ਜ਼ੀਰਾ, 27 ਫਰਵਰੀ (ਪ੍ਰਤਾਪ ਸਿੰਘ ਹੀਰਾ)-ਭਾਰਤੀ ਜਨਤਾ ਪਾਰਟੀ ਵਲੋਂ 14 ਮਾਰਚ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਬਦਲਾਅ ਰੈਲੀ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਬਾਠ ਤੇ ਹਲਕਾ ਇੰਚਾਰਜ ਅਵਤਾਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਜ਼ੀਰਾ ਵਿਖੇ ਕੀਤੀ ਗਈ | ਇਸ ਮੌਕੇ ਆਗੂਆਂ ਨੇ ਕਿਹਾ ਕਿ 14 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹੋ ਰਹੀ ਰੈਲੀ 'ਚ ਹਜ਼ਾਰਾਂ ਦੀ ਗਿਣਤੀ ਵਿਚ ਵਰਕਰ ਹਿੱਸਾ ਲੈਣਗੇ | ਰੈਲੀ ਨੂੰ ਕਾਮਯਾਬ ਕਰਨ ਲਈ ਉਕਤ ਆਗੂਆਂ ਵਲੋਂ ਵਰਕਰਾਂ ਅਤੇ ਅਹੁਦੇਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ | ਇਸ ਮੌਕੇ ਹਰਬੀਰਇੰਦਰ ਸਿੰਘ ਯੂਥ ਆਗੂ, ਜਸਵਿੰਦਰ ਸਿੰਘ ਸ਼ਹੀਦ ਦਿਹਾਤੀ ਸਰਕਲ ਪ੍ਰਧਾਨ, ਵਿੱਕੀ ਸੂਦ ਸ਼ਹਿਰੀ ਸਰਕਲ ਪ੍ਰਧਾਨ, ਕਾਰਜ ਸਿੰਘ ਆਹਲਾ ਸਰਕਲ ਪ੍ਰਧਾਨ ਮੱਖੂ, ਬਲਦੇਵ ਸਿੰਘ ਸਰਹਾਲੀ, ਹਰਭਿੰਦਰ ਸਿੰਘ ਲਹਿਰਾ ਰੋਹੀ, ਜੁਗਰਾਜ ਸਿੰਘ ਕਟੋਰਾ ਰੈਲੀ ਇੰਚਾਰਜ, ਹਰਪਿੰਦਰ ਸਿੰਘ ਕੰਗ ਪੰਡੋਰੀ, ਜੀਤ ਸਿੰਘ ਨੰਬਰਦਾਰ, ਅਮਰਜੀਤ ਸਿੰਘ ਘਾਰੂ, ਇੰਦਰ ਗੁਪਤਾ ਫ਼ਿਰੋਜ਼ਪੁਰ, ਹਰਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਸੰਦੀਪ ਸਚਦੇਵਾ ਜ਼ਿਲ੍ਹਾ ਮੀਤ ਪ੍ਰਧਾਨ, ਜਤਿਨ ਸ਼ਰਮਾ ਸੋਸ਼ਲ ਮੀਡੀਆ ਇੰਚਾਰਜ, ਰਾਜੀਵ ਕਪੂਰ ਨਮੋ ਐਪ ਜ਼ਿਲ੍ਹਾ ਕਨਵੀਨਰ, ਰਮਨ ਕੁਮਾਰ ਮੀਡੀਆ ਇੰਚਾਰਜ, ਕੈਪਟਨ ਸਵਰਨ ਸਿੰਘ ਸ਼ਾਹ ਵਾਲਾ ਜ਼ਿਲ੍ਹਾ ਜਨਰਲ ਸੈਕਟਰੀ, ਬਲਕਾਰ ਸਿੰਘ, ਪ੍ਰੀਤਮ ਸਿੰਘ ਚੱਬਾ, ਅਮਰੀਕ ਸਿੰਘ ਅÏਲਖ, ਚੰਦ ਸਿੰਘ ਸਰਪੰਚ ਕੱਚਰਭੱਨ, ਪਵਨ ਬਾਂਸਲ ਸਾਬਕਾ ਵਾਈਸ ਪ੍ਰਧਾਨ ਮਾਰਕੀਟ ਕਮੇਟੀ, ਪਵਨ ਸੇਠੀ, ਸੁਭਾਸ਼ ਗੁਪਤਾ ਆਦਿ ਭਾਜਪਾ ਵਰਕਰ ਹਾਜ਼ਰ ਸਨ |