28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ 'ਰੈਪਿਡੋ' ਸੇਵਾ ਦੀ ਸ਼ੁਰੂਆਤ <br/>

Ad Position 21
No active advertisement
ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ 'ਰੈਪਿਡੋ' ਸੇਵਾ ਦੀ ਸ਼ੁਰੂਆਤ ਹੋਣ ਦੀ ਤਸਵੀਰ | ਅਜੀਤ ਤਸਵੀਰ <br/> 28-02-2026
ਫ਼ਿਰੋਜ਼ਪੁਰ, 27 ਫਰਵਰੀ (ਰਾਕੇਸ਼ ਚਾਵਲਾ)-ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਲੋਂ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸਹੂਲਤ ਲਈ 25 ਫਰਵਰੀ 2026 ਨੂੰ 'ਰੈਪਿਡੋ' ਐਪ-ਅਧਾਰਤ ਟਰਾਂਸਪੋਰਟ ਸੇਵਾ ਦਾ ਆਗਾਜ਼ ਕੀਤਾ ਗਿਆ ਹੈ | ਇਹ ਸੇਵਾ 'ਨਾਨ-ਫੇਅਰ ਰੈਵੀਨਿਊ' ਸਕੀਮ ਤਹਿਤ ਅਗਲੇ ਤਿੰਨ ਸਾਲਾਂ ਲਈ ਸ਼ੁਰੂ ਕੀਤੀ ਗਈ ਹੈ | ਯਾਤਰੀਆਂ ਦੀ ਸਹੂਲਤ ਲਈ ਸਟੇਸ਼ਨ ਦੇ ਬਾਹਰ ਪਾਰਕਿੰਗ ਖੇਤਰ ਦੇ ਨੇੜੇ ਇਕ ਵਿਸ਼ੇਸ਼ ਰੈਪਿਡੋ ਕਾਊਾਟਰ ਵੀ ਸਥਾਪਿਤ ਕੀਤਾ ਗਿਆ ਹੈ, ਜਿੱਥੇ ਮੁਸਾਫ਼ਰ ਐਪ ਦੀ ਵਰਤੋਂ ਅਤੇ ਹੋਰ ਜਾਣਕਾਰੀ ਸਬੰਧੀ ਮਦਦ ਲੈ ਸਕਦੇ ਹਨ | ਰੈਪਿਡੋ ਇਕ ਭਾਰਤੀ ਐਪ-ਅਧਾਰਤ ਟੈਕਸੀ ਸੇਵਾ ਹੈ, ਜਿਸ ਰਾਹੀਂ ਯਾਤਰੀ ਆਪਣੇ ਮੋਬਾਈਲ ਤੋਂ ਹੀ ਈ-ਰਿਕਸ਼ਾ, ਆਟੋ, ਬਾਈਕ ਟੈਕਸੀ, ਕੈਬ (ਟੈਕਸੀ) ਬੁੱਕ ਕਰ ਸਕਦੇ ਹਨ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਪਹਿਲਕਦਮੀ ਨਾਲ ਯਾਤਰੀਆਂ ਦੀ ਖ਼ੱਜਲ-ਖ਼ੁਆਰੀ ਘਟੇਗੀ ਅਤੇ ਉਨ੍ਹਾਂ ਨੂੰ ਸਟੇਸ਼ਨ ਤੋਂ ਮੰਜ਼ਿਲ ਤੱਕ ਪਹੁੰਚਣ ਵਿਚ ਆਸਾਨੀ ਹੋਵੇਗੀ | ਉਨ੍ਹਾਂ ਅੱਗੇ ਕਿਹਾ ਕਿ ਯਾਤਰੀਆਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਸੇਵਾਵਾਂ ਫ਼ਿਰੋਜ਼ਪੁਰ ਮੰਡਲ ਦੇ ਹੋਰਨਾਂ ਰੇਲਵੇ ਸਟੇਸ਼ਨਾਂ 'ਤੇ ਵੀ ਸ਼ੁਰੂ ਕੀਤੀਆਂ ਜਾਣਗੀਆਂ | ਇਸ ਮੁਹਿੰਮ ਦਾ ਮਕਸਦ ਜਿੱਥੇ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਦੇਣਾ ਹੈ, ਉਥੇ ਹੀ ਰੇਲਵੇ ਦੀ ਗੈਰ-ਕਿਰਾਇਆ ਆਮਦਨ ਨੂੰ ਵਧਾਉਣਾ ਵੀ ਹੈ | ਸੈਣੀ ਨੇ ਜਾਣਕਾਰੀ ਦਿੱਤੀ ਕਿ ਰੈਪਿਡੋ ਐਪ ਨੂੰ 'ਰੇਲ-ਵਨ' ਐਪ 'ਤੇ ਵੀ ਉਪਲਬਧ ਕਰਵਾਉਣ ਲਈ ਆਈ. ਆਰ. ਸੀ. ਟੀ. ਸੀ. ਨੂੰ ਪ੍ਰਸਤਾਵ ਭੇਜਿਆ ਗਿਆ ਹੈ | ਇਸ ਨਾਲ ਯਾਤਰੀ ਇਕੋ ਪਲੇਟਫ਼ਾਰਮ 'ਤੇ ਟਰੇਨ ਦੀ ਟਿਕਟ ਦੇ ਨਾਲ-ਨਾਲ ਟੈਕਸੀ ਵੀ ਬੁੱਕ ਕਰ ਸਕਣਗੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚੋਂ ਨਸ਼ਿਆਂ ਤੇ ਹੋਰ ਸਮੱਸਿਆਵਾਂ ਦੇ ਖ਼ਾਤਮੇ ਲਈ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੀ ਸਰਕਾਰ ਜ਼ਰੂਰੀ-ਆਗੂ <br... ਅਗਲੀ ਖ਼ਬਰ ਜ਼ਿਲ੍ਹਾ ਕਚਹਿਰੀਆਂ ਫ਼ਿਰੋਜ਼ਪੁਰ ਤੇ ਸਬ ਤਹਿਸੀਲਾਂ ਜ਼ੀਰਾ ਤੇ ਗੁਰੂਹਰਸਹਾਏ 'ਚ 14 ਨੂੰ ਲੱਗੇਗੀ ਕੌਮੀ ਲੋਕ ਅਦਾਲਤ <b...
Ad Position 24