਲੇ ਦਿਨ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਬਰਾੜ ਤੇ ਗੁਰਦੁਆਰਾ ਸ਼ਹੀਦ ਗੰਜ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵਲੋਂ ਮੇਲੇ ਦਾ ਉਦਘਾਟਨ ਕੀਤਾ | ਖੇਡ ਮੇਲੇ ਦੇ ਸ਼ੁਰੂਆਤੀ ਸਮੇਂ ਜਥੇਦਾਰ ਜੁਗਿੰਦਰ ਸਿੰਘ ਵਲੋਂ ਅਰਦਾਸ ਬੇਨਤੀਆਂ ਕੀਤੀਆਂ ਗਈਆਂ | ਉਪਰੰਤ 38 ਕਿੱਲੋ ਦੀਆਂ ਐਂਟਰੀਆਂ 8 ਵਜੇ ਤੋਂ 9 ਵਜੇ ਤੱਕ ਲਈਆਂ ਗਈਆਂ, 48 ਕਿੱਲੋ ਵਜ਼ਨ ਦੀਆਂ ਐਂਟਰੀਆਂ 9 ਵਜੇ ਤੋਂ 10 ਵਜੇ ਤੱਕ ਲਈਆਂ ਗਈਆਂ | ਪ੍ਰਧਾਨ ਗੁਰਜੰਟ ਸਿੰਘ ਬਰਾੜ ਨੇ ਦੱਸਿਆ ਕਿ 28 ਫਰਵਰੀ ਨੂੰ 60 ਕਿੱਲੋ ਵਜ਼ਨ ਦੀਆਂ ਐਂਟਰੀਆਂ 9 ਵਜੇ ਤੱਕ ਕੀਤੀਆਂ ਜਾਣਗੀਆਂ ਅਤੇ ਫਿਰ ਪਹਿਲਾਂ 16 ਟੀਮਾਂ ਖੇਡਣਗੀਆਂ | ਜੇਤੂ ਟੀਮ ਨੂੰ ਪਹਿਲਾਂ ਇਨਾਮ 71000 ਰੁਪਏ ਉਜਾਗਰ ਸਿੰਘ ਬਰਾੜ ਦੇ ਪਰਿਵਾਰ ਵਲੋਂ ਦਿੱਤਾ ਜਾਵੇਗਾ ਅਤੇ ਬੈੱਸਟ ਜਾਫੀ ਤੇ ਬੈੱਸਟ ਰੇਡਰ ਨੂੰ 15-15 ਹਜ਼ਾਰ ਰੁਪਏ ਨਕਦ ਰਾਸ਼ੀ ਦਾ ਇਨਾਮ ਦਿੱਤਾ ਜਾਵੇਗਾ | ਇਸ ਮੌਕੇ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ ਤੋਂ ਇਲਾਵਾ ਮਾਸਟਰ ਛਿੰਦਰ ਸਿੰਘ ਪੀ. ਟੀ., ਜੋਧ ਸਿੰਘ, ਸਰਬਜੀਤ ਸਿੰਘ, ਗੁਰਮੇਲ ਸਿੰਘ ਖੋਸਾ, ਗੁਰਚਰਨ ਸਿੰਘ ਗਿੱਲ, ਪਵਿੱਤਰ ਸਿੰਘ ਭੈਲ, ਗੁਰਵੀਰ ਸਿੰਘ ਖੋਸਾ, ਸ਼ੀਤਲ ਅਗਰਵਾਲ, ਜੋਗਿੰਦਰ ਸਿੰਘ ਸੰਧੂ (ਛਿੰਦਾ), ਜਥੇਦਾਰ ਪਰਮਜੀਤ ਸਿੰਘ, ਬਾਬਾ ਮਨਜੀਤ ਸਿੰਘ, ਜੋਗਿੰਦਰ ਸਿੰਘ ਭੁੱਚੋਕਾ, ਸਤਨਾਮ ਸਿੰਘ ਬਾਸੀ, ਗੁਰਭਿੰਦਰ ਸਿੰਘ ਭੁੱਲਰ, ਭਾਰਤ ਭੂਸ਼ਨ ਅਗਰਵਾਲ, ਸੁਖਪ੍ਰੀਤ ਸਿੰਘ ਨਿੱਕਾ, ਗੁਰਤੇਜ ਸਿੰਘ ਘਾਲੀ, ਜੋਗਿੰਦਰ ਸਿੰਘ ਸਰਹੰਦ ਵਾਲੇ, ਗੁਰਜੀਤ ਸਿੰਘ ਭੈਲ, ਜਸਵੰਤ ਸਿੰਘ ਥਿੰਦ, ਸੁਖਦੀਪ ਸਿੰਘ ਗਿੱਲ, ਹਰਜੀਤ ਸਿੰਘ ਬਰਾੜ ਮੀਤ ਪ੍ਰਧਾਨ ਗੁਰਦੁਆਰਾ ਸ਼ਹੀਦ ਗੰਜ, ਸਤਨਾਮ ਸਿੰਘ ਬਾਸੀ, ਮਨਜੀਤ ਸਿੰਘ ਕਾਲਾ, ਜਸਬੀਰ ਸਿੰਘ ਬਾਬਾ, ਪ੍ਰਦੀਪ ਸਿੰਘ, ਜਥੇਦਾਰ ਪਰਮਜੀਤ ਸਿੰਘ, ਗੁਰਚਰਨ ਸਿੰਘ ਫ਼ੌਜੀ, ਲਵਪ੍ਰੀਤ ਲਵਲੀ ਲੋਹਾਮ, ਗੁਰਬੀਰ ਸਿੰਘ, ਬਾਬਾ ਅਵਤਾਰ ਸਿੰਘ, ਮੈਨੇਜਰ ਗੁਰਜੰਟ ਸਿੰਘ, ਸੁਖਮੰਦਰ ਸਿੰਘ, ਸੁਰਜੀਤ ਸਿੰਘ ਬਰਾੜ ਕੈਨੇਡਾ ਵਾਲੇ, ਗੁਰਬਾਜ਼ ਸਿੰਘ, ਸ਼ਰਨਜੀਤ ਸਿੰਘ ਬਰਾੜ ਕੈਨੇਡਾ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਤੇ ਪਤਵੰਤੇ ਸੱਜਣ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਹਿਤ ਸਭਾ ਜ਼ੀਰਾ ਦਾ ਸਾਹਿਤ ਕਲਾ ਤੇ ਪੁਸਤਕ ਮੇਲਾ ਕੱਲ੍ਹ <br/> ਅਗਲੀ ਖ਼ਬਰ ਕੇਜਰੀਵਾਲ ਅਤੇ ਸਿਸੋਦੀਆ ਨੂੰ ਅਦਾਲਤ ਵਲੋਂ ਬਰੀ ਕੀਤੇ ਜਾਣਾ ਉਨ੍ਹਾਂ ਦੇ ਕੱਟੜ ਇਮਾਨਦਾਰ ਹੋਣ ਦਾ ਸਬੂਤ-ਕਟਾਰੀਆ <br/>
Ad Position 24